ਬਿੰਦੀ ਇੱਕ ਪੰਜਾਬੀ ਫੌਂਟ ਹੈ ਜਿਸਨੂੰ ਕਿ ਪੰਜਾਬੀ ਸੋਰਸ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਯੂਨੀਕੋਡ ਅਧਾਰਿਤ ਫੌਂਟ ਹੈ ਜੋ ਕਿ ਪੀਸੀ ਅਤੇ ਫ਼ੋਨ ਦੋਹਾਂ ‘ਤੇ ਚੱਲਣ ਦੇ ਸਮਰੱਥ ਹੈ। ਇਹ ਡਿਜ਼ਾਈਨਰ ਫੌਂਟਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੇ ਸਾਰੇ ਅੱਖਰ ਬਿੰਦੀ ‘ਤੇ ਅਧਾਰਿਤ ਹੋਣ ਕਾਰਨ ਇਸਦਾ ਨਾਂਅ ਬਿੰਦੀ ਰੱਖਿਆ ਗਿਆ ਹੈ। ਪੰਜਾਬੀ ਟਾਈਪਿੰਗ ਵੇਲੇ ਆਉਣ ਵਾਲੀ ਹਰੇਕ ਸਮੱਸਿਆ ਦਾ ਹੱਲ ਇਸ ਫੌਂਟ ਵਿੱਚ ਜੋੜਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਵਰਤੋਂਕਾਰ ਇਸ ਤੋਂ ਸੰਤੁਸ਼ਟੀ ਪ੍ਰਾਪਤ ਕਰ ਸਕਣ। ਇਸ ਫੌਂਟ ਦੀ ਵਿਸ਼ੇਸ਼ਤਾ ਤੇ ਝਲਕ ਹੇਠਾਂ ਦਿੱਤੀ ਗਈ ਹੈ।
ਵਿਸ਼ੇਸ਼ਤਾ
- ਡਿਜ਼ਾਈਨਰ ਫੌਂਟ
- ਯੂਨੀਕੋਡ ਸਹਿਯੋਗੀ (ਅੰਗਰੇਜ਼ੀ ਅੱਖਰਾਂ ਸਹਿਤ)
ਵੇਰਵਾ | |
---|---|
ਨਾਂਅ | ਬਿੰਦੀ – Bindi |
ਫੌਂਟ ਵੇਟ | ਰੈਗੂਲਰ – Regular |
ਰਚਨਹਾਰਾ | ਸਤਨਾਮ ਸਿੰਘ ਵਿਰਦੀ |
ਲਸੰਸ | ਖੱਲ੍ਹਾ(OFL) |
ਝਲਕ
ਡਾਊਨਲੋਡ
ਇਸ ਫੌਂਟ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਇਸਨੂੰ ਖ਼ਰੀਦਣਾ ਪਵੇਗਾ। ਫੌਂਟ ਖ਼ਰੀਦਣ ਲਈ ਹੇਠਾਂ ਦਿੱਤੇ ਬਟਨ ‘ਤੇ ਕਲਿੱਕ ਕਰਕੇ ਸਾਨੂੰ ਈਮੇਲ ਭੇਜੋ ਜਿਸ ਵਿੱਚ ਆਪਣਾ ਨਾਂਅ, ਪਤਾ, ਫ਼ੋਨ ਨੰ., ਦੱਸਦੇ ਹੋਏ ਇਹ ਦੱਸੋ ਕਿ ਤੁਸੀਂ ਕਿਹੜਾ ਫੌਂਟ ਤੇ ਕਿਸ ਕੰਮ ਲਈ ਖ਼ਰੀਦਣਾ ਹੈ।
ਜੇਕਰ ਉਪਰੋਕਤ ਲਿੰਕ ਖੋਲ੍ਹਣ ਵਿੱਚ ਕੋਈ ਸਮੱਸਿਆ ਆ ਰਹੀ ਹੋਵੇ ਤਾਂ psourcehelp@gmail.com ਸਾਡਾ ਈਮੇਲ ਪਤਾ ਹੈ ਜਿਸ ‘ਤੇ ਤੁਸੀਂ ਈਮੇਲ ਭੇਜ ਸਕਦੇ ਹੋ । ਇਸ ਤੋਂ ਇਲਾਵਾ ਸਾਡੇ ਸੰਪਰਕ ਪੰਨੇ ਵਿੱਚ ਦਿੱਤੇ ਫਾਰਮ ਰਾਹੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ।