ਕੋਹਾਰਵਾਲਾ – ਹੱਥ-ਲਿਖਤ ਪੰਜਾਬੀ ਫੌਂਟ

‘ਕੋਹਾਰਵਾਲਾ’ ਬਿਲਕੁੱਲ ਹੀ ਨਵੇਂ ਪੰਜਾਬੀ ਫੌਂਟ ਹਨ। ਇਹ ਫੌਂਟ ਹੱਥ-ਲਿਖਤ ਫੌਂਟਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਯੂਨੀਕੋਡ ਆਧਾਰਿਤ ਹਨ। ਇਹ ਫੌਂਟ ਦੋ ਰੂਪਾਂ ਵਿੱਚ ਜਾਰੀ ਕੀਤੇ ਗਏ ਹਨ –   ਸਧਾਰਨ ਅਤੇ ਫੋਨੈਟਿਕ ਭਾਵ ਧੁਨਾਤਮਿਕ। ਸਾਧਾਰਨ ਫੌਂਟ ਯੂਨੀਕੋਡ ਆਧਾਰਿਤ ਹਨ ਅਤੇ ਫੋਨੈਟਿਕ ਫੌਂਟ ਕੇਵਲ ਕੁਝ ਸਾਫ਼ਟਵੇਅਰਾਂ ਦੇ ਯੂਨੀਕੋਡ ਸਹਿਯੋਗੀ ਨਾ ਹੋਣ ਕਾਰਨ ਡਾਊਨਲੋਡ ਕੀਤੇ ਜਾਣ ਵਾਲੇ ਪੈਕ ਵਿੱਚ ਸ਼ਾਮਿਲ ਕੀਤੇ ਗਏ ਹਨ। ਇਹਨਾਂ ਫੌਂਟਾਂ ਦੀ ਬਾਕੀ ਵਿਸ਼ੇਸ਼ਤਾ, ਝਲਕ ਅਤੇ ਡਾਊਨਲੋਡ ਕੜੀਆਂ ਹੇਠਾਂ ਉਪਲਬਧ ਕਰਵਾਈਆਂ ਗਈਆਂ ਹਨ।

ਵਿਸ਼ੇਸ਼ਤਾ

  • ਇਹ ਹੱਥ-ਲਿਖਤ ਫੌਂਟ ਹਨ।
  • ਇਸ ਪੈਕ ਦੇ Koharwala Uni.ttf ਫੌਂਟ  ‘ਚ ਲਿਖਿਆ ਮੈਟਰ  ਦੂਜੇ ਕੰਪਿਊਟਰਾਂ ਵਿੱਚ ਜਾ ਕੇ ਬਦਲਦਾ ਨਹੀਂ ਮਤਲਬ ਕਿ ਇਹ ਫੌਂਟ ਯੂਨੀਕੋਡ ਸਹਿਯੋਗੀ ਹੈ।
ਵੇਰਵਾ
ਨਾਂ ਕੋਹਾਰਵਾਲਾ (Koharwala v1.0.zip)
ਆਕਾਰ 46.7 Kb
ਹੱਥ-ਲਿਖਤ ਗੁਰਤੇਜ ਕੋਹਾਰਵਾਲਾ
ਰਚਨਹਾਰਾ ਸਤਨਾਮ ਸਿੰਘ ਵਿਰਦੀ
ਲਸੰਸ ਮੁਫ਼ਤ, ਵਪਾਰਕ ਅਤੇ ਨਿੱਜੀ ਵਰਤੋਂ ਲਈ

ਝਲਕ

ਇਹਨਾਂ ਫੌਂਟਾਂ ਦੀ ਝਲਕ ਹੇਠਾਂ ਦਿੱਤੀਆਂ ਤਸਵੀਰਾਂ ‘ਚੋਂ ਦੇਖੀ ਜਾ ਸਕਦੀ ਹੈ।

This slideshow requires JavaScript.

 

ਡਾਊਨਲੋਡ ਕਰੋ

 

ਉਤਾਰੋ (ਮੁੱਖ ਕੜੀ)

 

ਜੇਕਰ ਉਪਰੋਕਤ ਕੜੀ ਵਿੱਚੋਂ ਫਾਈਲ ਉਤਾਰਨ(ਡਾਊਨਲੋਡ ਕਰਨ) ਵਿੱਚ ਕੋਈ ਦਿੱਕਤ ਆਵੇ ਤਾਂ ਸਾਡੇ ਸੰਪਰਕ ਪੰਨੇ ਰਾਹੀਂ ਜਾਂ ਸਾਡੇ ਈ-ਮੇਲ ਪਤੇ psourcehelp@gmail.com ਰਾਹੀਂ ਸਾਡੇ ਨਾਲ ਰਾਬਤਾ ਕਾਇਮ ਕਰੋ।

ਇੰਸਟਾਲ/ਸਥਾਪਿਤ ਕਿਵੇਂ ਕਰੀਏ

  1.  ਫੌਂਟ ਸਥਾਪਿਤ ਕਰਨ ਲਈ ਸਭ ਤੋਂ ਪਹਿਲਾਂ ਇਸ ਨੂੰ ਉਤਾਰ ਕੇ ਜ਼ਿਪ-ਪੈਕੇਜ ‘ਚੋਂ ਵੱਖ ਕਰ ਲਵੋ।
  2. ਫਿਰ ਇਸਦੇ ਐਕਸਟ੍ਰੈਕਟ ਕੀਤੇ (ਨਿਖੇੜੇ ਗਏ) ਪੈਕ ਵਾਲੇ ਫੋਲਡਰ ਵਿੱਚ ਦੋ ਫੌਂਟ ਫਾਈਲਾਂ ਹੋਣਗੀਆਂ ਜਿਨ੍ਹਾਂ ਦੀ ਬਣਾਵਟ .ttf ਹੋਵੇਗੀ। ਜੇਕਰ ਯੂਨੀਕੋਡ ਆਧਾਰਿਤ ਟਾਈਪਿੰਗ ਜਾਣਦੇ ਹੋ ਤਾਂ Koharwala Uni.ttf ਫਾਈਲ ਚੁਣੋ ਅਤੇ ਜੇਕਰ ਧੁਨਾਤਮਿਕ ਭਾਵ ਫੋਨੈਟਿਕ ਟਾਈਪਿੰਗ ਜਾਣਦੇ ਹੋ ਤਾਂ Koharwala Phonetic.ttf ਚੁਣੋ।
  3.  ਕੋਈ ਵੀ .ttf ਫਾਈਲ ਖੋਲ੍ਹਣ ਤੋਂ ਬਾਅਦ Install ਬਟਨ ਨੱਪ ਦਿਉ।

ਇਸ ਤਰ੍ਹਾਂ ਫੌਂਟ ਕੰਪਿਊਟਰ ਵਿੱਚ ਸਥਾਪਿਤ ਹੋ ਜਾਣਗੇ। 🙂

ਫੌਂਟ ਵਰਤੋਂ ਵਿੱਚ

This slideshow requires JavaScript.