ਸੇਵਾ ਦੀਆਂ ਸ਼ਰਤਾਂ



Facebook ਵਿੱਚ ਸੁਆਗਤ ਹੈ!

Facebook ਅਜਿਹੀਆਂ ਤਕਨੀਕਾਂ ਅਤੇ ਸੇਵਾਵਾਂ ਬਣਾਉਂਦਾ ਹੈ ਜੋ ਲੋਕਾਂ ਨੂੰ ਇੱਕ ਦੂਜੇ ਨਾਲ ਕਨੈਕਟ ਕਰਨ, ਭਾਈਚਾਰੇ ਬਣਾਉਣ ਅਤੇ ਵਪਾਰ ਵਧਾਉਣ ਵਿੱਚ ਸਮਰੱਥ ਕਰਦੀਆਂ ਹਨ। ਇਹ ਸ਼ਰਤਾਂ ਤੁਹਾਡੀ Facebook, Messanger ਵਰਤੋਂ ਅਤੇ ਸਾਡੇ ਵੱਲੋਂ ਪੇਸ਼ਕਸ਼ ਕੀਤੇ ਹੋਰ ਉਤਪਾਦਾਂ, ਵਿਸ਼ੇਸ਼ਤਾਵਾਂ, ਐਪਾਂ, ਸੇਵਾਵਾਂ, ਤਕਨਾਲੋਜੀਆਂ ਅਤੇ ਸਾਫ਼ਟਵੇਅਰ ਦਾ ਨਿਯੰਤਰਣ ਕਰਦੀਆਂ ਹਨ (Facebook ਉਤਪਾਦ ਜਾਂ ਉਤਪਾਦ), ਸਿਵਾਏ ਇਸ ਤੋਂ ਜਿੱਥੇ ਅਸੀਂ ਸਪੱਸ਼ਟ ਤੌਰ 'ਤੇ ਇਹ ਬਿਆਨ ਕਰਦੇ ਹਾਂ ਕਿ ਵੱਖਰੀਆਂ ਸ਼ਰਤਾਂ (ਅਤੇ ਇਹ ਨਹੀਂ) ਲਾਗੂ ਹੁੰਦੀਆਂ ਹਨ। ਤੁਹਾਨੂੰ ਇਹ ਉਤਪਾਦ Facebook, Inc. ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ।

ਅਸੀਂ Facebook ਜਾਂ ਇਹਨਾਂ ਸ਼ਰਤਾਂਦੁਆਰਾ ਕਵਰ ਕੀਤੇ ਹੋਰ ਉਤਪਾਦਾਂ ਜਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਖਰਚਾ ਨਹੀਂ ਪਾਉਂਦੇ। ਇਸ ਦੀ ਬਜਾਏ, ਵਪਾਰ ਅਤੇ ਸੰਸਥਾਵਾਂ ਆਪਣੇ ਉਤਪਾਦ ਅਤੇ ਸੇਵਾਵਾਂ ਤੁਹਾਨੂੰ ਦਿਖਾਉਣ ਲਈ ਸਾਨੂੰ ਭੁਗਤਾਨ ਕਰਦੀਆਂ ਹਨ। ਉਤਪਾਦਾਂ ਦੀ ਵਰਤੋਂ ਕਰਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਅਸੀਂ ਤੁਹਾਨੂੰ ਅਜਿਹੇ ਇਸ਼ਤਿਹਾਰ ਦਿਖਾ ਸਕਦੇ ਹਾਂ ਜੋ ਸਾਨੂੰ ਤੁਹਾਡੇ ਅਤੇ ਤੁਹਾਡੀਆਂ ਦਿਲਚਸਪੀਆਂ ਨਾਲ ਸੰਬੰਧਿਤ ਲੱਗਦੇ ਹੋਣਗੇ। ਅਸੀਂ ਇਹ ਨਿਰਧਾਰਤ ਕਰਨ ਲਈ ਤੁਹਾਡੇ ਵਿਅਕਤੀਗਤ ਡੇਟਾ ਦੀ ਵਰਤੋਂ ਕਰਦੇ ਹਾਂ ਕਿ ਤੁਹਾਨੂੰ ਕਿਹੜੇ ਇਸ਼ਤਿਹਾਰ ਦਿਖਾਏ ਜਾਣ।

ਅਸੀਂ ਉਦੋਂ ਤੱਕ ਤੁਹਾਡਾ ਵਿਅਕਤੀਗਤ ਡੇਟਾ ਇਸ਼ਤਿਹਾਰਸਾਜਾਂ ਨੂੰ ਨਹੀਂ ਵੇਚਦੇ ਅਤੇ ਅਸੀਂ ਇਸ਼ਤਿਹਾਰਾਸਾਜਾਂ ਨਾਲ ਅਜਿਹੀ ਜਾਣਕਾਰੀ ਨੂੰ ਸਾਂਝਾ ਨਹੀਂ ਕਰਦੇ ਜਿਸ ਨਾਲ ਤੁਹਾਡੀ ਸਿੱਧੇ ਤੌਰ 'ਤੇ ਪਛਾਣ ਹੁੰਦੀ ਹੋਵੇ (ਜਿਵੇਂ ਕਿ ਤੁਹਾਡਾ ਨਾਂ, ਈਮੇਲ ਪਤਾ ਜਾਂ ਹੋਰ ਸੰਪਰਕ ਜਾਣਕਾਰੀ), ਜਦੋਂ ਤੱਕ ਤੁਸੀਂ ਸਾਨੂੰ ਖਾਸ ਅਨੁਮਤੀ ਨਹੀਂ ਦਿੰਦੇ। ਇਸ ਦੀ ਬਜਾਏ, ਇਸ਼ਤਿਹਾਰਸਾਜ ਸਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸ ਸਕਦੇ ਹਨ ਕਿ ਉਹ ਕਿਹੇ ਜਿਹੇ ਦਰਸ਼ਕਾਂ ਨੂੰ ਆਪਣੇ ਇਸ਼ਤਿਹਾਰ ਦਿਖਾਉਣਾ ਚਾਹੁੰਦੇ ਹਨ ਅਤੇ ਅਸੀਂ ਉਹ ਇਸ਼ਤਿਹਾਰ ਅਜਿਹੇ ਲੋਕਾਂ ਨੂੰ ਦਿਖਾਉਂਦੇ ਹਾਂ ਜਿੰਨ੍ਹਾਂ ਨੂੰ ਸ਼ਾਇਦ ਦਿਲਚਸਪੀ ਹੋਵੇ। ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਇਸ਼ਤਿਹਾਰਾਂ ਦੀ ਕਾਰਗੁਜ਼ਾਰੀ ਦੇ ਬਾਰੇ ਰਿਪੋਰਟਾਂ ਪ੍ਰਦਾਨ ਕਰਦੇ ਹਾਂ ਜਿੰਨ੍ਹਾਂ ਨਾਲ ਉਨ੍ਹਾਂ ਦੀ ਇਹ ਗੱਲ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਲੋਕ ਉਨ੍ਹਾਂ ਦੀ ਸਮੱਗਰੀ ਨਾਲ ਕਿਵੇਂ ਇੰਟਰੈਕਟ ਕਰ ਰਹੇ ਹਨ। ਹੋਰ ਜਾਣਨ ਲਈ ਹੇਠਾਂ ਸੈਕਸ਼ਨ 2 ਨੂੰ ਦੇਖੋ।

ਸਾਡੀ ਡੇਟਾ ਨੀਤੀ ਦੱਸਦੀ ਹੈ ਕਿ ਅਸੀਂ ਤੁਹਾਡੇ ਵੱਲੋਂ ਵੇਖੇ ਜਾਂਦੇ ਇਸ਼ਤਿਹਾਰਾਂ ਵਿੱਚ ਕੁਝ ਨੂੰ ਨਿਰਧਾਰਤ ਕਰਨ ਕਿਵੇਂ ਤੁਹਾਡੇ ਵਿਅਕਤੀਗਤ ਡੇਟਾ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ ਅਤੇ ਹੇਠਾਂ ਦੱਸੀਆਂ ਹੋਰ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡੇ ਵੱਲੋਂ ਤੁਹਾਡੇ ਡੇਟਾ ਨੂੰ ਵਰਤਣ ਸੰਬੰਧੀ ਗੋਪਨੀਯਤਾ ਚੋਣਾਂ ਦੀ ਕਿਸੇ ਵੀ ਸਮੇਂ ਸਮੀਖਿਆ ਰਨ ਲਈ ਤੁਸੀਂ ਆਪਣੀਆਂ ਸੈਟਿੰਗਾਂ 'ਤੇ ਵੀ ਜਾ ਸਕਦੇ ਹੋ।

1. ਸਾਡੇ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ

ਸਾਡਾ ਮਿਸ਼ਨ ਲੋਕਾਂ ਨੂੰ ਭਾਈਚਾਰਾ ਬਣਾਉਣ ਦਾ ਅਧਿਕਾਰ ਦੇਣਾ ਅਤੇ ਮਿਲ ਕੇ ਦੁਨੀਆ ਨੂੰ ਹੋਰ ਵੀ ਕਰੀਬ ਲਿਆਉਣਾ ਹੈ। ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ, ਅਸੀਂ ਤੁਹਾਨੂੰ ਹੇਠਾਂ ਦੱਸੇ ਗਏ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਾਂ:
ਤੁਹਾਡੇ ਲਈ ਇੱਕ ਵਿਅਕਤੀਗਤ ਤਜਰਬਾ ਪ੍ਰਦਾਨ ਕਰਨਾ:
Facebook 'ਤੇ ਤੁਹਾਡਾ ਅਨੁਭਵ ਕਿਸੇ ਵੀ ਹੋਰ ਵਿਅਕਤੀ ਦੇ ਉਲਟ ਹੈ: ਪੋਸਟਾਂ, ਕਹਾਣੀਆਂ, ਇਵੈਂਟਾਂ, ਇਸ਼ਤਿਹਾਰਾਂ ਅਤੇ ਖ਼ਬਰਾਂ ਫੀਡ ਜਾਂ ਤੁਹਾਡੇ ਵੱਲੋਂ ਅਨੁਸਰਣ ਕੀਤੇ ਪੰਨਿਆਂ 'ਤੇ ਸਾਡੇ ਵੀਡੀਓ ਪਲੇਟਫਾਰਮ ਵਿੱਚ ਦੇਖੀ ਹੋਰ ਸਮੱਗਰੀ ਅਤੇ ਤੁਹਾਡੇ ਦੁਆਰਾ ਵਰਤੀਆਂ ਜਾ ਸਕਣ ਵਾਲੀਆਂ ਹੋਰ ਵਿਸ਼ੇਸ਼ਤਾਵਾਂ ਜਿਵੇਂ ਟ੍ਰੇਡਿੰਗ, ਮਾਰਕੀਟਪਲੇਸ ਅਤੇ ਖੋਜ ਕਰਨ ਵਿੱਚ। ਅਸੀਂ ਸਾਡੇ ਕੋਲ ਉਪਲਬਧ ਡੇਟਾ ਦੀ ਵਰਤੋਂ ਕਰਦੇ ਹਾਂ - ਉਦਾਹਰਣ ਲਈ,ਆਪਣੇ ਤਜਰਬੇ ਨੂੰ ਵਿਅਕਤੀਗਤ ਬਣਾਉਣ ਲਈ - ਤੁਹਾਡੇ ਵੱਲੋਂ ਬਣਾਏ ਕਨੈਕਸ਼ਨਾਂ ਦੇ ਬਾਰੇ, ਤੁਹਾਡੇ ਵੱਲੋਂ ਚੁਣੀਆਂ ਪਸੰਦਾਂ ਅਤੇ ਸੈਟਿੰਗਾਂ ਦੇ ਬਾਰੇ, ਅਤੇ ਸਾਡੇ ਉਤਪਾਦਾਂ 'ਤੇ ਆਨਲਾਈਨ ਅਤੇ ਆਫ਼ਲਾਈਨ ਜੋ ਤੁਸੀਂ ਸਾਂਝਾ ਕਰਨ ਅਤੇ ਕੰਮ ਕਰਨ ਦੇ ਬਾਰੇ।
ਆਪਣੇ ਆਪ ਨੂੰ ਉਹਨਾਂ ਲੋਕਾਂ ਅਤੇ ਸੰਸਥਾਵਾਂ ਨਾਲ ਜੋੜੋ, ਜਿੰਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ:
ਅਸੀਂ ਤੁਹਾਡੇ ਵੱਲੋਂ ਵਰਤੇ ਜਾਂਦੇ Facebook ਉਤਪਾਦਾਂ ਵਿੱਚ ਤੁਹਾਡੇ ਲਈ ਮਾਇਨੇ ਰੱਖਦੇ ਲੋਕਾਂ, ਸੰਗਠਨਾਂ, ਵਪਾਰਾਂ, ਸੰਸਥਾਵਾਂ ਅਤੇ ਹੋਰ ਵਿਅਕਤੀਆਂ ਨੂੰ ਲੱਭਣ ਅਤੇ ਉਹਨਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰਦੇ ਹਾਂ। ਅਸੀਂ ਤੁਹਾਨੂੰ ਅਤੇ ਹੋਰ ਵਿਅਕਤੀਆਂ ਨੂੰ ਸੁਝਾਅ ਦੇਣ ਲਈ ਸਾਡੇ ਕੋਲ ਉਪਲਬਧ ਡੇਟਾ ਦੀ ਵਰਤੋਂ ਕਰਦੇ ਹਾਂ - ਉਦਾਹਰਣ ਲਈ, ਸ਼ਾਮਲ ਹੋਣ ਲਈ ਸੰਗਠਨ, ਸ਼ਾਮਲ ਹੋਣ ਲਈ ਇਵੈਂਟ, ਅਨੁਸਰਣ ਕਰਨ ਲਈ ਪੰਨੇ ਜਾਂ ਕੋਈ ਸੁਨੇਹਾ ਭੇਜਣ ਲਈ, ਅਤੇ ਜਿੰਨ੍ਹਾਂ ਲੋਕਾਂ ਨੂੰ ਤੁਸੀਂ ਦੋਸਤ ਬਣਾਉਣਾ ਚਾਹੁੰਦੇ ਹੋ। ਮਜ਼ਬੂਤ ਸਬੰਧ ਬਿਹਤਰ ਭਾਈਚਾਰਿਆਂ ਲਈ ਬਣਾਏ ਜਾਂਦੇ ਹਨ, ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੀ ਸੇਵਾਵਾਂ ਵਧੇਰੇ ਲਾਭਦਾਇਕ ਹੁੰਦੀਆਂ ਹਨ ਜਦੋਂ ਲੋਕ ਉਹਨਾਂ ਲੋਕਾਂ, ਸੰਗਠਨਾਂ ਅਤੇ ਸੰਸਥਾਵਾਂ ਨਾਲ ਜੁੜੇ ਹੁੰਦੇ ਹਨ ਜਿੰਨ੍ਹਾਂ ਦੀ ਉਹ ਪਰਵਾਹ ਕਰਦੇ ਹਨ।
ਆਪਣੇ ਆਪ ਨੂੰ ਪ੍ਰਗਟਾਉਣ ਅਤੇ ਤੁਹਾਡੇ ਲਈ ਮਹੱਤਵਪੂਰਣ ਗੱਲਾਂ ਬਾਰੇ ਸੰਚਾਰ ਕਰਨ ਲਈ ਤੁਹਾਨੂੰ ਯੋਗ ਬਣਾਉਣਾ:
Facebook 'ਤੇ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਤੁਹਾਡੇ ਲਈ ਮਾਇਨੇ ਰੱਖਦੇ ਦੋਸਤਾਂ, ਪਰਿਵਾਰ ਅਤੇ ਹੋਰਨਾਂ ਨਾਲ ਗੱਲਬਾਤ ਕਰਨ ਦੇ ਕਈ ਤਰੀਕੇ ਹਨ - ਉਦਾਹਰਣ ਲਈ, ਤੁਹਾਡੇ ਦੁਆਰਾ ਵਰਤੇ ਜਾ ਰਹੇ Facebook ਉਤਪਾਦਾਂ ਵਿੱਚ ਸਥਿਤੀ ਦੇ ਅੱਪਡੇਟ, ਫੋਟੋਆਂ, ਵੀਡੀਓਜ਼ ਅਤੇ ਕਹਾਣੀਆਂ ਨੂੰ ਸਾਂਝਾ ਕਰਨਾ, ਦੋਸਤ ਜਾਂ ਕਈ ਲੋਕਾਂ ਨੂੰ ਸੁਨੇਹੇ ਭੇਜਣਾ, ਇਵੈਂਟ ਜਾਂ ਸੰਗਠਨ ਬਣਾਉਣਾ, ਜਾਂ ਆਪਣੀ ਪ੍ਰੋਫ਼ਾਈਲ ਵਿੱਚ ਸਮੱਗਰੀ ਨੂੰ ਸ਼ਾਮਲ ਕਰਨਾ। ਅਸੀਂ Facebook 'ਤੇ ਵਧੇਰੇ ਅਰਥਪੂਰਨ ਅਤੇ ਵਿਅਸਤ ਸਮੱਗਰੀ ਬਣਾਉਣ ਅਤੇ ਸਾਂਝੇ ਕਰਨ ਲਈ ਲੋਕਾਂ ਵਾਸਤੇ ਤਕਨਾਲੋਜੀ ਦੀ ਵਰਤੋਂ ਕਰਨ ਦੇ ਨਵੇਂ ਤਰੀਕੇ ਵਿਕਸਿਤ ਅਤੇ ਜਾਰੀ ਕੀਤੇ ਹਨ, ਜਿਵੇਂ ਕਿ ਵਧੀ ਹੋਈ ਵਾਸਤਵਿਕਤਾ ਅਤੇ 360 ਵੀਡੀਓ।
ਤੁਹਾਡੀ ਦਿਲਚਸਪੀ ਵਾਲੀ ਸਮੱਗਰੀ, ਉਤਪਾਦਾਂ ਅਤੇ ਸੇਵਾਵਾਂ ਦੀ ਖੋਜ ਕਰਨ ਵਿੱਚ ਸਹਾਇਤਾ ਕਰਨਾ:
ਅਸੀਂ ਤੁਹਾਨੂੰ ਉਸ ਸਮੱਗਰੀ, ਉਤਪਾਦਾਂ ਅਤੇ ਸੇਵਾਵਾਂ ਦੀ ਖੋਜ ਕਰਨ ਲਈ ਇਸ਼ਤਿਹਾਰਾਂ, ਪੇਸ਼ਕਸ਼ਾਂ ਅਤੇ ਹੋਰ ਪ੍ਰਯੋਜਿਤ ਕੀਤੀ ਸਮੱਗਰੀ ਦਿਖਾਉਂਦੇ ਹਾਂ ਜਿੰਨ੍ਹਾਂ ਦੀ Facebook ਅਤੇ ਹੋਰ Facebook ਉਤਪਾਦਾਂ ਦੀ ਵਰਤੋਂ ਕਰਦੇ ਬਹੁਤ ਸਾਰੇ ਵਪਾਰਾਂ ਅਤੇ ਸੰਸਥਾਵਾਂ ਦੁਆਰਾ ਪੇਸ਼ਕਸ਼ ਕੀਤੀ ਜਾਂਦੀ ਹੈ। ਹੇਠਾਂ ਸੈਕਸ਼ਨ 2 ਵਿੱਚ ਇਸ ਬਾਰੇ ਹੋਰ ਵੇਰਵੇ ਸਹਿਤ ਦੱਸਿਆ ਗਿਆ ਹੈ।
ਹਾਨੀਕਾਰਕ ਆਚਰਣ ਦਾ ਮੁਕਾਬਲਾ ਕਰਨਾ ਅਤੇ ਸਾਡੇ ਭਾਈਚਾਰੇ ਦੀ ਰੱਖਿਆ ਅਤੇ ਸਮਰਥਨ ਕਰਨਾ:
ਲੋਕ Facebook 'ਤੇ ਸਿਰਫ਼ ਤਾਂ ਹੀ ਭਾਈਚਾਰਾ ਬਣਾਉਣਗੇ ਜੇਕਰ ਉਹ ਸੁਰੱਖਿਅਤ ਮਹਿਸੂਸ ਕਰਨਗੇ। ਅਸੀਂ ਦੁਨੀਆ ਭਰ ਵਿੱਚ ਸਮਰਪਿਤ ਟੀਮਾਂ ਨੂੰ ਕੰਮ ਦਿੰਦੇ ਹਾਂ ਅਤੇ ਸਾਡੇ ਉਤਪਾਦਾਂ ਦੀ ਦੁਰਵਰਤੋਂ, ਦੂਜਿਆਂ ਪ੍ਰਤੀ ਨੁਕਸਾਨਦੇਹ ਚਾਲਾਂ ਅਤੇ ਸਥਿਤੀਆਂ ਨੂੰ ਖੋਜਣ ਲਈ ਉੱਨਤ ਤਕਨੀਕੀ ਸਿਸਟਮਾਂ ਨੂੰ ਵਿਕਸਿਤ ਕਰਦੇ ਹਾਂ ਜਿੱਥੇ ਅਸੀਂ ਸਹਾਇਤਾ ਲਈ ਮਦਦ ਕਰ ਸਕਦੇ ਹਾਂ ਜਾਂ ਆਪਣੇ ਭਾਈਚਾਰੇ ਦੀ ਰੱਖਿਆ ਕਰ ਸਕਦੇ ਹਾਂ। ਜੇਕਰ ਸਾਨੂੰ ਇਸ ਤਰ੍ਹਾਂ ਦੀ ਸਮੱਗਰੀ ਜਾਂ ਵਿਹਾਰ ਬਾਰੇ ਪਤਾ ਲੱਗਦਾ ਹੈ, ਤਾਂ ਅਸੀਂ ਢੁਕਵੀਂ ਕਾਰਵਾਈ ਕਰਾਂਗੇ - ਉਦਾਹਰਣ ਲਈ, ਮਦਦ ਦੀ ਪੇਸ਼ਕਸ਼ ਕਰਨਾ, ਸਮੱਗਰੀ ਨੂੰ ਹਟਾਉਣਾ, ਕੁਝ ਵਿਸ਼ੇਸ਼ਤਾਵਾਂ ਨੂੰ ਐਕਸੈਸ ਦੀ ਨੂੰ ਹਟਾਉਨਾ ਜਾਂ ਉਨ੍ਹਾਂ ਦੀ ਐਕਸੈਸ ਨੂੰ ਪ੍ਰਤੀਬੰਧਿਤ ਕਰਨਾ, ਖਾਤਾ ਬੰਦ ਕਰਨਾ, ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸੰਪਰਕ ਕਰਨਾ। ਅਸੀਂ ਉਦੋਂ ਹੋਰ Facebook ਕੰਪਨੀਆਂ ਨਾਲ ਡੇਟਾ ਸਾਂਝਾ ਕਰਦੇ ਹਾਂ ਜਦੋਂ ਸਾਨੂੰ ਕਿਸੇ ਵੱਲੋਂ ਸਾਡੇ ਉਤਪਾਦਾਂ ਵਿੱਚੋਂ ਕਿਸੇ ਦੀ ਵਰਤੋਂ ਕਰਦੇ ਹੋਏ ਦੁਰਵਰਤੋਂ ਜਾਂ ਹਾਨੀਕਾਰਕ ਵਿਹਾਰ ਦਾ ਪਤਾ ਲੱਗਦਾ ਹੈ।
ਹਰੇਕ ਲਈ ਸੁਰੱਖਿਅਤ ਅਤੇ ਫੰਕਸ਼ਨਲ ਸੇਵਾਵਾਂ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਨਾ ਅਤੇ ਉਹਨਾਂ ਨੂੰ ਵਿਕਸਿਤ ਕਰਨਾ:
ਅਸੀਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਾਂ ਅਤੇ ਉਹਨਾਂ ਨੂੰ ਵਿਕਸਿਤ ਕਰਦੇ ਹਾਂ - ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ, ਮਸ਼ੀਨ ਸਿਖਲਾਈ ਵਾਲੇ ਸਿਸਟਮਾਂ, ਅਤੇ ਵਧੀ ਹੋਈ ਵਾਸਤਵਿਕਤਾ - ਤਾਂ ਕਿ ਲੋਕ ਸਾਡੇ ਉਤਪਾਦਾਂ ਦੀ ਸਰੀਰਕ ਯੋਗਤਾ ਜਾਂ ਭੂਗੋਲਿਕ ਸਥਾਨ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਅਤ ਢੰਗ ਨਾਲ ਵਰਤੋਂ ਕਰ ਸਕਣ। ਉਦਾਹਰਣ ਲਈ, ਇਸ ਤਰ੍ਹਾਂ ਦੀ ਤਕਨਾਲੋਜੀ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ Facebook ਜਾਂ Instagram 'ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵਿੱਚ ਕੀ ਹੈ ਅਤੇ ਕੌਣ ਹੈ। ਅਸੀਂ ਅਤਿਆਧੁਨਿਕ ਨੈੱਟਵਰਕ ਅਤੇ ਸੰਚਾਰ ਤਕਨਾਲੋਜੀ ਵੀ ਤਿਆਰ ਕਰਦੇ ਹਾਂ ਤਾਂ ਕਿ ਸੀਮਤ ਪਹੁੰਚ ਵਾਲੇ ਖੇਤਰਾਂ ਵਿੱਚ ਜ਼ਿਆਦਾ ਲੋਕ ਇੰਟਰਨੈੱਟ ਨਾਲ ਜੁੜ ਸਕਣ। ਅਤੇ ਅਸੀਂ ਅਪਮਾਨਜਨਕ ਅਤੇ ਖ਼ਤਰਨਾਕ ਸਰਗਰਮੀਆਂ ਨੂੰ ਖੋਜਣ ਅਤੇ ਹਟਾਉਣ ਦੀ ਸਾਡੀ ਯੋਗਤਾ ਨੂੰ ਸੁਧਾਰਨ ਲਈ ਸਵੈ-ਚਾਲਿਤ ਸਿਸਟਮਾਂ ਨੂੰ ਵਿਕਸਿਤ ਕਰਦੇ ਹਾਂ ਜੋ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਸਾਡੇ ਉਤਪਾਦਾਂ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਤਰੀਕੇ ਲੱਭਣਾ:
ਅਸੀਂ ਵਿਕਸਿਤ ਕਰਨ, ਟੈਸਟ ਕਰਨ, ਅਤੇ ਆਪਣੇ ਉਤਪਾਦਾਂ ਨੂੰ ਸੁਧਾਰਨ ਲਈ ਖੋਜ ਵਿੱਚ ਹਿੱਸਾ ਲੈਂਦੇ ਹਾਂ। ਇਸ ਵਿੱਚ ਸਾਡੇ ਉਪਭੋਗਤਾਵਾਂ ਦੇ ਬਾਰੇ ਡੇਟਾ ਦਾ ਮੁਲਾਂਕਣ ਕਰਨਾ ਅਤੇ ਲੋਕਾਂ ਵੱਲੋਂ ਸਾਡੇ ਉਤਪਾਦਾਂ ਨੂੰ ਵਰਤਣ ਦੇ ਤਰੀਕਿਆਂ ਨੂੰ ਸਮਝਣਾ ਸ਼ਾਮਲ ਹੈ, ਉਦਾਹਰਨ ਲਈ ਸਰਵੇਖਣਾਂ ਦਾ ਆਯੋਜਨ ਕਰਨਾ ਅਤੇ ਨਵੀਆਂ ਵਿਸ਼ੇਸ਼ਤਾਂ ਦੀ ਟੈਸਟਿੰਗ ਅਤੇ ਸਮੱਸਿਆ ਨਿਵਾਰਨ ਕਰਨਾ। ਸਾਡੀ ਡੇਟਾ ਨੀਤੀ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਆਪਣੀਆਂ ਸੇਵਾਵਾਂ ਨੂੰ ਵਿਕਸਿਤ ਕਰਨ ਅਤੇ ਸੁਧਾਰਨ ਦੇ ਉਦੇਸ਼ਾਂ ਲਈ ਇਸ ਸੋਧ ਵਿੱਚ ਮਦਦ ਕਰਨ ਲਈ ਡੇਟਾ ਦੀ ਵਰਤੋਂ ਕਿਵੇਂ ਕਰਦੇ ਹਾਂ।
Facebook ਕੰਪਨੀ ਦੇ ਉਤਪਾਦਾਂ ਵਿੱਚ ਇਕਸਾਰ ਅਤੇ ਸਹਿਜ ਤਜਰਬੇ ਪ੍ਰਦਾਨ ਕਰਨਾ:
ਸਾਡੇ ਉਤਪਾਦ ਤੁਹਾਡੇ ਲਈ ਮਾਇਨੇ ਰੱਖਦੇ ਲੋਕਾਂ, ਸੰਗਠਨਾਂ, ਵਪਾਰਾਂ, ਸੰਸਥਾਵਾਂ ਅਤੇ ਹੋਰ ਵਿਅਕਤੀਆਂ ਨੂੰ ਲੱਭਣ ਅਤੇ ਉਹਨਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰਦੇ ਹਨ। ਅਸੀਂ ਆਪਣੇ ਸਿਸਟਮਾਂ ਨੂੰ ਤਿਆਰ ਕਰਦੇ ਹਾਂ ਤਾਂ ਕਿ ਤੁਹਾਡੇ ਵੱਲੋਂ ਵਰਤੇ ਜਾਂਦੇ ਵੱਖੋ ਵੱਖਰੇ Facebook ਕੰਪਨੀ ਉਤਪਾਦਾਂ ਪ੍ਰਤੀ ਤੁਹਾਡਾ ਤਜਰਬਾ ਇਕਸਾਰ ਅਤੇ ਸਹਿਜ ਹੋਵੇ। ਉਦਾਹਰਣ ਲਈ, ਅਸੀਂ ਉਹਨਾਂ ਲੋਕਾਂ ਬਾਰੇ ਜਾਣਕਾਰੀ ਦੀ ਵਰਤੋਂ ਕਰਦੇ ਹਾਂ ਜਿੰਨ੍ਹਾਂ ਨੂੰ ਤੁਸੀਂ Facebook 'ਤੇ ਆਪਣੇ ਇਸ ਲਈ ਜੋੜਦੇ ਹੋ ਤਾਂ ਕਿ ਉਹਨਾਂ ਨੂੰ ਆਸਾਨੀ ਨਾਲ Instagram ਜਾਂ Messenger 'ਤੇ ਕਨੈਕਟ ਹੋ ਸਕੋਂ ਅਤੇ ਅਸੀਂ ਤੁਹਾਡੇ ਵੱਲੋਂ ਅਜਿਹੇ ਕਿਸੇ ਵਪਾਰ ਨਾਲ ਸੰਚਾਰ ਕਰਨ ਲਈ ਤੁਹਾਨੂੰ ਯੋਗ ਬਣਾਉਂਦੇ ਹਾਂ ਜਿਸ ਦਾ ਤੁਸੀਂ Messenger ਰਾਹੀਂ Facebook 'ਤੇ ਅਨੁਸਰਣ ਕਰਦੇ ਹੋ।
ਸਾਡੀਆਂ ਸੇਵਾਵਾਂ 'ਤੇ ਗਲੋਬਲ ਐਕਸੈਸ ਨੂੰ ਸਮਰੱਥ ਕਰਨਾ:
ਸਾਡੀ ਗਲੋਬਲ ਸੇਵਾ ਨੂੰ ਚਲਾਉਣ ਲਈ, ਸਾਨੂੰ ਤੁਹਾਡੇ ਨਿਵਾਸ ਵਾਲੇ ਦੇਸ਼ ਦੇ ਬਾਹਰ ਸਮੇਤ ਦੁਨੀਆ ਭਰ ਵਿੱਚ ਸਾਡੇ ਡੇਟਾ ਸੈਂਟਰਾਂ ਅਤੇ ਸਿਸਟਮਾਂ ਵਿੱਚ ਸਮੱਗਰੀ ਅਤੇ ਡੇਟਾ ਨੂੰ ਸਟੋਰ ਅਤੇ ਵੰਡਣ ਦੀ ਲੋੜ ਹੈ। ਇਹ ਬੁਨਿਆਦੀ ਢਾਂਚਾ Facebook, Inc., Facebook ਆਇਰਲੈਂਡ ਲਿਮਟਿਡ, ਜਾਂ ਇਸਦੇ ਸਹਿਯੋਗੀਆਂ ਦੁਆਰਾ ਚਲਾਇਆ ਜਾ ਸਕਦਾ ਹੈ ਜਾਂ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ।

2. ਸਾਡੀਆਂ ਸੇਵਾਵਾਂ ਨੂੰ ਫੰਡ ਕਿਵੇਂ ਮਿਲਦਾ ਹੈ

Facebook ਅਤੇ ਸਾਡੇ ਵੱਲੋਂ ਪੇਸ਼ਕਸ਼ ਕੀਤੇ ਹੋਰ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਲਈ ਭੁਗਤਾਨ ਦੇਣ ਦੀ ਬਜਾਏ, ਇਹਨਾਂ ਸ਼ਰਤਾਂ ਦੁਆਰਾ ਕਵਰ ਕੀਤੇ Facebook ਉਤਪਾਦਾਂ ਨੂੰ ਵਰਤ ਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਅਸੀਂ ਤੁਹਾਨੂੰ Facebook ਕੰਪਨੀ ਦੇ ਉਤਪਾਦਾਂ 'ਤੇ ਜਾਂ ਉਨ੍ਹਾਂ ਤੋਂ ਬਾਹਰ ਅਜਿਹੇ ਉਤਪਾਦ ਦਿਖਾ ਸਕਦੇ ਹਾਂ ਜਿੰਨ੍ਹਾਂ ਦਾ ਪ੍ਰਚਾਰ ਕਰਨ ਲਈ ਵਪਾਰ ਅਤੇ ਸੰਸਥਾਵਾਂ ਸਾਨੂੰ ਭੁਗਤਾਨ ਕਰਦੇ ਹਨ। ਅਸੀਂ ਤੁਹਾਡੇ ਵਿਅਕਤੀਗਤ ਡੇਟਾ, ਜਿਵੇਂ ਕਿ ਤੁਹਾਡੀ ਗਤੀਵਿਧੀ ਅਤੇ ਦਿਲਚਸਪੀਆਂ ਦੇ ਬਾਰੇ ਜਾਣਕਾਰੀ ਦੀ ਵਰਤੋਂ ਤੁਹਾਡੇ ਨਾਲ ਵਧੇਰੇ ਸੰਬੰਧਿਤ ਇਸ਼ਤਿਹਾਰ ਦਿਖਾਉਣ ਲਈ ਕਰਦੇ ਹਾਂ।
ਲੋਕਾਂ ਦੀ ਗੋਪਨੀਯਤਾ ਦੀ ਰੱਖਿਆ ਕਰਨਾ ਸਾਡੇ ਇਸ਼ਤਿਹਾਰ ਸਿਸਟਮ ਨੂੰ ਤਿਆਰ ਕਰਨ ਦਾ ਕੇਂਦਰ ਹੈ। ਇਸਦਾ ਮਤਲਬ ਇਹ ਹੈ ਕਿ ਅਸੀਂ ਇਸ਼ਤਿਹਾਰਸਾਜਾਂ ਨੂੰ ਤੁਹਾਡੇ ਬਾਰੇ ਦੱਸੇ ਬਿਨਾਂ ਤੁਹਾਨੂੰ ਸੰਬੰਧਿਤ ਅਤੇ ਲਾਹੇਵੰਦ ਇਸ਼ਤਿਹਾਰ ਦਿਖਾ ਸਕਦੇ ਹਾਂ। ਅਸੀਂ ਤੁਹਾਡਾ ਵਿਅਕਤੀਗਤ ਡੇਟਾ ਨਹੀਂ ਵੇਚਦੇ ਹਾਂ। ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਵਪਾਰਕ ਟੀਚਿਆਂ ਅਤੇ ਜਿਸ ਤਰ੍ਹਾਂ ਦੇ ਦਰਸ਼ਕਾਂ (ਉਦਾਹਰਨ ਲਈ, 18-35 ਸਾਲ ਦੇ ਲੋਕ ਜਿੰਨ੍ਹਾਂ ਨੂੰ ਸਾਈਕਲ ਚਲਾਉਣਾ ਪਸੰਦ ਹੋਵੇ) ਨੂੰ ਉਹ ਆਪਣੇ ਇਸ਼ਤਿਹਾਰ ਦਿਖਾਉਣਾ ਚਾਹੁੰਦੇ ਹਨ ਵਰਗੀਆਂ ਚੀਜ਼ਾਂ ਬਾਰੇ ਸਾਨੂੰ ਦੱਸਣ ਦੀ ਇਜਾਜ਼ਤ ਦਿੰਦੇ ਹਾਂ। ਅਸੀਂ ਫਿਰ ਉਨ੍ਹਾਂ ਦਾ ਇਸ਼ਤਿਹਾਰ ਅਜਿਹੇ ਲੋਕਾਂ ਨੂੰ ਦਿਖਾਉਂਦੇ ਹਾਂ, ਜਿੰਨ੍ਹਾਂ ਨੂੰ ਸ਼ਾਇਦ ਦਿਲਚਸਪੀ ਹੋਵੇ।
ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਇਸ਼ਤਿਹਾਰਾਂ ਦੀ ਕਾਰਗੁਜ਼ਾਰੀ ਦੇ ਬਾਰੇ ਰਿਪੋਰਟਾਂ ਵੀ ਪ੍ਰਦਾਨ ਕਰਦੇ ਹਾਂ ਜਿੰਨ੍ਹਾਂ ਨਾਲ ਉਨ੍ਹਾਂ ਦੀ ਇਹ ਗੱਲ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਲੋਕ Facebook 'ਤੇ ਅਤੇ ਉਸ ਤੋਂ ਬਾਹਰ ਉਨ੍ਹਾਂ ਦੀ ਸਮੱਗਰੀ ਨਾਲ ਕਿਵੇਂ ਇੰਟਰੈਕਟ ਕਰ ਰਹੇ ਹਨ। ਉਦਾਹਰਣ ਲਈ, ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਦਰਸ਼ਕਾਂ ਬਾਰੇ ਚੰਗੀ ਤਰ੍ਹਾਂ ਸਮਝਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਆਮ ਜਨ ਅੰਕੜੇ ਅਤੇ ਦਿਲਚਸਪੀ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੇ ਹਾਂ (ਉਦਾਹਰਣ ਲਈ, 25 ਤੋਂ 34 ਸਾਲ ਦੀ ਉਮਰ ਵਾਲੀਆਂ ਔਰਤਾਂ ਵੱਲੋਂ ਕੋਈ ਇਸ਼ਤਿਹਾਰ ਦੇਖਿਆ ਸੀ ਜੋ ਮੈਡ੍ਰਿਡ ਵਿੱਚ ਰਹਿੰਦੀਆਂ ਹਨ ਅਤੇ ਸਾਫ਼ਟਵੇਅਰ ਇੰਜਨੀਅਰਿੰਗ ਨੂੰ ਪਸੰਦ ਕਰਦੀਆਂ ਹਨ)। ਅਸੀਂ ਉਦੋਂ ਤੱਕ ਅਜਿਹੀ ਜਾਣਕਾਰੀ ਨੂੰ ਸਾਂਝਾ ਨਹੀਂ ਕਰਦੇ ਜਿਸ ਨਾਲ ਸਿੱਧੇ ਤੌਰ 'ਤੇ ਤੁਹਾਡੀ ਪਛਾਣ ਹੁੰਦੀ ਹੋਵੇ (ਜਾਣਕਾਰੀ ਜਿਵੇਂ ਕਿ ਤੁਹਾਡਾ ਨਾਂ ਜਾਂ ਈਮੇਲ ਪਤਾ ਜਿਸ ਦੀ ਵਰਤੋਂ ਤੁਹਾਨੂੰ ਸੰਪਰਕ ਕਰਨ ਜਾਂ ਤੁਹਾਡੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ), ਜਦੋਂ ਤੱਕ ਤੁਸੀਂ ਸਾਨੂੰ ਖਾਸ ਅਨੁਮਤੀ ਨਹੀਂ ਦਿੰਦੇ। Facebook ਇਸ਼ਤਿਹਾਰ ਕਿਵੇਂ ਕੰਮ ਕਰਦੇ ਹਨ, ਇਸ ਬਾਰੇ ਇੱਥੇ ਹੋਰ ਜਾਣੋ।
ਅਸੀਂ ਤੁਹਾਨੂੰ ਉੱਪਰ ਦੱਸੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਵਿਅਕਤੀਗਤ ਡੇਟਾ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ। ਤੁਸੀਂ ਸਾਡੀ ਡੇਟਾ ਨੀਤੀ ਵਿੱਚ ਇਹ ਜਾਣ ਸਕਦੇ ਹੋ ਕਿ ਅਸੀਂ ਕਿਵੇਂ ਤੁਹਾਡੇ ਡੇਟਾ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ। ਤੁਹਾਡੇ ਵੱਲੋਂ ਦੇਖੇ ਜਾਂਦੇ ਇਸ਼ਤਿਹਾਰਾਂ ਅਤੇ ਇਸ਼ਤਿਹਾਰਸਾਜਾਂ ਦੀਆਂ ਕਿਸਮਾਂ 'ਤੇ ਅਤੇ ਤੁਹਾਨੂੰ ਦਿਖਾਏ ਜਾਣ ਲਈ ਇਸ਼ਤਿਹਾਰਾਂ ਨੂੰ ਨਿਰਧਾਰਤ ਕਰਨ ਲਈ ਸਾਡੇ ਵੱਲੋਂ ਵਰਤੀ ਜਾਂਦੀ ਜਾਣਕਾਰੀ ਦੀਆਂ ਕਿਸਮਾਂ 'ਤੇ ਸਾਡਾ ਨਿਯੰਤਰਣ ਹੈ। ਹੋਰ ਜਾਣੋ

3. Facebook ਅਤੇ ਸਾਡੇ ਭਾਈਚਾਰੇ ਪ੍ਰਤੀ ਤੁਹਾਡੀਆਂ ਵਚਨਬੱਧਤਾਵਾਂ

ਅਸੀਂ ਆਪਣੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਮਦਦ ਲਈ ਤੁਹਾਨੂੰ ਅਤੇ ਹੋਰ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਦੇ ਹਾਂ। ਇਸ ਦੇ ਬਦਲੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੇਠ ਲਿਖੀਆਂ ਵਚਨਬੱਧਤਾਵਾਂ ਕਰੋ:
1. Facebook ਦੀ ਵਰਤੋਂ ਕੌਣ ਕਰ ਸਕਦਾ ਹੈ
ਜਦੋਂ ਲੋਕ ਆਪਣੇ ਵਿਚਾਰਾਂ ਅਤੇ ਕਾਰਵਾਈਆਂ ਦੇ ਪਿੱਛੇ ਖੜੇ ਹੁੰਦੇ ਹਨ, ਤਾਂ ਸਾਡਾ ਭਾਈਚਾਰਾ ਵਾਧੂ ਸੁਰੱਖਿਅਤ ਅਤੇ ਹੋਰ ਜਵਾਬਦੇਹ ਹੁੰਦਾ ਹੈ। ਇਸ ਕਰਕੇ, ਤੁਹਾਨੂੰ ਇਹ ਕਰਨਾ ਚਾਹੀਦਾ ਹੈ:
  • ਉਸੇ ਨਾਮ ਦੀ ਵਰਤੋਂ ਕਰੋ ਜਿਸ ਦੀ ਵਰਤੋਂ ਤੁਸੀਂ ਰੋਜ਼ਾਨਾ ਜੀਵਨ ਵਿੱਚ ਕਰਦੇ ਹੋ।
  • ਆਪਣੇ ਬਾਰੇ ਸਹੀ ਜਾਣਕਾਰੀ ਦਿਓ।
  • ਸਿਰਫ਼ ਇੱਕ ਖਾਤਾ (ਆਪਣਾ ਖੁਦ ਦਾ) ਬਣਾਓ ਅਤੇ ਵਿਅਕਤੀਗਤ ਉਦੇਸ਼ਾਂ ਲਈ ਹੀ ਆਪਣੀ ਵਕਤੀ ਲਕੀਰ ਦੀ ਵਰਤੋਂ ਕਰੋ।
  • ਆਪਣਾ ਪਾਸਵਰਡ ਸਾਂਝਾ ਨਾ ਕਰੋ, ਆਪਣੇ Facebook ਖਾਤੇ ਤੱਕ ਦੂਜਿਆਂ ਨੂੰ ਪਹੁੰਚ ਨਾ ਦਿਓ, ਜਾਂ ਆਪਣੇ ਖਾਤੇ ਨੂੰ ਕਿਸੇ ਹੋਰ ਨੂੰ (ਸਾਡੀ ਅਨੁਮਤੀ ਤੋਂ ਬਿਨਾਂ) ਟ੍ਰਾਂਸਫਰ ਨਾ ਕਰੋ।
ਅਸੀਂ Facebook ਨੂੰ ਵਿਸਤਾਰਤ ਤੌਰ 'ਤੇ ਹਰੇਕ ਲਈ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਤੁਸੀਂ Facebook ਦੀ ਵਰਤੋਂ ਨਹੀਂ ਕਰ ਸਕਦੇ ਜੇਕਰ:
  • ਤੁਹਾਡੀ ਉਮਰ 13 ਸਾਲ ਤੋਂ ਘੱਟ ਹੈ।
  • ਤੁਸੀਂ ਇੱਕ ਦੋਸ਼ੀ ਯੌਨ ਅਪਰਾਧੀ ਹੋ।
  • ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਉਲੰਘਣਾ ਕਰਨ ਕਰਕੇ ਅਸੀਂ ਤੁਹਾਡੇ ਖਾਤੇ ਨੂੰ ਪਿਛਲੀ ਵਾਰ ਅਸਮਰੱਥ ਕੀਤਾ ਸੀ।
  • ਤੁਹਾਡੇ 'ਤੇ ਲਾਗੂ ਕਨੂੰਨਾਂ ਦੇ ਤਹਿਤ ਸਾਡੇ ਉਤਪਾਦਾਂ , ਸੇਵਾਵਾਂ, ਜਾਂ ਸੌਫਟਵੇਅਰ ਪ੍ਰਾਪਤ ਕਰਨ ਤੋਂ ਪਾਬੰਦੀ ਲਗਾਈ ਗਈ ਹੈ।
2. ਤੁਸੀਂ Facebook 'ਤੇ ਕੀ ਸਾਂਝਾ ਕਰ ਸਕਦੇ ਹੋ
ਅਸੀਂ ਚਾਹੁੰਦੇ ਹਾਂ ਕਿ ਲੋਕ Facebook ਦੀ ਵਰਤੋਂ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਉਹ ਸਮੱਗਰੀ ਸਾਂਝਾ ਕਰਨ ਲਈ ਕਰਨ ਜੋ ਉਹਨਾਂ ਲਈ ਮਹੱਤਵਪੂਰਨ ਹੈ, ਪਰ ਦੂਸਰਿਆਂ ਦੀ ਸੁਰੱਖਿਆ ਅਤੇ ਭਲਾਈ ਜਾਂ ਸਾਡੇ ਭਾਈਚਾਰੇ ਦੀ ਅਖੰਡਤਾ ਦੀ ਕੀਮਤ 'ਤੇ ਨਹੀਂ। ਇਸ ਲਈ ਤੁਸੀਂ ਹੇਠਾਂ ਵਰਣਿਤ ਕੀਤੇ ਪ੍ਰਬੰਧਨ ਵਿੱਚ ਸ਼ਾਮਲ ਹੋਣ ਲਈ ਸਹਿਮਤ ਨਹੀਂ ਹੋ (ਜਾਂ ਅਜਿਹਾ ਕਰਨ ਵਿੱਚ ਦੂਜਿਆਂ ਦੀ ਸਹਾਇਤਾ ਕਰਨ ਜਾਂ ਸੁਵਿਧਾ ਦੇਣ ਲਈ):
  1. ਤੁਸੀਂ ਅਜਿਹਾ ਕਰਨ ਜਾਂ ਕੁਝ ਵੀ ਸਾਂਝਾ ਕਰਨ ਲਈ ਸਾਡੇ ਉਤਪਾਦਾਂ ਦੀ ਵਰਤੋਂ ਨਹੀਂ ਕਰ ਸਕਦੇ:
    • ਜੋ ਇਹਨਾਂ ਸ਼ਰਤਾਂ, ਸਾਡੀਆਂ ਭਾਈਚਾਰਕ ਮਿਆਰਾਂ, ਅਤੇ ਹੋਰ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣ ਕਰਦਾ ਹੈ ਜੋ ਤੁਹਾਡੀ Facebook ਦੀ ਵਰਤੋਂ ਲਈ ਲਾਗੂ ਹੁੰਦੀਆਂ ਹਨ।
    • ਜੋ ਗੈਰ-ਕਾਨੂੰਨੀ, ਗੁੰਮਰਾਹਕੁੰਨ, ਪੱਖਪਾਤੀ ਜਾਂ ਧੋਖੇਬਾਜ਼ ਹੈ।
    • ਜੋ ਕਿਸੇ ਹੋਰ ਦੇ ਬੌਧਿਕ ਸੰਪੱਤੀ ਦੇ ਅਧਿਕਾਰਾਂ ਸਮੇਤ ਅਧਿਕਾਰਾਂ ਨੂੰ ਤੋੜਦਾ ਜਾਂ ਉਨ੍ਹਾਂ ਦੀ ਉਲੰਘਣਾ ਕਰਦਾ ਹੈ।
  2. ਤੁਸੀਂ ਵਾਇਰਸ ਜਾਂ ਖਤਰਨਾਕ ਕੋਡ ਨੂੰ ਅਪਲੋਡ ਨਹੀਂ ਕਰ ਸਕਦੇ ਜਾਂ ਅਜਿਹੀ ਕੋਈ ਵੀ ਚੀਜ਼ ਨਹੀਂ ਕਰ ਸਕਦੇ ਜੋ ਸਾਡੇ ਉਤਪਾਦਾਂ ਦੀ ਸਹੀ ਤਰੀਕੇ ਨਾਲ ਕੰਮ ਕਰਨ ਜਾਂ ਹਾਜ਼ਰੀ ਨੂੰ ਅਸਮਰੱਥ, ਓਵਰਬਰਡਨ, ਜਾਂ ਵਿਗਾੜ ਸਕਦੀ ਹੈ।
  3. ਤੁਸੀਂ ਸਵੈਚਾਲਿਤ ਸਾਧਨਾਂ (ਸਾਡੀ ਪੂਰਵ ਅਨੁਮਤੀ ਤੋਂ ਬਿਨਾਂ) ਦੀ ਵਰਤੋਂ ਕਰਦੇ ਹੋਏ ਸਾਡੇ ਉਤਪਾਦਾਂ ਤੋਂ ਡੇਟਾ ਤੱਕ ਐਕਸੈਸ ਪ੍ਰਾਪਤ ਜਾਂ ਇਕੱਤਰ ਨਹੀਂ ਕਰ ਸਕਦੇ ਜਾਂ ਉਸ ਡੇਟਾ ਤੱਕ ਐਕਸੈਸ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ ਜਿਸ ਲਈ ਤੁਹਾਨੂੰ ਐਕਸੈਸ ਕਰਨ ਦੀ ਅਨੁਮਤੀ ਨਹੀਂ ਹੈ।
ਅਸੀਂ ਇਹਨਾਂ ਪ੍ਰਬੰਧਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾ ਸਕਦੇ ਹਾਂ ਜਾਂ ਉਸ 'ਤੇ ਐਕਸੈਸ ਨੂੰ ਪ੍ਰਤੀਬੰਧਿਤ ਕਰ ਸਕਦੇ ਹਾਂ।
ਜੇਕਰ ਅਸੀਂ ਤੁਹਾਡੇ ਵੱਲੋਂ ਸਾਂਝੀ ਕੀਤੀ ਸਮੱਗਰੀ ਨੂੰ ਸਾਡੇ ਭਾਈਚਾਰਾ ਸਟੈਂਡਰਡ ਦੀ ਉਲੰਘਣਾ ਕਰਨ ਕਰਕੇ ਹਟਾਉਂਦੇ ਹਾਂ ਤਾਂ ਅਸੀਂ ਤੁਹਾਨੂੰ ਦੱਸ ਦਿਆਂਗੇ ਅਤੇ ਦੂਸਰੀ ਸਮੀਖਿਆ ਦੀ ਬੇਨਤੀ ਕਰਨ ਲਈ ਤੁਹਾਡੇ ਵਾਸਤੇ ਉਪਲਬਧ ਕੋਈ ਵੀ ਹੋਰ ਵਿਕਲਪਾਂ ਬਾਰੇ ਦੱਸਾਂਗੇ, ਜਦੋਂ ਤੱਕ ਤੁਸੀਂ ਇਨ੍ਹਾਂ ਸ਼ਰਤਾਂ ਦੀ ਗੰਭੀਰਤਾ ਨਾਲ ਜਾਂ ਵਾਰ-ਵਾਰ ਉਲੰਘਣਾ ਨਹੀਂ ਕਰਦੇ ਜਾਂ ਜੇ ਅਜਿਹਾ ਕਰਨ ਨਾਲ ਸਾਨੂੰ ਜਾਂ ਹੋਰਾਂ ਨੂੰ ਕਨੂੰਨੀ ਰੂਪ ਨਾਲ ਉਜਾਗਰ ਕਰ ਸਕਦਾ ਹੋਵੇ; ਉਪਭੋਗਤਾਵਾਂ ਦੇ ਸਾਡੇ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਸਕਦਾ ਹੋਵੇ; ਸਾਡੀਆਂ ਸੇਵਾਵਾਂ, ਸਿਸਟਮਾਂ ਜਾਂ ਉਤਪਾਦਾਂ ਵਿੱਚੋਂ ਕਿਸੇ ਦੀ ਵੀ ਅਖੰਡਤਾ ਜਾਂ ਸੰਚਾਲਨ ਨਾਲ ਛੇੜਛਾੜ ਜਾਂ ਉਨ੍ਹਾਂ ਵਿੱਚ ਦਖਲ ਦੇ ਸਕਦਾ ਹੋਵੇ; ਜਿੱਥੇ ਅਸੀਂ ਤਕਨੀਕੀ ਸੀਮਾਵਾਂ ਕਰਦੇ ਪ੍ਰਤੀਬੰਧਿਤ ਹੁੰਦੇ ਹਾਂ; ਜਾਂ ਜਿੱਥੇ ਕਨੂੰਨੀ ਕਾਰਨਾਂ ਕਰਕੇ ਸਾਡੇ 'ਤੇ ਅਜਿਹਾ ਕਰਨ ਤੋਂ ਰੋਕ ਹੋਵੇ।
ਸਾਡੇ ਭਾਈਚਾਰੇ ਦਾ ਸਮਰਥਨ ਕਰਨ ਵਿੱਚ ਮਦਦ ਕਰਨ ਲਈ, ਅਸੀਂ ਤੁਹਾਨੂੰ ਅਜਿਹੀ ਸਮੱਗਰੀ ਜਾਂ ਵਤੀਰੇ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜਿਸ ਨੂੰ ਤੁਸੀਂ ਮੰਨਦੇ ਹੋ ਕਿ ਉਹ ਤੁਹਾਡੇ ਅਧਿਕਾਰਾਂ (ਬੌਧਿਕ ਸੰਪੱਤੀ ਦੇ ਅਧਿਕਾਰਾਂ ਸਮੇਤ) ਜਾਂ ਸਾਡੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾ ਕਰਦੇ ਹਨ।
3. ਤੁਹਾਡੇ ਵੱਲੋਂ ਸਾਨੂੰ ਦਿੱਤੀਆਂ ਅਨੁਮਤੀਆਂ
ਸਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਤੋਂ ਕੁਝ ਅਨੁਮਤੀਆਂ ਦੀ ਲੋੜ ਹੈ:
  1. ਤੁਹਾਡੇ ਵੱਲੋਂ ਬਣਾਈ ਅਤੇ ਸਾਂਝੀ ਕੀਤੀ ਸਮੱਗਰੀ ਨੂੰ ਵਰਤਣ ਦੀ ਅਨੁਮਤੀ: ਤੁਹਾਡੇ ਵੱਲੋਂ ਸਾਂਝੀ ਕੀਤੀ ਜਾਂ ਅੱਪਲੋਡ ਕੀਤੀ ਕੁਝ ਸਮੱਗਰੀ, ਜਿਵੇਂ ਕਿ ਫੋਟੋਆਂ ਜਾਂਵੀਡੀਓਜ਼, ਨੂੰ ਬੌਧਿਕ ਸੰਪੱਤੀ ਦੇ ਕਨੂੰਨਾਂ ਦੁਆਰਾ ਰੱਖਿਅਤ ਕੀਤਾ ਜਾ ਸਕਦਾ ਹੈ।
    ਤੁਹਾਡੇ ਕੋਲ ਕਿਸੇ ਵੀ ਅਜਿਹੀ ਸਮੱਗਰੀ ਵਿੱਚ ਬੌਧਿਕ ਸੰਪੱਤੀ ਦੇ ਅਧਿਕਾਰ (ਕਾਪੀਰਾਈਟ ਜਾਂ ਟ੍ਰੇਡਮਾਰਕ ਜਿਹੀਆਂ ਚੀਜ਼ਾਂ) ਹੁੰਦੇ ਹਨ, ਜੋ ਤੁਸੀਂ Facebook ਅਤੇ ਤੁਹਾਡੇ ਵੱਲੋਂ ਵਰਤੇ ਜਾਂਦੇ Facebook ਕੰਪਨੀ ਦੇ ਹੋਰ ਉਤਪਾਦਾਂ 'ਤੇ ਬਣਾਈ ਅਤੇ ਸਾਂਝੀ ਕੀਤੀ ਹੋਵੇ। ਇਨ੍ਹਾਂ ਸ਼ਰਤਾਂ ਨਾਲ ਤੁਹਾਡੀ ਖੁਦ ਦੀ ਸਮੱਗਰੀ 'ਤੇ ਤੁਹਾਡੇ ਅਧਿਕਾਰਾਂ 'ਤੇ ਕੋਈ ਅਸਰ ਨਹੀਂ ਪੈਂਦਾ। ਤੁਸੀਂ ਜਦੋਂ ਮਰਜ਼ੀ ਕਿਸੇ ਵੀ ਵਿਅਕਤੀ ਨਾਲ ਆਪਣੀ ਸਮੱਗਰੀ ਨੂੰ ਸਾਂਝਾ ਕਰਨ ਲਈ ਸੁਤੰਤਰ ਹੋ।
    ਹਾਲਾਂਕਿ, ਸਾਡੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਸਮੱਗਰੀ ਨੂੰ ਵਰਤਣ ਲਈ ਸਾਨੂੰ ਕੁਝ ਕਨੂੰਨੀ ਅਨੁਮਤੀਆਂ (ਜਿਨ੍ਹਾਂ ਨੂੰ 'ਲਾਇਸੰਸ' ਵਜੋਂ ਜਾਣਿਆ ਜਾਂਦਾ ਹੈ) ਦਿਓ। ਇਹ ਸਿਰਫ਼ ਉਪਰੋਕਤ ਸੈਕਸ਼ਨ 1 ਵਿੱਚ ਦੱਸੇ ਅਨੁਸਾਰ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਾਨ ਕਰਨ ਅਤੇ ਬਿਹਤਰ ਬਣਾਉਣ ਦੇ ਉਦੇਸ਼ਾਂ ਲਈ ਹੈ।
    ਵਿਸ਼ੇਸ਼ ਤੌਰ 'ਤੇ, ਜਦੋਂ ਤੁਸੀਂ ਸਾਡੇ ਉਤਪਾਦਾਂ 'ਤੇ ਜਾਂ ਇਨ੍ਹਾਂ ਦੇ ਸੰਬੰਧ ਵਿੱਚ ਬੌਧਿਕ ਸੰਪੱਤੀ ਦੇ ਅਧਿਕਾਰ ਵਾਲੀ ਸਮੱਗਰੀ ਨੂੰ ਸਾਂਝਾ, ਪੋਸਟ ਜਾਂ ਅੱਪਲੋਡ ਕਰਦੇ ਹੋ, ਤਾਂ ਤੁਸੀਂ ਸਾਨੂੰ ਆਪਣੀ ਸਮੱਗਰੀ ਦੇ ਵਿਉਤਪੰਨ ਕਾਰਜਾਂ ਦੀ ਮੇਜ਼ਬਾਨੀ ਕਰਨ, ਉਨ੍ਹਾਂ ਨੂੰ ਵਰਤਣ, ਵੰਡਣ, ਸੋਧਣ, ਚਲਾਉਣ, ਕਾਪੀ ਕਰਨ, ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ, ਅਨੁਵਾਦ ਕਰਨ, ਅਤੇ ਬਣਾਉਣ ਲਈ ਗੈਰ-ਰਾਖਵਾਂ, ਟ੍ਰਾਂਸਫ਼ਰ ਕਰਨ ਯੋਗ, ਉਪ-ਲਸੰਸਸ਼ੁਦਾ, ਰਾਇਲਟੀ-ਮੁਕਤ ਅਤੇ ਵਿਸ਼ਵ ਭਰ ਵਿੱਚ ਚੱਲਣ ਵਾਲਾ ਲਸੰਸ ਦਿੰਦੇ ਹੋ (ਗੋਪਨੀਯਤਾ ਅਤੇ ਐਪਲੀਕੇਸ਼ਨ ਸੈਟਿੰਗਾਂ ਦੇ ਮੁਤਾਬਕ)। ਇਸਦਾ ਮਤਲਬ ਹੈ ਕਿ, ਉਦਾਹਰਣ ਵਜੋਂ, ਜੇਕਰ ਤੁਸੀਂ Facebook 'ਤੇ ਕੋਈ ਫੋਟੋ ਸਾਂਝੀ ਕਰਦੇ ਹੋ, ਤਾਂ ਤੁਸੀਂ ਸਾਨੂੰ ਇਸਨੂੰ ਸਟੋਰ ਕਰਨ, ਕਾਪੀ ਕਰਨ, ਅਤੇ ਇਸਨੂੰ ਹੋਰਾਂ ਨਾਲ ਸਾਂਝਾ ਕਰਨ ਦੀ ਅਨੁਮਤੀ ਦਿੰਦੇ ਹੋ (ਦੁਬਾਰਾ, ਤੁਹਾਡੀਆਂ ਸੈਟਿੰਗਾਂ ਮੁਤਾਬਕ) ਜਿਵੇਂ ਕਿ ਸਾਡੀ ਸੇਵਾ ਦਾ ਸਮਰਥਨ ਕਰਨ ਵਾਲੇ ਪ੍ਰਦਾਤਾ ਜਾਂ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਹੋਰ Facebook ਉਤਪਾਦ। ਇਹ ਲਾਇਸੰਸ ਸਾਡੇ ਸਿਸਟਮਾਂ ਤੋਂ ਤੁਹਾਡੀ ਸਮੱਗਰੀ ਦੇ ਮਿਟਾਏ ਜਾਣ 'ਤੇ ਸਮਾਪਤ ਹੋਵੇਗਾ।
    ਤੁਸੀਂ ਵਿਅਕਤੀਗਤ ਤੌਰ 'ਤੇ ਜਾਂ ਆਪਣੇ ਖਾਤੇ ਨੂੰ ਮਿਟਾ ਕੇ ਇੱਕ ਵਾਰ 'ਚ ਸਾਰੀ ਸਮੱਗਰੀ ਨੂੰ ਮਿਟਾ ਸਕਦੇ ਹੋ। ਆਪਣੇ ਖਾਤੇ ਨੂੰ ਮਿਟਾਉਣ ਬਾਰੇ ਹੋਰ ਜਾਣੋ। ਤੁਸੀਂ ਆਪਣੇ ਖਾਤੇ ਨੂੰ ਮਿਟਾਉਣ ਤੋਂ ਪਹਿਲਾਂ ਕਿਸੇ ਵੀ ਸਮੇਂ ਆਪਣੇ ਡੇਟਾ ਦੀ ਕਾਪੀ ਡਾਊਨਲੋਡ ਕਰ ਸਕਦੇ ਹੋ।
    ਜਦੋਂ ਤੁਸੀਂ ਸਮੱਗਰੀ ਮਿਟਾਉਂਦੇ ਹੋ,ਤਾਂ ਉਹ ਉਸਤੋਂ ਬਾਅਦ ਹੋਰ ਉਪਭੋਗਤਾਵਾਂ ਨੂੰ ਦਿਖਾਈ ਨਹੀਂ ਦਿੰਦੀ ਹੈ, ਹਾਲਾਂਕਿ ਇਹ ਸਾਡੇ ਸਿਸਟਮਾਂ 'ਤੇ ਉੱਥੇ-ਉੱਥੇ ਮੌਜੂਦ ਹੋ ਸਕਦੀ ਹੈ ਜਿੱਥੇ:
    • ਤਕਨੀਕੀ ਸੀਮਾਵਾਂ ਕਰਕੇ ਤੁਰੰਤ ਮਿਟਾਉਣਾ ਸੰਭਵ ਨਹੀਂ ਹੈ (ਉਸ ਮਾਮਲੇ ਵਿੱਚ, ਤੁਹਾਡੀ ਸਮੱਗਰੀ ਨੂੰ ਤੁਹਾਡੇ ਵੱਲੋਂ ਮਿਟਾਏ ਜਾਣ ਤੋਂ ਬਾਅਦ ਵੱਧ ਤੋਂ ਵੱਧ 90 ਦਿਨਾਂ ਦੇ ਅੰਦਰ-ਅੰਦਰ ਮਿਟਾ ਦਿੱਤਾ ਜਾਵੇਗਾ);
    • ਇਸ ਲਾਇਸੰਸ ਦੇ ਅਨੁਸਾਰ ਤੁਹਾਡੀ ਸਮੱਗਰੀ ਨੂੰ ਹੋਰ ਲੋਕਾਂ ਦੁਆਰਾ ਵਰਤਿਆ ਗਿਆ ਹੋਵੇ ਅਤੇ ਉਨ੍ਹਾਂ ਨੇ ਇਸ ਨੂੰ ਨਾ ਮਿਟਾਇਆ ਹੋਵੇ (ਉਸ ਮਾਮਲੇ ਵਿੱਚ ਇਹ ਲਾਇਸੰਸ ਸਮੱਗਰੀ ਨੂੰ ਮਿਟਾਏ ਜਾਣ ਤੱਕ ਲਾਗੂ ਰਹੇਗਾ); ਜਾਂ
    • ਜਿੱਥੇ ਤੁਰੰਤ ਮਿਟਾਉਣ ਨਾਲ ਇਹ ਕਰਨ ਦੀ ਸਾਡੀ ਯੋਗਤਾ ਪ੍ਰਤੀਬੰਧਿਤ ਹੁੰਦੀ ਹੋਵੇ:
      • ਗ਼ੈਰ-ਕਨੂੰਨੀ ਗਤੀਵਿਧੀ ਜਾਂ ਸਾਡੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾਂ ਦੀ ਪੜਤਾਲ ਜਾਂ ਪਛਾਣ ਕਰਨਾ (ਉਦਾਹਰਨ ਲਈ, ਸਾਡੇ ਉਤਪਾਦਾਂ ਜਾਂ ਸਿਸਟਮਾਂ ਦੀ ਦੁਰਵਰਤੋਂ ਦੀ ਪਛਾਣ ਕਰਨਾ ਜਾਂ ਪੜਤਾਲ ਕਰਨਾ);
      • ਕਨੂੰਨੀ ਅਧਿਕਾਰਾਂ ਦੀ ਪਾਲਣਾ ਕਰਨਾ, ਜਿਵੇਂ ਕਿ ਸਬੂਤ ਦੀ ਸੁਰੱਖਿਆ; ਜਾਂ
      • ਇੱਕ ਕਨੂੰਨੀ ਜਾਂ ਪ੍ਰਸ਼ਾਸਨਿਕ ਅਧਿਕਾਰੀ, ਕਾਨੂੰਨ ਲਾਗੂ ਕਰਨ ਵਾਲੇ ਜਾਂ ਕਿਸੇ ਸਰਕਾਰੀ ਏਜੰਸੀ ਦੀ ਬੇਨਤੀ ਦੀ ਪਾਲਣਾ ਕਰਨਾ;
  2. ਅਜਿਹੇ ਮਾਮਲੇ ਵਿੱਚ, ਸਮੱਗਰੀ ਨੂੰ ਉਦੋਂ ਤੱਕ ਬਰਕਰਾਰ ਰੱਖਿਆ ਜਾਵੇਗਾ ਜਦੋਂ ਤੱਕ ਉਸ ਨੂੰ ਬਰਕਰਾਰ ਰੱਖਣ ਦੇ ਉਦੇਸ਼ ਪੂਰੇ ਨਹੀਂ ਹੋ ਜਾਂਦੇ (ਅਸਲ ਮਿਆਦ ਮਾਮਲੇ ਅਨੁਸਾਰ ਵੱਖੋ-ਵੱਖਰੀ ਹੋਵੇਗੀ)।
    ਉਪਰੋਕਤ ਸਾਰੇ ਮਾਮਲਿਆਂ ਵਿੱਚ, ਇਹ ਲਾਇਸੰਸ ਸਮੱਗਰੀ ਦੇ ਪੂਰੀ ਤਰ੍ਹਾਂ ਮਿਟਾਏ ਜਾਣ ਤੱਕ ਜਾਰੀ ਰਹੇਗਾ।
  3. ਆਪਣਾ ਨਾਂ, ਪ੍ਰੋਫ਼ਾਈਲ ਫੋਟੋ, ਅਤੇ ਇਸ਼ਤਿਹਾਰਾਂ ਅਤੇ ਪ੍ਰਯੋਜਿਤ ਸਮੱਗਰੀ ਦੇ ਨਾਲ ਤੁਹਾਡੀਆਂ ਕਾਰਵਾਈਆਂ ਬਾਰੇ ਜਾਣਕਾਰੀ ਨੂੰ ਵਰਤਣ ਦੀ ਅਨੁਮਤੀ: ਤੁਸੀਂ ਸਾਨੂੰ ਤੁਹਾਡੇ ਲਈ ਕਿਸੇ ਵੀ ਕਿਸਮ ਦੇ ਮੁਆਵਜ਼ੇ ਤੋਂ ਬਿਨਾਂ, ਆਪਣੇ ਨਾਂ ਅਤੇ ਪ੍ਰੋਫ਼ਾਈਲ ਫੋਟੋ ਅਤੇ ਇਸ਼ਤਿਹਾਰਾਂ ਦੇ ਅੱਗੇ ਜਾਂ ਇਨ੍ਹਾਂ ਦੇ ਸੰਬੰਧ ਵਿੱਚ Facebook 'ਤੇ ਤੁਹਾਡੇ ਵੱਲੋਂ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ, ਪੇਸ਼ਕਸ਼ਾਂ, ਅਤੇ ਸਾਡੇ ਵੱਲੋਂ ਸਾਡੇ ਉਤਪਾਦਾਂ ਵਿੱਚ ਦਿਖਾਈ ਜਾਣ ਵਾਲੀ ਹੋਰ ਪ੍ਰਯੋਜਿਤ ਸਮੱਗਰੀ ਨੂੰ ਵਰਤਣ ਦੀ ਅਨੁਮਤੀ ਦਿੰਦੇ ਹੋ। ਉਦਾਹਰਣ ਲਈ, ਅਸੀਂ ਤੁਹਾਡੇ ਦੋਸਤਾਂ ਨੂੰ ਇਹ ਦਿਖਾ ਸਕਦੇ ਹਾਂ ਕਿ ਤੁਹਾਨੂੰ ਕਿਸੇ ਇਸ਼ਤਿਹਾਰ ਵਾਲੇ ਇਵੈਂਟ ਵਿੱਚ ਦਿਲਚਸਪੀ ਹੈ ਜਾਂ ਤੁਸੀਂ ਕਿਸੇ ਬ੍ਰਾਂਡ ਵੱਲੋਂ ਬਣਾਏ ਪੰਨੇ ਨੂੰ ਪਸੰਦ ਕੀਤਾ ਹੈ ਜਿਸਨੇ ਆਪਣੇ ਇਸ਼ਤਿਹਾਰਾਂ ਨੂੰ Facebook 'ਤੇ ਦਿਖਾਉਣ ਵਾਸਤੇ ਸਾਨੂੰ ਭੁਗਤਾਨ ਕੀਤਾ ਹੁੰਦਾ ਹੈ। ਇਸ ਵਰਗੇ ਇਸ਼ਤਿਹਾਰ ਸਿਰਫ਼ ਉਨ੍ਹਾਂ ਲੋਕਾਂ ਵੱਲੋਂ ਦੇਖੇ ਜਾ ਸਕਦੇ ਹਨ ਜਿੰਨ੍ਹਾਂ ਦੇ ਕੋਲ Facebook 'ਤੇ ਤੁਹਾਡੇ ਵੱਲੋਂ ਕੀਤੀਆਂ ਕਾਰਵਾਈਆਂ ਨੂੰ ਦੇਖਣ ਲਈ ਤੁਹਾਡੀ ਅਨੁਮਤੀ ਹੁੰਦੀ ਹੈ। ਤੁਸੀਂ ਆਪਣੀਆਂ ਇਸ਼ਤਿਹਾਰ ਸੈਟਿੰਗਾਂ ਅਤੇ ਪਸੰਦਾਂ ਬਾਰੇ ਹੋਰ ਜਾਣ ਸਕਦੇ ਹੋ।
  4. ਤੁਹਾਡੇ ਵੱਲੋਂ ਵਰਤੇ ਜਾਂਦੇ ਸਾਫ਼ਟਵੇਅਰ ਨੂੰ ਅਪਡੇਟ ਜਾਂ ਡਾਉਨਲੋਡ ਕਰਨ ਦੀ ਅਨੁਮਤੀ: ਜੇ ਤੁਸੀਂ ਸਾਡੇ ਸੌਫਟਵੇਅਰ ਨੂੰ ਡਾਊਨਲੋਡ ਕਰਦੇ ਹੋ ਜਾਂ ਵਰਤਦੇ ਹੋ, ਤਾਂ ਤੁਸੀਂ ਸਾਨੂੰ ਜਿੱਥੇ ਲਾਗੂ ਹੋਵੇ ਉਸ ਅਨੁਸਾਰ ਸੌਫਟਵੇਅਰ ਲਈ ਅੱਪਡੇਟਾਂ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਅਨੁਮਤੀ ਦਿੰਦੇ ਹੋ।
4. ਸਾਡੀ ਬੌਧਿਕ ਸੰਪੱਤੀ ਦੀ ਵਰਤੋਂ 'ਤੇ ਸੀਮਾਵਾਂ
ਜੇ ਤੁਸੀਂ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੁਆਰਾ ਕਵਰ ਕੀਤੀ ਗਈ ਸਮੱਗਰੀ ਦੀ ਵਰਤੋਂ ਕਰਦੇ ਹੋ ਜੋ ਸਾਡੇ ਕੋਲ ਹੈ ਅਤੇ ਸਾਡੇ ਉਤਪਾਦਾਂ ਵਿੱਚ ਉਪਲਬਧ ਹੈ (ਉਦਾਹਰਣ ਲਈ, ਸਾਡੇ ਵੱਲੋਂ ਪ੍ਰਦਾਨ ਕੀਤੇ ਚਿੱਤਰ, ਡਿਜ਼ਾਈਨ, ਵੀਡੀਓਜ਼, ਜਾਂ ਧੁਨੀਆਂ ਜੋ ਤੁਸੀਂ ਆਪਣੇ ਵੱਲੋਂ ਤਿਆਰ ਕੀਤੀ ਸਮੱਗਰੀ ਵਿੱਚ ਸ਼ਾਮਲ ਕਰਦੇ ਹੋ ਜਾਂ Facebook 'ਤੇ ਸਾਂਝੇ ਕਰਦੇ ਹੋ), ਤਾਂ ਅਸੀਂ ਉਸ ਸਮੱਗਰੀ ਲਈ ਸਾਰੇ ਅਧਿਕਾਰ (ਪਰ ਤੁਹਾਡੇ ਨਹੀਂ) ਰੱਖਦੇ ਹਾਂ। ਤੁਸੀਂ ਸਿਰਫ ਸਾਡੇ ਕਾਪੀਰਾਈਟ ਜਾਂ ਟਰੇਡਮਾਰਕਾਂ (ਜਾਂ ਕੋਈ ਵੀ ਸਮਾਨ ਚਿੰਨ੍ਹਾਂ) ਨੂੰ ਵਰਤ ਸਕਦੇ ਹੋ ਜਿਵੇਂ ਕਿ ਸਾਡੇ ਬਰੈਂਡ ਵਰਤੋਂ ਦੇ ਦਿਸ਼ਾ-ਨਿਰਦੇਸ਼ਾਂ ਜਾਂ ਸਾਡੀ ਪੂਰਵ-ਲਿਖਤੀ ਇਜਾਜ਼ਤ ਨਾਲ ਸਪੱਸ਼ਟ ਤੌਰ 'ਤੇ ਅਨੁਮਤੀ ਦਿੱਤੀ ਗਈ ਹੈ। ਤੁਹਾਨੂੰ ਸੋਧ ਕਰਨ ਲਈ, ਡੈਰੀਵੇਟਿਵ ਕੰਮ ਕਰਨ, ਡੀਕੰਪਾਇਲ ਬਣਾਉਣ ਜਾਂ ਸਾਡੇ ਸ੍ਰੋਤ ਕੋਡ ਨੂੰ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰਨ ਲਈ ਸਾਡੀ ਲਿਖਤ ਅਨੁਮਤੀ (ਜਾਂ ਓਪਨ ਸਰੋਤ ਲਾਇਸੈਂਸ ਦੇ ਅਧੀਨ ਅਨੁਮਤੀ) ਪ੍ਰਾਪਤ ਕਰਨੀ ਚਾਹੀਦੀ ਹੈ।

4. ਵਧੀਕ ਪ੍ਰਬੰਧ

1. ਸਾਡੀਆਂ ਸ਼ਰਤਾਂ ਨੂੰ ਅਪਡੇਟ ਕਰਨਾ
ਅਸੀਂ ਤੁਹਾਡੇ ਅਤੇ ਸਾਡੇ ਭਾਈਚਾਰੇ ਲਈ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਹਮੇਸ਼ਾਂ ਆਪਣੀਆਂ ਸੇਵਾਵਾਂ ਨੂੰ ਸੁਧਾਰਣ ਅਤੇ ਨਵੀਆਂ ਵਿਸ਼ੇਸ਼ਤਾਵਾਂ ਦਾ ਵਿਕਾਸ ਕਰਨ ਲਈ ਕੰਮ ਕਰਦੇ ਹਾਂ। ਨਤੀਜੇ ਵਜੋਂ, ਸਾਨੂੰ ਆਪਣੀਆਂ ਸੇਵਾਵਾਂ ਅਤੇ ਪ੍ਰਣਾਲੀਆਂ ਨੂੰ ਸਟੀਕ ਢੰਗ ਨਾਲ ਪ੍ਰਤੀਬਿੰਬਿਤ ਕਰਨ ਲਈ ਸਮੇਂ-ਸਮੇਂ 'ਤੇ ਇਨ੍ਹਾਂ ਸ਼ਰਤਾਂ ਨੂੰ ਅੱਪਡੇਟ ਕਰਨ ਦੀ ਲੋੜ ਹੋ ਸਕਦੀ ਹੈ। ਕਨੂੰਨ ਵੱਲੋਂ ਲੋੜੀਂਦਾ ਹੋਣ 'ਤੇ, ਸਾਡੇ ਵੱਲੋਂ ਇਨ੍ਹਾਂ ਸ਼ਰਤਾਂ ਵਿੱਚ ਬਦਲਾਅ ਕੀਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਅਤੇ ਉਨ੍ਹਾਂ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਤੁਹਾਨੂੰ ਉਨ੍ਹਾਂ ਦੀ ਸਮੀਖਿਆ ਕਰਨ ਦਾ ਮੌਕਾ ਦੇਵਾਂਗੇ। ਅਪਡੇਟ ਕੀਤੀਆਂ ਕੋਈ ਵੀ ਸ਼ਰਤਾਂ ਪ੍ਰਭਾਵੀ ਹੋਣ ਤੋਂ ਬਾਅਦ, ਤੁਸੀਂ ਉਨ੍ਹਾਂ ਸ਼ਰਤਾਂ ਨਾਲ ਪਾਬੰਦ ਹੋ ਜਾਓਗੇ ਜੇਕਰ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਨਾ ਜਾਰੀ ਰੱਖਦੇ ਹੋ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਨਾ ਜਾਰੀ ਰੱਖੋਗੇ, ਪਰ ਜੇਕਰ ਤੁਸੀਂ ਸਾਡੀਆਂ ਅਪਡੇਟ ਕੀਤੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੋ ਅਤੇ Facebook ਭਾਈਚਾਰੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਖਾਤੇ ਨੂੰ ਮਿਟਾ ਸਕਦੇ ਹੋ।
2. ਖਾਤਾ ਮੁਅੱਤਲ ਜਾਂ ਸਮਾਪਤ ਕਰਨਾ
ਅਸੀਂ Facebook ਨੂੰ ਅਜਿਹੀ ਜਗ੍ਹਾ ਬਣਾਉਣਾ ਚਾਹੁੰਦੇ ਹਾਂ ਜਿੱਥੇ ਲੋਕ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਆਪਣੇ ਖਿਆਲਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਸੁਆਗਤੀ ਅਤੇ ਸੁਰੱਖਿਅਤ ਮਹਿਸੂਸ ਕਰਨ।
ਜੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਤੁਸੀਂ ਸਪਸ਼ਟ ਰੂਪ ਵਿੱਚ, ਗੰਭੀਰਤਾ ਤੌਰ 'ਤੇ ਜਾਂ ਵਾਰ-ਵਾਰ ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਉਲੰਘਣਾ ਕੀਤੀ ਹੈ, ਖਾਸ ਕਰਕੇ ਸਾਡੇ ਭਾਈਚਾਰਾ ਸਟੈਂਡਰਡ ਸਮੇਤ, ਤਾਂ ਅਸੀਂ ਤੁਹਾਡੇ ਖਾਤੇ ਨੂੰ ਖਾਰਜ ਜਾਂ ਸਥਾਈ ਤੌਰ 'ਤੇ ਅਸਮਰੱਥ ਕਰ ਸਕਦੇ ਹਾਂ। ਅਸੀਂ ਤੁਹਾਡੇ ਖਾਤੇ ਨੂੰ ਮੁੱਅਤਲ ਜਾਂ ਅਸਮਰਥਿਤ ਵੀ ਕਰ ਸਕਦੇ ਹਾਂ ਜੇ ਤੁਸੀਂ ਵਾਰ-ਵਾਰ ਹੋਰ ਲੋਕਾਂ ਦੇ ਬੌਧਿਕ ਸੰਪੱਤੀ ਦੇ ਅਧਿਕਾਰਾਂ ਨੂੰ ਤੋੜਦੇ ਹੋ ਜਾਂ ਜਿੱਥੇ ਕਨੂੰਨੀ ਕਾਰਨਾਂ ਕਰਕੇ ਸਾਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ।
ਜਿੱਥੇ ਅਸੀਂ ਅਜਿਹੀ ਕਾਰਵਾਈ ਕਰਦੇ ਹਾਂ ਤਾਂ ਅਸੀਂ ਤੁਹਾਨੂੰ ਦੱਸ ਦਿਆਂਗੇ ਅਤੇ ਦੂਸਰੀ ਸਮੀਖਿਆ ਦੀ ਬੇਨਤੀ ਕਰਨ ਲਈ ਤੁਹਾਡੇ ਵਾਸਤੇ ਉਪਲਬਧ ਕੋਈ ਵੀ ਹੋਰ ਵਿਕਲਪਾਂ ਬਾਰੇ ਦੱਸਾਂਗੇ, ਜਦੋਂ ਤੱਕ ਅਜਿਹਾ ਕਰਨ ਨਾਲ ਸਾਨੂੰ ਜਾਂ ਹੋਰਾਂ ਨੂੰ ਕਨੂੰਨੀ ਰੂਪ ਨਾਲ ਉਜਾਗਰ ਕਰ ਸਕਦਾ ਹੋਵੇ; ਉਪਭੋਗਤਾਵਾਂ ਦੇ ਸਾਡੇ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਸਕਦਾ ਹੋਵੇ; ਸਾਡੇ ਸਰੋਤਾਂ, ਸਿਸਟਮਾਂ ਜਾਂ ਉਤਪਾਦਾਂ ਵਿੱਚੋਂ ਕਿਸੇ ਦੀ ਵੀ ਅਖੰਡਤਾ ਜਾਂ ਸੰਚਾਲਨ ਨਾਲ ਛੇੜਛਾੜ ਜਾਂ ਉਨ੍ਹਾਂ ਵਿੱਚ ਦਖਲ ਦੇ ਸਕਦਾ ਹੋਵੇ; ਜਾਂ ਜਿੱਥੇ ਅਸੀਂ ਤਕਨੀਕੀ ਸੀਮਾਵਾਂ ਕਰਦੇ ਪ੍ਰਤੀਬੰਧਿਤ ਹੁੰਦੇ ਹਾਂ; ਜਾਂ ਜਿੱਥੇ ਕਨੂੰਨੀ ਕਾਰਨਾਂ ਕਰਕੇ ਸਾਡੇ 'ਤੇ ਅਜਿਹਾ ਕਰਨ ਤੋਂ ਰੋਕ ਹੋਵੇ।
ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡਾ ਖਾਤਾ ਅਸਮਰਥਿਤ ਹੋ ਗਿਆ ਹੈ ਅਤੇ ਸਾਡੇ ਨਾਲ ਕਿਵੇਂ ਸੰਪਰਕ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਗਲਤੀ ਨਾਲ ਤੁਹਾਡੇ ਖਾਤੇ ਨੂੰ ਅਸਮਰਥਿਤ ਕੀਤਾ ਹੈ।
ਜੇਕਰ ਤੁਸੀਂ ਆਪਣੇ ਖਾਤੇ ਨੂੰ ਮਿਟਾਉਂਦੇ ਹੋ ਜਾਂ ਅਸੀਂ ਤੁਹਾਡਾ ਖਾਤਾ ਅਸਮਰੱਥ ਕਰਦੇ ਹਾਂ, ਤਾਂ ਇਹ ਸ਼ਰਤਾਂ ਤੁਹਾਡੇ ਅਤੇ ਸਾਡੇ ਵਿਚਕਾਰ ਸਮਝੌਤੇ ਵਜੋਂ ਸਮਾਪਤ ਹੋ ਜਾਣਗੀਆਂ, ਪਰ ਅੱਗੇ ਦਿੱਤੇ ਪ੍ਰਾਵਧਾਨ ਜਾਰੀ ਰਹਿਣਗੇ: 3, 4.2-4.5.
3. ਜ਼ੁੰਮੇਵਾਰੀ ਸੰਬੰਧੀ ਸੀਮਾਵਾਂ
ਅਸੀਂ ਬਿਹਤਰੀਨ ਉਤਪਾਦਾਂ ਨੂੰ ਮੁਹੱਈਆ ਕਰਵਾਉਣ ਲਈ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਲਈ ਸਪੱਸ਼ਟ ਗਾਈਡਲਾਈਨਾਂ ਨਿਰਧਾਰਿਤ ਕਰਨ ਲਈ ਬਹੁਤ ਮਿਹਨਤ ਕਰਦੇ ਹਾਂ। ਸਾਡੇ ਉਤਪਾਦ, ਹਾਲਾਂਕਿ "ਉਸੇ ਤਰ੍ਹਾਂ" ਪ੍ਰਦਾਨ ਕੀਤੇ ਜਾਂਦੇ ਹਨ, ਅਤੇ ਅਸੀਂ ਇਸਦੀ ਕੋਈ ਗਾਰੰਟੀ ਨਹੀਂ ਲੈਂਦੇ ਹਾਂ ਕਿ ਉਹ ਹਮੇਸ਼ਾ ਸੁਰੱਖਿਅਤ ਜਾਂ ਤਰੁੱਟੀਆਂ ਤੋਂ ਬਿਨਾਂ ਹੋਣਗੇ ਜਾਂ ਉਹ ਬਿਨਾਂ ਕਿਸੇ ਵਿਘਨ, ਦੇਰੀ ਜਾਂ ਦੋਸ਼ ਦੇ ਕੰਮ ਕਰਨਗੇ। ਕਨੂੰਨ ਵੱਲੋਂ ਅਨੁਮਤੀ ਦਿੱਤੀ ਸੀਮਾ ਤੱਕ, ਅਸੀਂ ਲਾਗੂ ਕਾਰੋਬਾਰੀ ਵਾਰੰਟੀਆਂ, ਕਿਸੇ ਖ਼ਾਸ ਉਦੇਸ਼ ਲਈ ਫਿੱਟਨੈੱਸ, ਸਿਰਲੇਖ ਅਤੇ ਗੈਰ-ਉਲੰਘਣਾ ਸਮੇਤ, ਸਪੱਸ਼ਟ ਜਾਂ ਅਸਪੱਸ਼ਟ ਸਾਰੀਆਂ ਵਾਰੰਟੀਆਂ ਨੂੰ ਵੀ ਅਸਵੀਕਾਰ ਕਰਦੇ ਹਾਂ। ਅਸੀਂ ਇਸ 'ਤੇ ਨਿਯੰਤਰਣ ਨਹੀਂ ਕਰਦੇ ਜਾਂ ਨਿਰਦੇਸ਼ ਨਹੀਂ ਦਿੰਦੇ ਹਾਂ ਕਿ ਲੋਕ ਜਾਂ ਹੋਰ ਕੀ ਕਰਦੇ ਹਨ ਜਾਂ ਕੀ ਕਹਿੰਦੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਕਾਰਵਾਈਆਂ ਜਾਂ ਰਵੱਈਏ (ਭਾਵੇਂ ਆਨਲਾਈਨ ਜਾਂ ਆਫ਼ਲਾਈਨ ਹੋਣ) ਜਾਂ ਉਨ੍ਹਾਂ ਵੱਲੋਂ ਸਾਂਝੀ ਕੀਤੀ ਸਮੱਗਰੀ (ਅਪਮਾਨਜਨਕ, ਅਣਉਚਿਤ, ਅਸ਼ਲੀਲ, ਗੈਰ ਕਾਨੂੰਨੀ, ਅਤੇ ਹੋਰ ਇਤਰਾਜ਼ਯੋਗ ਸਮੱਗਰੀ ਸਮੇਤ) ਲਈ ਜ਼ਿੰਮੇਵਾਰ ਨਹੀਂ ਹਾਂ।
ਅਸੀਂ ਇਸਦੀ ਪੂਰਵ ਸੂਚਨਾ ਨਹੀਂ ਦੇ ਸਕਦੇ ਕਿ ਸਾਡੇ ਉਤਪਾਦਾਂ ਦੇ ਨਾਲ ਸਮੱਸਿਆਵਾਂ ਕਦੋਂ ਹੋ ਸਕਦੀਆਂ ਹਨ। ਇਸ ਮੁਤਾਬਕ, ਸਾਡੀ ਜ਼ਿੰਮੇਵਾਰੀ ਲਾਗੂ ਹੋਣ ਵਾਲੇ ਕਨੂੰਨਾਂ ਵੱਲੋਂ ਦਿੱਤੀਆਂ ਅਨੁਮਤੀਆਂ ਤੱਕ ਸੀਮਿਤ ਹੋਵੇਗੀ ਅਤੇ ਕਿਸੇ ਵੀ ਹਾਲਾਤ ਵਿੱਚ ਅਸੀਂ ਇਨ੍ਹਾਂ ਸ਼ਰਤਾਂ ਜਾਂ Facebook ਉਤਪਾਦਾਂ ਦੇ ਸਬੰਧ ਵਿੱਚ ਹੋਣ ਵਾਲੇ ਜਾਂ ਇਸ ਨਾਲ ਜੁੜੇ ਮੁਨਾਫ਼ੇ, ਆਮਦਨ, ਜਾਣਕਾਰੀ ਜਾਂ ਡੇਟਾ ਵਿੱਚ ਹੋਏ ਨੁਕਸਾਨ ਲਈ, ਜਾਂ ਮਹੱਤਵਪੂਰਨ, ਵਿਸ਼ੇਸ਼, ਅਸਿੱਧੇ, ਮਿਸਾਲੀ, ਦਮਨਕਾਰੀ ਜਾਂ ਘਟਨਾ ਵਾਲੇ ਨੁਕਸਾਨ ਅਨੁਪਾਤ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ, ਭਾਵੇਂ ਸਾਨੂੰ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸਲਾਹ ਦਿੱਤੀ ਗਈ ਹੋਵੇ। ਇਹਨਾਂ ਸ਼ਰਤਾਂ ਜਾਂ Facebook ਉਤਪਾਦਾਂ ਤੋਂ ਜਾਂ ਇਹਨਾਂ ਨਾਲ ਸਬੰਧਤ ਸਾਡੀ ਸਮੁੱਚੀ ਜ਼਼ੁੰਮੇਵਾਰੀ 100 ਡਾਲਰ ਜਾਂ ਪਿਛਲੇ ਬਾਰਾਂ ਮਹੀਨਿਆਂ ਵਿੱਚ ਤੁਸੀਂ ਸਾਨੂੰ ਕਿੰਨੀ ਰਕਮ ਅਦਾ ਕੀਤੀ ਹੈ, ਉਸ ਤੋਂ ਵੱਧ ਨਹੀਂ ਹੋਵੇਗੀ।
4. ਵਿਵਾਦ
ਅਸੀਂ ਸਪਸ਼ਟ ਨਿਯਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅਸੀਂ ਤੁਹਾਡੇ ਅਤੇ ਸਾਡੇ ਵਿਚਕਾਰ ਵਿਵਾਦਾਂ ਨੂੰ ਸੀਮਤ ਕਰ ਸਕੀਏ ਜਾਂ ਉਮੀਦੀ ਤੌਰ 'ਤੇ ਬਚ ਸਕੀਏ। ਜੇਕਰ ਕੋਈ ਵਿਵਾਦ ਪੈਦਾ ਹੋ ਜਾਂਦਾ ਹੈ, ਫਿਰ ਵੀ, ਇਹ ਪਤਾ ਕਰਨਾ ਲਾਹੇਵੰਦ ਹੈ ਕਿ ਇਸ ਦਾ ਹੱਲ ਕਿਵੇਂ ਹੋ ਸਕਦਾ ਹੈ ਅਤੇ ਕਿਹੜੇ ਕਨੂੰਨ ਲਾਗੂ ਹੋਣਗੇ।
ਕਿਸੇ ਵੀ ਦਾਅਵੇ, ਕਾਰਵਾਈ ਦੇ ਕਾਰਨ, ਜਾਂ ਵਿਵਾਦ ਲਈ, ਜੋ ਸਾਡੇ ਵਿਰੁੱਧ ਤੁਹਾਨੂੰ ਹੈ, ਜੋ ਇਹਨਾਂ ਨਿਯਮਾਂ ਜਾਂ Facebook ਉਤਪਾਦਾਂ ("ਦਾਅਵਾ") ਦੇ ਕਰਕੇ ਜਾਂ ਇਹਨਾਂ ਨਾਲ ਸਬੰਧਿਤ ਹੈ, ਤੁਸੀਂ ਸਹਿਮਤੀ ਦਿੰਦੇ ਹੋ ਕਿ ਇਸਦਾ ਹੱਲ ਖਾਸ ਤੌਰ 'ਤੇ ਅਮਰੀਕਾ ਵਿੱਚ ਕੀਤਾ ਜਾਵੇਗਾ। ਕੈਲੀਫੋਰਨੀਆ ਦੇ ਉੱਤਰੀ ਡਿਸਟ੍ਰਿਕਟ ਲਈ ਜ਼ਿਲ੍ਹਾ ਅਦਾਲਤ ਜਾਂ ਸਾਨ ਮੈਟਿਓ ਕਾਉਂਟੀ ਵਿੱਚ ਸਥਿਤ ਇੱਕ ਸਰਕਾਰੀ ਅਦਾਲਤ। ਤੁਸੀਂ ਕਿਸੇ ਵੀ ਅਜਿਹੇ ਦਾਅਵੇ ਦੀ ਮੁਕੱਦਮੇਬਾਜੀ ਦੇ ਉਦੇਸ਼ ਲਈ ਜਾਂ ਤਾਂ ਇਹਨਾਂ ਅਦਾਲਤਾਂ ਵਿੱਚੋਂ ਕਿਸੇ ਇੱਕ ਨਿੱਜੀ ਅਧਿਕਾਰ ਖੇਤਰ ਨੂੰ ਪੇਸ਼ ਕਰਦੇ ਹੋ, ਅਤੇ ਇਹ ਕਿ ਕੈਲੀਫੌਰਨੀਆ ਰਾਜ ਦੇ ਕਨੂੰਨ ਕਨੂੰਨੀ ਪ੍ਰਾਵਧਾਨਾਂ ਨਾਲ ਵਿਵਾਦ ਕੀਤੇ ਬਿਨਾਂ ਇਹਨਾਂ ਸ਼ਰਤਾਂ ਅਤੇ ਕਿਸੇ ਵੀ ਦਾਅਵੇ ਦੀ ਪਾਲਣਾ ਕਰਨਗੇ।
5. ਹੋਰ
  1. ਇਹ ਸ਼ਰਤਾਂ (ਆਮ ਤੌਰ 'ਤੇ ਅਧਿਕਾਰ ਅਤੇ ਜ਼ੁੰਮੇਵਾਰੀ ਦੇ ਕਥਨ ਵਜੋਂ ਜਾਣੀਆਂ ਜਾਂਦੀਆਂ ਹਨ) ਸਾਡੇ ਉਤਪਾਦਾਂ ਦੀ ਤੁਹਾਡੀ ਵਰਤੋਂ ਬਾਰੇ ਤੁਹਾਡੇ ਅਤੇ Facebook ਵਿਚਕਾਰ ਸੰਪੂਰਨ ਸਮਝੌਤਾ ਬਣਾ ਦਿੰਦੀਆਂ ਹਨ। ਉਹ ਕੋਈ ਵੀ ਪੁਰਾਣੇ ਸਮਝੌਤਿਆਂ ਨੂੰ ਛੱਡ ਦਿੰਦੇ ਹਨ।
  2. ਅਸੀਂ ਜੋ ਉਤਪਾਦ ਪ੍ਰਦਾਨ ਕਰਦੇ ਹਾਂ ਉਹਨਾਂ ਵਿੱਚੋਂ ਕੁਝ ਪੂਰਕ ਸ਼ਰਤਾਂ ਨਾਲ ਵੀ ਸੰਚਾਲਿਤ ਹੁੰਦੇ ਹਨ। ਜੇਕਰ ਤੁਸੀਂ ਉਹਨਾਂ ਉਤਪਾਦਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਦੇ ਹੋ, ਤਾਂ ਪੂਰਕ ਸ਼ਰਤਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਤੁਹਾਡੇ ਨਾਲ ਸਾਡੇ ਸਮਝੌਤੇ ਦਾ ਹਿੱਸਾ ਬਣ ਜਾਣਗੀਆਂ। ਉਦਾਹਰਣ ਲਈ, ਜੇਕਰ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਮਰਸ਼ੀਅਲ ਜਾਂ ਵਪਾਰਕ ਉਦੇਸ਼ਾਂ ਜਿਵੇਂ ਕਿ ਇਸ਼ਤਿਹਾਰ ਖਰੀਦਣਾ, ਉਤਪਾਦਾਂ ਨੂੰ ਵੇਚਣਾ, ਐਪਾਂ ਵਿਕਸਿਤ ਕਰਨਾ, ਆਪਣੇ ਵਪਾਰ ਲਈ ਕੋਈ ਸੰਗਠਨ ਜਾਂ ਪੰਨਾ ਪ੍ਰਬੰਧਿਤ ਕਰਨਾ, ਜਾਂ ਮਾਪ ਸੇਵਾਵਾਂ ਦੀ ਵਰਤੋਂ ਕਰਨਾ, ਲਈ ਕਰਦੇ ਹੋ, ਤਾਂ ਤੁਹਾਨੂੰ ਸਾਡੀਆਂ ਕਮਰਸ਼ੀਅਲ ਸ਼ਰਤਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਸੰਗੀਤ ਯੁਕਤ ਪੋਸਟ ਜਾਂ ਸਾਂਝੀ ਕਰਦੇ ਹੋ, ਤਾਂ ਤੁਹਾਨੂੰ ਸਾਡੀਆਂ ਸੰਗੀਤ ਸੰਬੰਧੀ ਗਾਈਡਲਾਈਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹਨਾਂ ਸ਼ਰਤਾਂ ਦੇ ਨਾਲ ਕਿਸੇ ਵੀ ਪੂਰਕ ਸ਼ਰਤਾਂ ਦੀ ਸੀਮਾ ਤੱਕ, ਅਪਵਾਦ ਦੀ ਸੀਮਾ ਤੱਕ ਪੂਰਕ ਸ਼ਰਤਾਂ ਨੂੰ ਨਿਯੰਤਰਿਤ ਕੀਤਾ ਜਾਵੇਗਾ।
  3. ਜੇਕਰ ਇਹਨਾਂ ਸ਼ਰਤਾਂ ਦੇ ਕਿਸੇ ਵੀ ਹਿੱਸੇ ਨੂੰ ਨਾ ਅਮਲ ਕਰਨ ਯੋਗ ਪਾਇਆ ਜਾਂਦਾ ਹੈ, ਤਾਂ ਬਾਕੀ ਹਿੱਸਾ ਸੰਪੂਰਨ ਪਾਲਣਾ ਅਤੇ ਪ੍ਰਭਾਵ ਵਿੱਚ ਰਹੇਗਾ। ਜੇਕਰ ਅਸੀਂ ਇਹਨਾਂ ਸ਼ਰਤਾਂ ਵਿੱਚੋਂ ਕੋਈ ਵੀ ਸ਼ਰਤ ਲਾਗੂ ਕਰਨ ਵਿੱਚ ਅਸਫਲ ਰਹਿੰਦੇ ਹਾਂ, ਤਾਂ ਇਸ ਨੂੰ ਛੋਟ ਨਹੀਂ ਮੰਨਿਆ ਜਾਵੇਗਾ। ਇਹਨਾਂ ਸ਼ਰਤਾਂ ਦਾ ਕੋਈ ਵੀ ਸੰਸ਼ੋਧਨ ਜਾਂ ਛੋਟ ਦਾ ਲਿਖਤ ਵਿੱਚ ਅਤੇ ਸਾਡੇ ਦੁਆਰਾ ਹਸਤਾਖਰਿਤ ਹੋਣਾ ਲਾਜ਼ਮੀ ਹੈ।
  4. ਤੁਸੀਂ ਸਾਡੀ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਨੂੰ ਇਹਨਾਂ ਸ਼ਰਤਾਂ ਦੇ ਤਹਿਤ ਕੋਈ ਵੀ ਅਧਿਕਾਰ ਜਾਂ ਜ਼ੁੰਮੇਵਾਰੀ ਨੂੰ ਟ੍ਰਾਂਸਫਰ ਨਹੀਂ ਕਰੋਗੇ।
  5. ਜੇਕਰ ਇਸ ਦੀ ਯਾਦਗਾਰ ਬਣਾਈ ਜਾਂਦੀ ਹੈ ਤਾਂ ਤੁਸੀਂ ਆਪਣੇ ਖਾਤੇ ਨੂੰ ਪ੍ਰਬੰਧਿਤ ਕਰਨ ਲਈ ਕਿਸੇ ਵਿਅਕਤੀ (ਵਿਰਾਸਤ ਦਾ ਸੰਪਰਕ ਕਹੇ ਜਾਣ ਵਾਲੇ) ਨੂੰ ਨਾਮਜ਼ਦ ਕਰ ਸਕਦੇ ਹੋ। ਸਿਰਫ਼ ਤੁਹਾਡਾ ਵਿਰਾਸਤੀ ਸੰਪਰਕ ਜਾਂ ਕੋਈ ਵਿਅਕਤੀ ਜਿਸ ਨੇ ਤੁਹਾਡੀ ਇੱਕ ਵੈਧ ਜਾਂ ਇਸ ਵਰਗੇ ਦਸਤਾਵੇਜ਼ ਵਿੱਚ ਪਛਾਣ ਕਰ ਲਈ ਹੈ, ਜੋ ਮੌਤ ਜਾਂ ਅਸਮਰੱਥਤਤਾ 'ਤੇ ਤੁਹਾਡੀ ਸਮੱਗਰੀ ਦਾ ਖੁਲਾਸਾ ਕਰਦਾ ਹੈ, ਉਸ ਨੂੰ ਯਾਦਗਾਰ ਬਣਾਉਣ ਤੋਂ ਬਾਅਦ ਉਹ ਤੁਹਾਡੇ ਖਾਤੇ ਤੋਂ ਪ੍ਰਕਟੀਕਰਨ ਪ੍ਰਾਪਤ ਕਰਨ ਦੇ ਯੋਗ ਹੋਵੇਗਾ।
  6. ਇਹ ਸ਼ਰਤਾਂ ਕਿਸੇ ਵੀ ਤੀਜੀ ਧਿਰ ਦੇ ਲਾਭਪਾਤਰੀ ਅਧਿਕਾਰ ਪ੍ਰਦਾਨ ਨਹੀਂ ਕਰਦੀਆਂ। ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਸਭ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਨੂੰ ਸਾਡੇ ਦੁਆਰਾ ਵਿਲੀਨ, ਅਧਿਗ੍ਰਹਿਣ, ਜਾਂ ਸੰਪੱਤੀਆਂ ਦੀ ਵਿਕਰੀ, ਜਾਂ ਕਨੂੰਨ ਦੇ ਸੰਚਾਲਨ ਵਿੱਚ ਆਜ਼ਾਦੀ ਨਾਲ ਵਿਤਰਿਤ ਕੀਤਾ ਜਾ ਸਕਦਾ ਹੈ।
  7. ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁਝ ਸਥਿਤੀਆਂ (ਉਦਾਹਰਣ ਲਈ, ਜੇਕਰ ਕੋਈ ਵਿਅਕਤੀ ਉਪਭੋਗਤਾ ਨਾਂ ਦਾ ਦਾਅਵਾ ਕਰਦਾ ਹੈ ਅਤੇ ਇਹ ਰੋਜ਼ਾਨਾ ਦੇ ਜੀਵਨ ਵਿੱਚ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਨਾਂ ਤੋਂ ਨਾ-ਸਬੰਧਿਤ ਪ੍ਰਤੀਤ ਹੁੰਦਾ ਹੈ) ਵਿੱਚ ਸਾਨੂੰ ਤੁਹਾਡੇ ਉਪਭੋਗਤਾ ਨਾਂ ਨੂੰ ਬਦਲਣ ਦੀ ਲੋੜ ਹੋ ਸਕਦੀ ਹੈ।
  8. ਅਸੀਂ ਹਮੇਸ਼ਾਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਤੁਹਾਡੀ ਪ੍ਰਤੀਕਿਰਿਆ ਅਤੇ ਹੋਰ ਸੁਝਾਅ ਦੀ ਸ਼ਲਾਘਾ ਕਰਦੇ ਹਾਂ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਤੁਹਾਨੂੰ ਮੁਆਵਜ਼ਾ ਦੇਣ ਲਈ ਉਨ੍ਹਾਂ ਨੂੰ ਕਿਸੇ ਵੀ ਪ੍ਰਤੀਬੰਧ ਜਾਂ ਜ਼ੁੰਮੇਵਾਰੀ ਦੇ ਬਿਨਾਂ ਵਰਤ ਸਕਦੇ ਹਾਂ, ਅਤੇ ਉਹਨਾਂ ਨੂੰ ਗੁਪਤ ਰੱਖਣ ਲਈ ਸਾਡੀ ਕੋਈ ਜ਼ੁੰਮੇਵਾਰੀ ਨਹੀਂ ਹੈ।
  9. ਸਾਡੇ ਕੋਲ ਸਭ ਅਧਿਕਾਰ ਰਾਖਵੇਂ ਹਨ ਜੋ ਸਪਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਗਏ ਹਨ।

5. ਹੋਰ ਸ਼ਰਤਾਂ ਅਤੇ ਨੀਤੀਆਂ ਜੋ ਤੁਹਾਡੇ 'ਤੇ ਲਾਗੂ ਹੋ ਸਕਦੀਆਂ ਹਨ

  • ਭਾਈਚਾਰਕ ਸਟੈਂਡਰਡ: ਇਹ ਗਾਈਡਲਾਈਨਾਂ ਤੁਹਾਨੂੰ ਤੁਹਾਡੇ ਵੱਲੋਂ Facebook 'ਤੇ ਪੋਸਟ ਕੀਤੀ ਗਈ ਸਮੱਗਰੀ ਅਤੇ Facebook ਅਤੇ ਹੋਰ Facebook ਉਤਪਾਦਾਂ 'ਤੇ ਤੁਹਾਡੀ ਗਤੀਵਿਧੀ ਦੇ ਸੰਬੰਧ ਵਿੱਚ ਸਾਡੇ ਮਿਆਰਾਂ ਬਾਰੇ ਦੱਸਦੀਆਂ ਹਨ।
  • ਵਪਾਰਕ ਸ਼ਰਤਾਂ: ਇਹ ਸ਼ਰਤਾਂ ਲਾਗੂ ਹੁੰਦੀਆਂ ਹਨ ਜੇ ਤੁਸੀਂ ਸਾਡੇ ਉਤਪਾਦਾਂ ਨੂੰ ਕਿਸੇ ਕਮਰਸ਼ੀਅਲ ਜਾਂ ਵਪਾਰਕ ਉਦੇਸ਼ ਲਈ ਵਰਤਦੇ ਹੋ ਜਿਸ ਵਿੱਚ ਇਸ਼ਤਿਹਾਰਬਾਜੀ, ਸਾਡੇ ਪਲੇਟਫਾਰਮ 'ਤੇ ਕਿਸੇ ਐਪ ਨੂੰ ਚਲਾਉਣਾ, ਸਾਡੇ ਮਾਪਦੰਡਾਂ ਦੀ ਵਰਤੋਂ ਕਰਨਾ, ਕਿਸੇ ਵਪਾਰ ਲਈ ਕਿਸੇ ਸੰਗਠਨ ਜਾਂ ਪੰਨੇ ਦਾ ਪ੍ਰਬੰਧਨ ਕਰਨਾ, ਜਾਂ ਚੀਜ਼ਾਂ ਜਾਂ ਸੇਵਾਵਾਂ ਵੇਚਣਾ ਸ਼ਾਮਲ ਹੈ।
  • ਇਸ਼ਤਿਹਾਰਬਾਜੀ ਨੀਤੀਆਂ: ਇਹ ਨੀਤੀਆਂ ਇਹ ਦੱਸਦੀਆਂ ਹਨ ਕਿ ਸਹਿਭਾਗੀਆਂ ਵੱਲੋਂ ਕਿਸ ਤਰ੍ਹਾਂ ਦੀ ਇਸ਼ਤਿਹਾਰ ਸਮੱਗਰੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜੋ Facebook ਉਤਪਾਦਾਂ ਵਿੱਚ ਇਸ਼ਤਿਹਾਰ ਦਿੰਦੇ ਹਨ।
  • ਸਵੈ-ਸੇਵਾ ਇਸ਼ਤਿਹਾਰ ਦੀਆਂ ਸ਼ਰਤਾਂ: ਇਹ ਸ਼ਰਤਾਂ ਉਦੋਂ ਲਾਗੂ ਹੁੰਦੀਆਂ ਹਨ ਜਦੋਂ ਤੁਸੀਂ ਸਵੈ-ਸੇਵਾ ਇਸ਼ਤਿਹਾਰ ਇੰਟਰਫੇਸਾਂ ਦੀ ਵਰਤੋਂ, ਇਸ਼ਤਿਹਾਰਬਾਜੀ ਕਰਨ ਜਾਂ ਹੋਰ ਵਪਾਰਕ ਜਾਂ ਸਪਾਂਸਰ ਕੀਤੀ ਗਤੀਵਿਧੀ ਜਾਂ ਸਮੱਗਰੀ ਨੂੰ ਬਣਾਉਣ, ਸਪੁਰਦ ਕਰਨ ਜਾਂ ਪੇਸ਼ ਕਰਨ ਲਈ ਕਰਦੇ ਹੋ।
  • ਪੰਨਿਆਂ, ਸੰਗਠਨਾਂ ਅਤੇ ਇਵੈਂਟਾਂ ਦੀ ਨੀਤੀ: ਇਹ ਦਿਸ਼ਾ-ਨਿਰਦੇਸ਼ ਲਾਗੂ ਹੁੰਦੇ ਹਨ ਜੇ ਤੁਸੀਂ ਕਿਸੇ Facebook ਪੰਨੇ, ਸੰਗਠਨ ਜਾਂ ਇਵੈਂਟ ਨੂੰ ਬਣਾਉਂਦੇ ਜਾਂ ਪ੍ਰਬੰਧ ਕਰਦੇ ਹੋ, ਜਾਂ ਜੇ ਤੁਸੀਂ ਕਿਸੇ ਪ੍ਰੋਮੋਸ਼ਨ ਦਾ ਸੰਚਾਰ ਕਰਨ ਜਾਂ ਪ੍ਰਬੰਧਨ ਲਈ Facebook ਦੀ ਵਰਤੋਂ ਕਰਦੇ ਹੋ।
  • Facebook ਪਲੇਟਫਾਰਮ ਨੀਤੀ: ਇਹ ਗਾਈਡਲਾਈਨਾਂ ਸਾਡੇ ਪਲੇਟਫਾਰਮ ਦੀ ਤੁਹਾਡੇ ਵੱਲੋਂ ਕੀਤੀ ਵਰਤੋਂ 'ਤੇ ਲਾਗੂ ਹੁੰਦੀਆਂ ਨੀਤੀਆਂ ਬਾਰੇ ਦਰਸਾਉਂਦੀਆਂ ਹਨ (ਉਦਾਹਰਨ ਲਈ, ਪਲੇਟਫਾਰਮ ਐਪਲੀਕੇਸ਼ਨ ਜਾਂ ਵੈੱਬਸਾਈਟ ਦੇ ਡਿਵੈਲਪਰ ਜਾਂ ਸੰਚਾਲਕਾਂ ਲਈ ਜਾਂ ਜੇ ਤੁਸੀਂ ਸੋਸ਼ਲ ਪਲੱਗਇਨਾਂ ਦੀ ਵਰਤੋਂ ਕਰਦੇ ਹੋ)।
  • ਡਿਵੈਲਪਰ ਭੁਗਤਾਨ ਸ਼ਰਤਾਂ: ਇਹ ਸ਼ਰਤਾਂ ਉਹਨਾਂ ਐਪਲੀਕੇਸ਼ਨਾਂ ਦੇ ਡਿਵੈਲਪਰਾਂ 'ਤੇ ਲਾਗੂ ਹੁੰਦੀਆਂ ਹਨ ਜੋ Facebook ਭੁਗਤਾਨਾਂ ਦੀ ਵਰਤੋਂ ਕਰਦੇ ਹਨ।
  • ਭਾਈਚਾਰਾ ਭੁਗਤਾਨ ਸ਼ਰਤਾਂ: ਇਹ ਸ਼ਰਤਾਂ Facebook 'ਤੇ ਜਾਂ ਰਾਹੀਂ ਕੀਤੇ ਭੁਗਤਾਨਾਂ 'ਤੇ ਲਾਗੂ ਹੁੰਦੀਆਂ ਹਨ।
  • ਕਾਮਰਸ ਨੀਤੀਆਂ: ਇਹ ਗਾਈਡਲਾਈਨਾਂ ਉਹਨਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ ਤੁਹਾਡੇ ਵੱਲੋਂ Facebook 'ਤੇ ਵਿਕਰੀ ਲਈ ਉਤਪਾਦਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਦੇ ਸਮੇਂ ਲਾਗੂ ਹੁੰਦੀਆਂ ਹਨ।
  • Facebook ਬ੍ਰਾਂਡ ਸੋਮੇ: ਇਹ ਗਾਈਡਲਾਈਨਾਂ ਉਹਨਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ Facebook ਟਰੇਡਮਾਰਕਾਂ, ਲੋਗੋ ਅਤੇ ਸਕ੍ਰੀਨਸ਼ਾਟਾਂ ਦੀ ਵਰਤੋਂ ਲਈ ਲਾਗੂ ਹੁੰਦੀਆਂ ਹਨ।
  • ਸੰਗੀਤ ਦੀਆਂ ਗਾਈਡਲਾਈਨਾਂ: ਇਹ ਗਾਈਡਲਾਈਨਾਂ ਉਹਨਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ ਤਾਂ ਲਾਗੂ ਹੁੰਦੀਆਂ ਹਨ ਜੇਕਰ ਤੁਸੀਂ Facebook 'ਤੇ ਸੰਗੀਤ ਵਾਲੀ ਸਮੱਗਰੀ ਪੋਸਟ ਕਰਦੇ ਜਾਂ ਸਾਂਝੀ ਕਰਦੇ ਹੋ।

ਪਿਛਲੇ ਸੰਸ਼ੋਧਨ ਦੀ ਮਿਤੀ: 31 ਜੁਲਾਈ 2019