ਹਰਪਾਲ ਸਿੰਘ ਪੰਨੂ

ਡਾ਼ ਹਰਪਾਲ ਪੰਨੂ (ਜਨਮ 20 ਜੂਨ 1953) ਇੱਕ ਪੰਜਾਬੀ ਵਾਰਤਕ ਲੇਖਕ ਹੈ।

ਜੀਵਨ
ਹਰਪਾਲ ਪੰਨੂ ਦਾ ਜਨਮ 20-06-1953 ਨੂੰ ਹੋਇਆ। ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪ੍ਰੋਫੈਸ਼ਰ ਅਤੇ ਮੁਖੀ ਵਜੋਂ ਜਿਮੇਵਾਰੀ ਨਿਭਾ ਰਹੇ ਹਨ। ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਿਧਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ। ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਿਸਟੀ ਅਤੇ ਈਰਾਨ ਦੀ ਧਰਮ ਅਿਧਐਨ ਯੂਨੀਵਰਸਿਟੀ ਕੰਮ ਦੇ ਵਿਜ਼ਿਟੰਗ ਪ੍ਰੋਫੈਸ਼ਰ ਵੀ ਰਹੇ ਹਨ। 1980 ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਿਸਸਟੈਂਟ ਪ੍ਰੋਫੈਸ਼ਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ। ਫਿਰ 1983 ਵਿੱਚ ਯੂਨੀਵਰਸਿਟੀ ਵਿੱਚ ਪੜਾਉਣ ਲੱਗੇ। 1989 ਵਿੱਚ ਐਸੋਸੀਏਟ ਪ੍ਰੋਫੈਸ਼ਰ ਤੇ 1998 ਵਿੱਚ ਪ੍ਰੋ. ਬਣੇ। ਹੁਣ ਐਮ. ਏ., ਐਮ ਫਿਲ ਅਤੇ ਪੀ ਐੱਚ ਡੀ ਰਿਸਰਚ ਸਕਾਲਰਾਂ ਨੂੰ ਪੀ ਐੱਚ ਡੀ ਕਰਵਾ ਰਹੇ ਹਨ।

ਸਿੱਖਿਆ
ਉਨ੍ਹਾਂ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਆਨਰਜ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਦੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਰਹੇ। 1974 ਵਿੱਚ ਐੱਮ ਏ ਲਿਟਰੇਚਰ, 1977 ਧਰਮ ਅਧਿਐਨ ਦੀ ਐਮ ਏ ਕੀਤੀ ਅਤੇ ਦੁਬਾਰਾ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਉੱਤੇ ਰਹੇ। ਧਰਮ ਅਧਿਐਨ ਤੋਂ 1980 ਵਿੱਚ ਐਮ ਫਿਲ ਕੀਤੀ ਅਤੇ 1988 ਵਿੱਚ ਪੀ ਐੱਚ ਡੀ ਸਿੱਖ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।

ਰਚਨਾਵਾਂ

  • ਗੁਰੂ ਨਾਨਕ ਦਾ ਕੁਦਰਤ ਸਿਧਾਂਤ
  • ਭਾਰਤ ਦੇ ਪੁਰਾਤਨ ਧਰਮ
  • ਰਵਿੰਦਰ ਨਾਥ ਟੈਗੋਰ
  • ਸਿੱਖ ਦਰਸਨ ਵਿੱਚ ਕਾਲ ਅਤੇ ਅਕਾਲ
  • ਗੌਤਮ ਤੋਂ ਤਾਸਕੀ ਤੱਕ
  • ਆਰਟ ਤੋਂ ਬੰਦਗੀ ਤੱਕ
  • ਜਪੁ ਨਿਸਾਣੁ (ਸੰਪਾਦਨ, ਪ੍ਰਕਾਸਨ ਅਧੀਨ)
  • ਮਲਿੰਦ ਪ੍ਰਸ਼ਨ (ਸੰਪਾਦਨ,ਪ੍ਰਕਾਸ਼ਨ ਅਧੀਨ)
  • ਸਵੇਰ ਤੋਂ ਸ਼ਾਮ ਤੱਕ (ਪ੍ਰਕਾਸਨਅਧੀਨ)
  • ਬੁੱਧ ਧਰਮ ਦੀ ਰੂਪ ਰੇਖਾ
  • ਧਰਮ ਅਧਿਐਨ (ਅਕਾਦਮਿਕ ਪਰਿਪੇਖ)
  • ਪੱਥਰ ਤੋਂ ਰੰਗ ਤੱਕ
  • ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ