ਪੈਂਤੀ ਇੱਕ ਬਿਲਕੁਲ ਹੀ ਨਵੀਂ ਵੰਨਗੀ ਦੇ ਪੰਜਾਬੀ ਫੌਂਟ ਹਨ। ਇਸਦਾ ਅਧਾਰ ਇੱਕ ਚੌਰਸ ਡੱਬਾ ਹੈ। ਇਸ ਕਰਕੇ ਇਹਨਾਂ ਫੌਂਟਾਂ ਦਾ ਸਰੂਪ ਵੀ ਚੌਰਸ ਜਿਹਾ ਹੈ। ਇਹ ਫੌਂਟ ਤਿੰਨ ਰੂਪਾਂ ਵਿੱਚ ਲੋਕ ਅਰਪਣ ਕੀਤੇ ਗਏ ਹਨ – ਪੈਂਤੀ, ਪੈਂਤੀ ਆਮ ਅਤੇ ਪੈਂਤੀ ਫੋਨੈਟਿਕ। ‘ਪੈਂਤੀ’ ਫੌਂਟ ਲੜੀ ਪੂਰੀ ਯੂਨੀਕੋਡ ਅਧਾਰਿਤ ਹੈ ਤੇ ਇਸ ਵਿਚਲੇ ਅੰਗਰੇਜ਼ੀ ਅੱਖਰਾਂ ਦੀ ਸ਼ਕਲ ਵੀ ਚੌਰਸ ਅਧਾਰ ਵਾਲੀ ਹੀ ਹੈ। ‘ਪੈਂਤੀ ਆਮ’ ਵਿੱਚ ਕੇਵਲ ਗੁਰਮੁਖੀ ਅੱਖਰ ਹੀ ਚੌਰਸ ਅਧਾਰ ਵਾਲੇ ਹਨ ਜਦਕਿ ਅੰਗਰੇਜ਼ੀ ਅੱਖਰ ਮੂਲ ਹੀ ਹੋਣਗੇ। ਇਸ ਤੋਂ ਇਲਾਵਾ ਤੀਜੀ ਕਿਸਮ ‘ਪੈਂਤੀ ਫੋਨੈਟਿਕ’ ਹੈ ਜਿਸ ਵਿੱਚ ਅੰਗਰੇਜ਼ੀ ਅੱਖਰਾਂ ਦੀ ਧੁਨੀ ਮੁਤਾਬਿਕ ਪੰਜਾਬੀ ਅੱਖਰ ਚਿਣੇ ਹੋਏ ਹਨ। ਪੈਂਤੀ ਅਤੇ ਪੈਂਤੀ ਆਮ ਦੋਵੇਂ ਹੀ ਮਿਆਰੀ ਇਨਸਕ੍ਰਿਟ ਅਧਾਰਿਤ ਹਨ ਜਦਕਿ ਪੈਂਤੀ ਫੋਨੈਟਿਕ ਤਾਂ ਕਈ ਸਾਫਟਵੇਅਰਾਂ ਦੁਆਰਾ ਯੂਨੀਕੋਡ ਨਾ ਅਪਣਾਉਣ ਕਾਰਨ, ਵਰਤੋਂਕਾਰਾਂ ਦੀ ਸਹੂਲਤ ਮੁੱਖ ਰੱਖਦੇ ਹੋਏ, ਤਿਆਰ ਕੀਤੇ ਗਏ ਹਨ। ਇਹਨਾਂ ਦੀ ਵਿਸ਼ੇਸ਼ਤਾ, ਝਲਕ, ਗੁਣ, ਅੱਖਰ-ਕ੍ਰਮ ਅਤੇ ਡਾਊਨਲੋਡ ਕੜੀਆਂ ਬਾਰੇ ਹੇਠਾਂ ਵਿਸਥਾਰਪੂਰਵਕ ਵੇਰਵਾ ਦਿੱਤਾ ਹੋਇਆ ਹੈ।
ਵਿਸ਼ੇਸ਼ਤਾ
- ਨਵੀਨ ਅਤੇ ਵੱਖਰੀ ਵੰਨਗੀ
- ਤਿੰਨ ਵੱਖਰੀਆਂ ਕਿਸਮਾਂ ‘ਚ
- ਪੈਂਤੀ
- ਪੈਂਤੀ ਆਮ
- ਪੈਂਤੀ ਫੋਨੈਟਿਕ
ਵੇਰਵਾ | |
---|---|
ਨਾਂ | ਪੈਂਤੀ, ਪੈਂਤੀ ਆਮ, ਪੈਂਤੀ ਫੋਨੈਟਿਕ |
ਆਕਾਰ | 57 Kb |
ਰਚਨਹਾਰਾ | ਸਤਨਾਮ ਸਿੰਘ ਵਿਰਦੀ |
ਲਸੰਸ | ਮੁਫ਼ਤ, ਵਪਾਰਕ ਅਤੇ ਨਿੱਜੀ ਵਰਤੋਂ ਲਈ |
ਝਲਕ
ਇਹਨਾਂ ਫੌਂਟਾਂ ਦੀ ਝਲਕ ਹੇਠਾਂ ਦਿੱਤੀਆਂ ਤਸਵੀਰਾਂ ‘ਚੋਂ ਦੇਖੀ ਜਾ ਸਕਦੀ ਹੈ।
ਤਬਦੀਲੀ ਚਿੱਠਾ
- ਸੰਸ. 2.0 (v2.0)
- * ਫੋਨੈਟਿਕ (ਧੁਨਾਤਮਿਕ) ਫੌਂਟ ਨੂੰ ਅਨਮੋਲ ਲਿਪੀ ਅਨੁਸਾਰ ਢਾਲਿਆ।
- * ਹੋਰ ਛੋਟੇ-ਮੋਟੇ ਸੁਧਾਰ ਕੀਤੇ।
- ਸੰਸ. 1.0 (v1.0)
- * ਸ਼ੁਰੂਆਤੀ ਸੰਸਕਰਣ(ਵਰਜਨ) ਜਾਰੀ ਕੀਤਾ।
ਡਾਊਨਲੋਡ ਕਰੋ
ਜੇਕਰ ਉਪਰੋਕਤ ਕੜੀ ਵਿੱਚੋਂ ਫਾਈਲ ਉਤਾਰਨ(ਡਾਊਨਲੋਡ ਕਰਨ) ਵਿੱਚ ਕੋਈ ਦਿੱਕਤ ਆਵੇ ਤਾਂ ਹੇਠਾਂ ਦਿੱਤੀਆਂ ਕੜੀਆਂ ਤੋਂ ਜ਼ਿਪ ਫਾਈਲ ਉਤਾਰੋ।