ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ, ਚੁੱਕਦੇ ਨੇ ਫ਼ਾਇਦਾ ਮਜਬੂਰੀ ਦਾ ਜੇ ਹੋਵੇ ਉਹਨੂੰ ਤੰਗੀ ਮਿੱਤਰੋ, ਵੱਡਿਆਂ ਅਮੀਰਜ਼ਾਦਿਆਂ ਨੇ ਸੰਗ ਕਿੱਲੀ ਉੱਤੇ ਟੰਗੀ ਮਿੱਤਰੋ, ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ | ਸਦੀਆਂ ਤੋਂ ਪੈਂਦਾ ਆਇਆ ਰੌਲਾ ਇਹ ਲੋਕੋ ਕੋਈ ਹੁਣ ਦਾ ਨਹੀਂ, ... Read More »
Monthly Archives: June 2019
ਜਵਾਨੀ
ਨਿੱਕਲੇ ਜਦੋਂ ਵੀ ਮੁੰਡਾ ਸੱਜ-ਧੱਜ ਕੇ, ਆਪਣੇ ਪਿਓ ਨੂੰ ਅੱਖਾਂ ਦੱਸੇ ਕੱਢਕੇ, ਹਰ ਵੇਲ਼ੇ ਰਹਿੰਦੀ ਫਿਰ ਸ਼ੀਸ਼ਾ ਭਾਲ਼ਦੀ, ਹੁੰਦੀ ਏ ਜਵਾਨੀ ਜਦ ਅਠਾਰਾਂ ਸਾਲ ਦੀ | ਪਹੁੰਚਣ ਲੜਾਈ ਦੀਆਂ ਗੱਲਾਂ ਜਦ ਥਾਣੇ, ਮਾਪਿਆਂ ਦੀ ਆਉਂਦੀ ਫਿਰ ਅਕਲ ਠਿਕਾਣੇ, ਨਿੱਕੀ ਜਿਹੀ ਝਿੜਕ ਖ਼ੂਨ ਨੂੰ ਉਬਾਲਦੀ, ਹੁੰਦੀ ਏ ਜਵਾਨੀ ਜਦ ਅਠਾਰਾਂ ਸਾਲ ... Read More »
ਵਾਪਿਸ ਆਏਂਗਾ
ਮੇਰੇ ਨਾਲ ਦਗ਼ਾ ਕਮਾਇਆ, ਤੂੰ ਮੈਨੂੰ ਸਮਝ ਨਾ ਪਾਇਆ, ਮੈਂ ਖਰੀ ਹੀ ਉਤਰਾਂਗੀ ਜਦ ਵੀ, ਮੈਨੂੰ ਅਜ਼ਮਾਏਂਗਾ, ਮੈਂ ਸ਼ਰਤ ਲਗਾਕੇ ਕਹਿੰਦੀ ਹਾਂ, ਤੂੰ ਧੋਖਾ ਖਾਏਂਗਾ, ਮੈਨੂੰ ਛੱਡਕੇ ਤੁਰ ਚੱਲਿਆਂ ਏਂ, ਮੁੜ ਵਾਪਿਸ ਆਏਂਗਾ | ਮੈਂ ਤੈਨੂੰ ਪਾਉਣ ਲਈ, ਲੋਕਾਂ ਦੇ ਸਹੇ ਨੇ ਤਾਹਨੇ, ਜਦ ਤੈਨੂੰ ਮਿਲਣਾ ਧੋਖ਼ਾ, ਆਖੇਂਗਾ ਮੇਰੀਏ ਜਾਨੇਂ, ... Read More »
ਝੰਡੇ ਸਰਕਾਰ ਦੇ
ਕੁਰਸੀ ਦੇ ਉੱਤੇ ਮਾਰ ਕੁੰਡਲੀ ਹਜ਼ੂਰ, ਆਖਦੇ ਨੇ ਚੰਗੇ ਦਿਨ ਆਉਣਗੇ ਜ਼ਰੂਰ, ਕਰੇ ਮੁਲਕ ਤਰੱਕੀ ਅਸੀਂ ਇਹੀ ਹਾਂ ਵਿਚਾਰਦੇ, ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ, ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ | ਚੁੱਪ-ਚੁੱਪ ਰਹਿਣ ਮੁੱਖ-ਮੰਤਰੀ ਜਨਾਬ, ਕੈਬਨਿਟਾਂ ਨੇ ਵੀ ਲੁੱਟ ਖਾ ਲਿਆ ਪੰਜਾਬ, ਲੰਮੀਆਂ ਕਾਰਾਂ ‘ਚ ਤਾਹੀਓਂ ਪੈਰ ... Read More »
ਕੋਈ-ਕੋਈ ਜਾਣਦਾ
ਕੰਮ ਛੱਡਕੇ ਕਿਸੇ ਦਾ ਭਲਾ ਕਰਨਾ, ਕੋਈ-ਕੋਈ ਜਾਣਦਾ, ਚੂਰੀ ਪਾਉਣ ਲੱਗੇ ਢਿੱਲਾ ਰਿਹਾ ਪਿੰਜਰਾ, ਜਦ ਭੁੱਲ ਜਾਈਏ ਲਾਉਣਾ ਉਹਨੂੰ ਜਿੰਦਰਾ, ਫਿਰ ਉੱਡਦੇ ਪਰਿੰਦਿਆਂ ਨੂੰ ਫੜਨਾਂ, ਕੋਈ-ਕੋਈ ਜਾਣਦਾ, ਕੰਮ ਛੱਡਕੇ ਕਿਸੇ ਦਾ ਭਲਾ ਕਰਨਾ, ਕੋਈ-ਕੋਈ ਜਾਣਦਾ | ਸਾਡੀ ਜ਼ਿੰਦਗ਼ੀ ਹੈ ਚਾਰ ਯੱਕੇ ਤਾਸ਼ ਦੇ, ਹੋ ਜਾਣਗੇ ਹਵਾਲੇ ਸਭ ਰਾਖ਼ ਦੇ, ਬੰਦਾ ... Read More »
ਬਾਬਾ
ਮੈਂ ਵੀ ਹੁਣ ਬਾਬਾ ਬਣ ਜਾਣਾ, ਕੰਮ-ਕਾਰ ਤੇ ਲੱਭਦਾ ਨਹੀਂ, ਜਨਤਾ ਭੋਲ਼ੀ ਨਹੀਓਂ ਮੰਨਦੀ, ਜਦ ਤੱਕ ਕੋਈ ਠੱਗਦਾ ਨਹੀਂ, ਮੈਂ ਵੀ ਹੁਣ ਬਾਬਾ ਬਣ ਜਾਣਾ, ਕੰਮ-ਕਾਰ ਤੇ ਲੱਭਦਾ ਨਹੀਂ | ਧੁੱਪ ਦੇ ਵਿੱਚ ਮੈਂ ਘੋਰ ਤਪੱਸਿਆ ਕਰਨੀ ਲਾਕੇ ਧੋਤੀ, ਸੰਗਤ ਆਖੂ ਬਾਬੇ ਕੋਲ ਤਾਂ ਸ਼ਕਤੀ ਬੜੀ ਅਨੋਖੀ, ਮੇਰਾ ਕਿਸੇ ਬਾਬੇ ... Read More »
ਘਰ ਤੁਰ ਜਾਣਾ
ਜਦ ਲਿਖੀ ਹੋਈ ਅੱਖਾਂ ਮੂਹਰੇ ਆ ਜਾਣੀ, ਫਿਰ ਜ਼ੋਰ ਤੇ ਬਹਾਨਾ ਕੋਈ ਨਹੀਂ ਚੱਲਣਾ, ਸਾਡੇ ਦੁਸ਼ਮਣਾਂ ਨੇ ਵੀ ਰੋਣਾਂ ਮਾਰ ਧਾਹਾਂ, ਵਿਹੜਾ ਯਮਦੂਤਾਂ ਨੇ ਸਾਡਾ ਆਣ ਮੱਲਣਾ, ਕਿਸੇ ਤੁਰਨਾ ਹੀ ਨਹੀਂ ਉਦੋਂ ਨਾਲ ਸਾਡੇ, ਜਿਸ ਰਾਹ ਉੱਤੇ ਅਸੀਂ ਤੁਰ ਜਾਣਾ, ਨਵੇਂ ਕੱਪੜੇ ਪਵਾਕੇ ਸਾਨੂੰ ਬੰਨ੍ਹ ਦੇਣਾ, ਸਾਨੂੰ ਸਾੜ ਸਿਵੇ ‘ਚ ... Read More »
ਤੋਹਫ਼ਾ
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ, ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ, ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ | ਜ਼ਿੰਦਗ਼ੀ ਦੇ ਵਿੱਚ ਖ਼ੁਸ਼ ਜੇ ਰਹਿਣਾ, ਪਿਛਲਾ ਸਭ ਕੁਝ ਭੁੱਲਣਾ ਪੈਣਾ, ਵਕਤ ਦੀ ਤਾਂ ਆਦਤ ਹੀ ਹੈ, ਮੁਸ਼ਕਿਲ਼ ਵੇਲੇ ... Read More »
ਮੰਜ਼ਿਲਾਂ ਦੋ
ਮੈਂ ਰਸਤੇ ਚੁਣ ਲਏ ਉਹ, ਜਿੱਥੇ ਮੰਜ਼ਿਲਾਂ ਵੀ ਸੀ ਦੋ, ਦਿਲ ਆਖੇ ਇੱਕ ਵੱਲ ਹੋ, ਮੇਰਾ ਦੋਹਾਂ ਦੇ ਵਿੱਚ ਮੋਹ | ਇੱਕ ਮੰਜ਼ਿਲ ਸੀ ਕੁਝ ਦੂਰ, ਇੱਕ ਮੰਜ਼ਿਲ ਬਹੁਤੀ ਪਾਸ, ਉੱਤੋਂ ਸ਼ੋਰ ਮਚਾਵੇ ਰਸਤਾ, ਕੁਝ ਹੋਰ ਨਾ ਸੁੱਝੇ ਖਾਸ, ਮੈਨੂੰ ਪੈਗਈ ਉਸਦੀ ਟੋਹ, ਮੇਰੇ ਸਾਹਮਣੇ ਹੀ ਸੀ ਜੋ, ਦਿਲ ਆਖੇ ... Read More »
ਬਾਜ਼ਾਰੂ ਦਾਅ
ਤੂੰ ਬੰਦਿਆ ਹੈਂ ਮਾਲਕ ਆਪਣੀ ਮਰਜ਼ੀ ਦਾ, ਰੱਬ ਕਰਾਊ ਫੈਸਲਾ ਅਸਲੀ ਫਰਜ਼ੀ, ਰੋਂਦੇ ਚਿਹਰੇ ਵੇਖ ਲੋਕਾਂ ਨੂੰ ਚੜ੍ਹਦਾ ਚਾਅ, ਦੁਨੀਆਂ ਖੇਡੇ ਤੇਰੇ ਨਾਲ ਬਾਜ਼ਾਰੂ ਦਾਅ, ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ | ਤੇਰੇ ਘਰਦਿਆਂ ਬਹੁਤ ਉਮੀਦਾਂ ਲਾਈਆਂ ਨੇ, ਟੁੱਟੀਆਂ ਬਾਹਾਂ ਮਿੱਤਰਾ ਗਲ਼ ਨੂੰ ਆਈਆਂ ਨੇ, ਦੇਖੀਂ ਕਿਧਰੇ ਦੇਣ ਨਾ ਤੈਨੂੰ ... Read More »