ਡੇਟਾ ਨੀਤੀ

ਇਹ ਨੀਤੀ Facebook, Instagram, Messenger ਅਤੇ ਹੋਰ ਉਤਪਾਦਾਂ ਅਤੇ Facebook (Facebook ਉਤਪਾਦ ਜਾਂ ਉਤਪਾਦ) ਵੱਲੋਂ ਪੇਸ਼ ਕੀਤੇ ਉਤਪਾਦਾਂ ਅਤੇ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਨ ਲਈ ਸਾਡੇ ਵੱਲੋਂ ਪ੍ਰਕਿਰਿਆ ਕੀਤੀ ਜਾਣ ਵਾਲੀ ਜਾਣਕਾਰੀ ਦਾ ਵਰਣਨ ਕਰਦੀ ਹੈ। ਤੁਸੀਂ Facebook ਸੈਟਿੰਗਾਂ ਅਤੇ Instagram ਸੈਟਿੰਗਾਂ ਵਿੱਚ ਵਾਧੂ ਟੂਲ ਅਤੇ ਜਾਣਕਾਰੀ ਲੱਭ ਸਕਦੇ ਹੋ।

ਅਸੀਂ ਕਿਹੜੀਆਂ ਕਿਸਮਾਂ ਦੀ ਜਾਣਕਾਰੀ ਇਕੱਤਰ ਕਰਦੇ ਹਾਂ?

Facebook ਉਤਪਾਦ ਪ੍ਰਦਾਨ ਕਰਨ ਲਈ, ਸਾਨੂੰ ਤੁਹਾਡੇ ਬਾਰੇ ਜਾਣਕਾਰੀ ਨੂੰ ਪ੍ਰਕਿਰਿਆ ਕਰਨ ਦੀ ਲੋੜ ਹੁੰਦੀ ਹੈ। ਸਾਡੇ ਦੁਆਰਾ ਇਕੱਤਰ ਕੀਤੀ ਗਈ ਜਾਣਕਾਰੀ ਦੀਆਂ ਕਿਸਮਾਂ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਿਵੇਂ ਕਰਦੇ ਹੋ। ਤੁਸੀਂ Facebook ਸੈਟਿੰਗਾਂ ਅਤੇ Instagram ਸੈਟਿੰਗਾਂ ਵਿੱਚ ਜਾ ਕੇ ਸਾਡੇ ਵੱਲੋਂ ਇਕੱਤਰ ਕੀਤੀ ਜਾਣਕਾਰੀ ਨੂੰ ਐਕਸੈਸ ਕਰਨ ਅਤੇ ਮਿਟਾਉਣ ਦੇ ਤਰੀਕੇ ਜਾਣ ਸਕਦੇ ਹੋ।
ਉਹ ਚੀਜ਼ਾਂ ਜੋ ਤੁਹਾਡੇ ਅਤੇ ਹੋਰ ਲੋਕਾਂ ਵੱਲੋਂ ਕੀਤੀਆਂ ਅਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
  • ਉਹ ਜਾਣਕਾਰੀ ਅਤੇ ਸਮੱਗਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ। ਅਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਦੇ ਸਮੇਂ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਗਈ ਸਮੱਗਰੀ, ਸੰਚਾਰ ਅਤੇ ਹੋਰ ਜਾਣਕਾਰੀ ਇਕੱਠੀ ਕਰਦੇ ਹਾਂ, ਇਸ ਵਿੱਚ ਸ਼ਾਮਲ ਹੈ ਕਿ ਤੁਸੀਂ ਕਿਸੇ ਖਾਤੇ ਲਈ ਸਾਈਨ ਅਪ ਕਰਦੇ ਹੋ, ਸਮੱਗਰੀ ਬਣਾਉਂਦੇ ਜਾਂ ਸਾਂਝੀ ਕਰਦੇ ਹੋ ਅਤੇ ਦੂਜਿਆਂ ਨਾਲ ਸੁਨੇਹੇ ਜਾਂ ਸੰਚਾਰ ਕਰਦੇ ਹੋ। ਇਸ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਸਮੱਗਰੀ ਵਿਚਲੀ ਜਾਂ ਉਸ ਬਾਰੇ ਜਾਣਕਾਰੀ ਸ਼ਾਮਲ ਹੋ ਸਕਦੀ ਹੈ (ਜਿਵੇਂ ਕਿ ਮੈਟਾਡੇਟਾ), ਜਿਵੇਂ ਕਿ ਕੋਈ ਫੋਟੋ ਲੈਣ ਵੇਲੇ ਦਾ ਸਥਾਨ ਜਾਂ ਫ਼ਾਈਲ ਨੂੰ ਬਣਾਏ ਜਾਣ ਦੀ ਮਿਤੀ। ਇਸ ਵਿੱਚ ਉਹ ਵੀ ਸ਼ਾਮਲ ਹੋ ਸਕਦਾ ਹੈ ਜਿਸ ਨੂੰ ਤੁਸੀਂ ਸਾਡੇ ਵੱਲੋਂ ਪ੍ਰਦਾਨ ਕੀਤੀਆਂ ਵਿਸ਼ੇਸ਼ਤਾਵਾਂ ਵਿੱਚ ਦੇਖਦੇ ਹੋ, ਜਿਵੇਂ ਕਿ ਸਾਡਾ ਕੈਮਰਾ, ਇਸ ਤਰ੍ਹਾਂ ਅਸੀਂ ਤੁਹਾਨੂੰ ਪਸੰਦ ਆ ਸਕਣ ਵਾਲੇ ਨਕਾਬਾਂ ਅਤੇ ਫਿਲਟਰਾਂ ਵਰਗੀਆਂ ਚੀਜ਼ਾਂ ਦਾ ਸੁਝਾਵ ਦੇ ਸਕਦੇ ਹਾਂ ਜਾਂ ਤੁਹਾਨੂੰ ਕੈਮਰਾ ਫਾਰਮੈਟਾਂ ਦੀ ਵਰਤੋਂ ਕਰਨ ਬਾਰੇ ਨੁਕਤੇ ਦੇ ਸਕਦੇ ਹਾਂ। ਸਾਡੇ ਸਿਸਟਮ ਤੁਹਾਡੇ ਅਤੇ ਹੋਰਾਂ ਵੱਲੋਂ ਪ੍ਰਦਾਨ ਕੀਤੀ ਸਮੱਗਰੀ ਅਤੇ ਸੰਚਾਰਾਂ ਦੇ ਸੰਦਰਭ ਅਤੇ ਹੇਠਾਂ ਦੱਸੇ ਉਦੇਸ਼ਾਂ ਲਈ ਉਹਨਾਂ ਵਿੱਚ ਕੀ ਹੈ, ਇਸ ਗੱਲ ਦਾ ਮੁਲਾਂਕਣ ਕਰਨ ਲਈ ਆਪਣੇ ਆਪ ਹੀ ਪ੍ਰਕਿਰਿਆ ਕਰਦੇ ਹਨ। ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਚੀਜ਼ਾਂ ਨੂੰ ਕੌਣ ਦੇਖ ਸਕਦਾ ਹੈ, ਇਸ ਗੱਲ ਨੂੰ ਨਿਯੰਤਰਣ ਕਰਨ ਬਾਰੇ ਹੋਰ ਜਾਣੋ।
    • ਵਿਸ਼ੇਸ਼ ਸੁਰੱਖਿਆਵਾਂ ਵਾਲਾ ਡੇਟਾ: ਤੁਸੀਂ ਆਪਣੇ Facebook ਪ੍ਰੋਫ਼ਾਈਲ ਖੇਤਰਾਂ ਜਾਂ ਆਪਣੇ ਧਾਰਮਿਕ ਵਿਚਾਰਾਂ, ਰਾਜਨੀਤਿਕ ਵਿਚਾਰਾਂ ਬਾਰੇ ਜੀਵਨ ਘਟਨਾਵਾਂ, ਤੁਹਾਨੂੰ ਜਿਸ ਵਿੱਚ "ਦਿਲਚਸਪੀ ਹੈ," ਜਾਂ ਆਪਣੀ ਸਿਹਤ ਬਾਰੇ ਜਾਣਕਾਰੀ ਪ੍ਰਦਾਨ ਕਰਨ ਨੂੰ ਚੁਣ ਸਕਦੇ ਹੋ। ਇਹ ਅਤੇ ਹੋਰ ਜਾਣਕਾਰੀ (ਜਿਵੇਂ ਨਸਲੀ ਜਾਂ ਨਸਲੀ ਮੂਲ, ਦਾਰਸ਼ਨਿਕ ਵਿਸ਼ਵਾਸਾਂ ਜਾਂ ਵਪਾਰ ਯੂਨੀਅਨ ਦੀ ਸਦੱਸਤਾ) ਤੁਹਾਡੇ ਦੇਸ਼ ਦੇ ਕਨੂੰਨਾਂ ਤਹਿਤ ਵਿਸ਼ੇਸ਼ ਸੁਰੱਖਿਆਵਾਂ ਦੇ ਅਧੀਨ ਹੋ ਸਕਦੀ ਹੈ।
  • ਨੈੱਟਵਰਕ ਅਤੇ ਕਨੈਕਸ਼ਨ। ਅਸੀਂ ਉਨ੍ਹਾਂ ਲੋਕਾਂ, ਪੰਨਿਆਂ, ਖਾਤਿਆਂ, ਹੈਸ਼ਟੈਗਾਂ ਅਤੇ ਸੰਗਠਨ, ਜਿੰਨ੍ਹਾਂ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਤੁਸੀਂ ਸਾਡੇ ਉਤਪਾਦਾਂ ਵਿੱਚ ਉਨ੍ਹਾਂ ਨਾਲ ਕਿਵੇਂ ਗੱਲਬਾਤ ਕਰਦੇ ਹੋ, ਜਿਵੇਂ ਕਿ ਉਹ ਲੋਕ ਜਿੰਨ੍ਹਾਂ ਨਾਲ ਤੁਸੀਂ ਜ਼ਿਆਦਾਤਰ ਗੱਲਬਾਤ ਕਰਦੇ ਹੋ ਜਾਂ ਉਹ ਸੰਗਠਨ ਜਿੰਨ੍ਹਾਂ ਦਾ ਤੁਸੀਂ ਹਿੱਸਾ ਹੋ, ਦੇ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ। ਅਸੀਂ ਸੰਪਰਕ ਜਾਣਕਾਰੀ ਵੀ ਇਕੱਤਰ ਕਰਦੇ ਹਾਂ ਜੇਕਰ ਤੁਸੀਂ ਉਸਨੂੰ ਕਿਸੇ ਡਿਵਾਈਸ ਤੋਂ ਅੱਪਲੋਡ ਕਰਨਾ, ਸਿੰਕ ਕਰਨਾ ਜਾਂ ਆਯਾਤ ਕਰਨਾ ਚੁਣਦੇ ਹੋ (ਜਿਵੇਂ ਕਿ ਕੋਈ ਐਡਰੈੱਸ ਬੁੱਕ ਜਾਂ ਕਾਲ ਲੌਗ ਜਾਂ SMS ਲੌਗ ਇਤਿਹਾਸ), ਜਿਸਦੀ ਵਰਤੋਂ ਅਸੀਂ ਤੁਹਾਡੇ ਜਾਣਕਾਰ ਲੋਕਾਂ ਨੂੰ ਲੱਭਣ ਵਿੱਚ ਤੁਹਾਡੀ ਅਤੇ ਹੋਰਾਂ ਦੀ ਮਦਦ ਕਰਨ ਵਰਗੀਆਂ ਚੀਜ਼ਾਂ ਅਤੇ ਹੇਠਾਂ ਸੂਚੀਬੱਧ ਕੀਤੇ ਹੋਰ ਉਦੇਸ਼ਾਂ ਲਈ ਕਰਦੇ ਹਾਂ।
  • ਤੁਹਾਡੀ ਵਰਤੋਂ। ਅਸੀਂ ਇਸ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ ਕਿ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹੋ, ਜਿਵੇਂ ਕਿ ਤੁਹਾਡੇ ਵੱਲੋਂ ਦੇਖੀ ਜਾਂ ਤੁਹਾਡੇ ਨਾਲ ਜੁੜੀ ਹੋਈ ਸਮੱਗਰੀ ਦੀਆਂ ਕਿਸਮਾਂ, ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਵਿਸ਼ੇਸ਼ਤਾਵਾਂ, ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਕਿਰਿਆਵਾਂ, ਉਹ ਲੋਕ ਜਾਂ ਖਾਤੇ ਜਿੰਨ੍ਹਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ, ਅਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ। ਉਦਾਹਰਣ ਲਈ, ਅਸੀਂ ਇਹ ਲੌਗ ਬਣਾਉਂਦੇ ਹਾਂ ਜਦੋਂ ਤੁਸੀਂ ਸਾਡੇ ਉਤਪਾਦਾਂ ਨੂੰ ਵਰਤ ਰਹੇ ਹੁੰਦੇ ਹੋ ਅਤੇ ਪਿਛਲੀ ਵਾਰ ਕਦੋਂ ਵਰਤਿਆ ਹੁੰਦਾ ਹੈ ਅਤੇ ਸਾਡੇ ਉਤਪਾਦਾਂ 'ਤੇ ਤੁਹਾਡੇ ਵੱਲੋਂ ਕਿਹੜੀਆਂ ਪੋਸਟਾਂ, ਵੀਡੀਓਜ਼ ਅਤੇ ਹੋਰ ਸਮੱਗਰੀ ਦੇਖੀ ਜਾਂਦੀ ਹੈ। ਅਸੀਂ ਇਸ ਬਾਰੇ ਵੀ ਜਾਣਕਾਰੀ ਇਕੱਤਰ ਕਰਦੇ ਹਾਂ ਕਿ ਤੁਸੀਂ ਸਾਡੀਆਂ ਵਿਸ਼ੇਸ਼ਤਾਵਾਂ, ਜਿਵੇਂ ਕਿ ਸਾਡਾ ਕੈਮਰਾ, ਦੀ ਵਰਤੋਂ ਕਿਵੇਂ ਕਰਦੇ ਹੋ।
  • ਸਾਡੇ ਉਤਪਾਦਾਂ 'ਤੇ ਕੀਤੇ ਗਏ ਲੈਣ-ਦੇਣ ਬਾਰੇ ਜਾਣਕਾਰੀ। ਜੇਕਰ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਖ਼ਰੀਦਦਾਰੀਆਂ ਜਾਂ ਹੋਰ ਵਿੱਤੀ ਲੈਣ-ਦੇਣ (ਜਿਵੇਂ ਕਿ ਜਦੋਂ ਤੁਸੀਂ ਕਿਸੇ ਗੇਮ ਨੂੰ ਖ਼ਰੀਦਦੇ ਹੋ ਜਾਂ ਕੋਈ ਦਾਨ ਕਰਦੇ ਹੋ ) ਲਈ ਕਰਦੇ ਹੋ, ਤਾਂ ਅਸੀਂ ਖ਼ਰੀਦਦਾਰੀ ਜਾਂ ਲੈਣ-ਦੇਣ ਦੇ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ। ਇਸ ਵਿੱਚ ਭੁਗਤਾਨ ਸਬੰਧ ਜਾਣਕਾਰੀ ਸ਼ਾਮਲ ਹੁੰਦੀ ਹੈ, ਜਿਵੇਂ ਕਿ ਕ੍ਰੈਡਿਟ ਜਾਂ ਡੈਬਿਟ ਕਾਰਡ ਨੰਬਰ ਜਾਂ ਹੋਰ ਕਾਰਡ ਦੀ ਜਾਣਕਾਰੀ; ਦੂਸਰੇ ਖਾਤੇ ਅਤੇ ਪ੍ਰਮਾ੍ਣਿਕਤਾ ਦੀ ਜਾਣਕਾਰੀ; ਅਤੇ ਬਿਲਿੰਗ, ਸ਼ਿਪਿੰਗ ਅਤੇ ਸੰਪਰਕ ਵੇਰਵੇ।
  • ਉਹ ਚੀਜ਼ਾਂ ਜੋ ਹੋਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਡੇ ਬਾਰੇ ਉਹਨਾਂ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ। ਅਸੀਂ ਸਮੱਗਰੀ, ਸੰਚਾਰ ਅਤੇ ਜਾਣਕਾਰੀ ਵੀ ਪ੍ਰਾਪਤ ਕਰਦੇ ਹਾਂ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਜੋ ਹੋਰ ਲੋਕ ਸਾਡੇ ਉਤਪਾਦਾਂ ਦੀ ਵਰਤੋਂ ਕੀਤੇ ਜਾਣ ਵੇਲੇ ਮੁਹੱਈਆ ਕਰਦੇ ਹਨ। ਇਸ ਵਿੱਚ ਤੁਹਾਡੇ ਬਾਰੇ ਜਾਣਕਾਰੀ ਸ਼ਾਮਲ ਹੋ ਸਕਦੀ ਹੈ, ਜਿਵੇਂ ਕਿ ਜਦੋਂ ਹੋਰ ਲੋਕ ਤੁਹਾਡੀ ਫੋਟੋ ਨੂੰ ਸਾਂਝੀ ਕਰਦੇ ਹਨ ਜਾਂ ਉਸ 'ਤੇ ਟਿੱਪਣੀ ਕਰਦੇ ਹਨ, ਤੁਹਾਨੂੰ ਕੋਈ ਸੁਨੇਹਾ ਭੇਜਦੇ ਹਨ ਜਾਂ ਤੁਹਾਡੀ ਸੰਪਰਕ ਜਾਣਕਾਰੀ ਨੂੰ ਅਪਲੋਡ, ਸਿੰਕ ਜਾਂ ਆਯਾਤ ਕਰਦੇ ਹਨ।
ਡਿਵਾਈਸ ਦੀ ਜਾਣਕਾਰੀ
ਜਿਵੇਂ ਹੇਠਾਂ ਦੱਸਿਆ ਗਿਆ ਹੈ, ਅਸੀਂ ਕੰਪਿਊਟਰਾਂ, ਫ਼ੋਨਾਂ, ਕਨੈਕਟੇਡ TV ਅਤੇ ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਵੈੱਬ ਨਾਲ ਕਨੈਕਟ ਹੋਈਆਂ ਡਿਵਾਈਸਾਂ ਬਾਰੇ ਅਤੇ ਤੋਂ ਜਾਣਕਾਰੀ ਇਕੱਤਰ ਕਰਦੇ ਹਾਂ ਜੋ ਸਾਡੇ ਉਤਪਾਦਾਂ ਨਾਲ ਇੰਟੀਗ੍ਰੇਟ ਹੁੰਦੇ ਹਨ, ਅਤੇ ਅਸੀਂ ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਵੱਖਰੀਆਂ ਡਿਵਾਈਸਾਂ ਵਿੱਚ ਇਸ ਜਾਣਕਾਰੀ ਨੂੰ ਮਿਲਾਉਂਦੇ ਹਾਂ। ਉਦਾਹਰਨ ਲਈ, ਜਦੋਂ ਤੁਸੀਂ ਆਪਣੇ ਲੈਪਟਾਪ ਜਾਂ ਟੈਬਲੇਟ ਵਰਗੇ ਦੂਜੇ ਡਿਵਾਈਸਾਂ 'ਤੇ ਸਾਡੇ ਉਤਪਾਦਾਂ ਦੀ ਵਰਤੋਂ ਕਰਦੇ ਹੋ ਉਸ ਸਮੇਂ ਤੁਹਾਡੇ ਵੱਲੋਂ ਦੇਖੀ ਜਾਣ ਵਾਲੀ ਸਮੱਗਰੀ (ਇਸ਼ਤਿਹਾਰਾਂ ਸਮੇਤ) ਜਾਂ ਵਿਸ਼ੇਸ਼ਤਾਵਾਂ ਨੂੰ ਬਿਹਤਰ ਢੰਗ ਨਾਲ ਵਿਅਕਤੀਗਤ ਬਣਾਉਣ ਲਈ, ਜਾਂ ਕਿਸੇ ਵੱਖਰੀ ਡਿਵਾਈਸ 'ਤੇ ਸਾਡੇ ਵੱਲੋਂ ਕਿਸੇ ਹੋਰ ਡਿਵਾਈਸ 'ਤੇ ਤੁਹਾਡੇ ਫ਼ੋਨ ਉੱਤੇ ਤੁਹਾਨੂੰ ਦਿਖਾਏ ਗਏ ਕਿਸੇ ਇਸ਼ਤਿਹਾਰ ਦੇ ਜਵਾਬ ਵਿੱਚ ਤੁਸੀਂ ਕੋਈ ਕਾਰਵਾਈ ਕੀਤੀ ਹੈ ਜਾਂ ਨਹੀਂ ਇਹ ਮਾਪਣ ਲਈ ਤੁਹਾਡੇ ਫ਼ੋਨ 'ਤੇ ਸਾਡੇ ਉਤਪਾਦਾਂ ਦੀ ਤੁਹਾਡੀ ਵਰਤੋਂ ਬਾਰੇ ਇਕੱਤਰ ਕੀਤੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ।

ਇਨ੍ਹਾਂ ਡਿਵਾਈਸਾਂ ਤੋਂ ਸਾਨੂੰ ਪ੍ਰਾਪਤ ਹੋਈ ਜਾਣਕਾਰੀ ਵਿੱਚ ਇਹ ਸ਼ਾਮਲ ਹੈ:

  • ਡਿਵਾਈਸ ਦੀਆਂ ਵਿਸ਼ੇਸ਼ਤਾਵਾਂ: ਜਾਣਕਾਰੀ ਜਿਵੇਂ ਕਿ ਓਪਰੇਟਿੰਗ ਸਿਸਟਮ, ਹਾਰਡਵੇਅਰ ਅਤੇ ਸਾਫ਼ਟਵੇਅਰ ਦੇ ਸੰਸਕਰਨ, ਬੈਟਰੀ ਦਾ ਪੱਧਰ, ਸਿਗਨਲ ਦੀ ਜਾਣਕਾਰੀ, ਉਪਲਬਧ ਸਟੋਰੇਜ ਥਾਂ, ਬ੍ਰਾਉਜ਼ਰ ਦੀ ਕਿਸਮ, ਐਪ ਅਤੇ ਫ਼ਾਈਲ ਦੇ ਨਾਂ ਅਤੇ ਕਿਸਮਾਂ ਅਤੇ ਪਲੱਗਇਨ।
  • ਡਿਵਾਈਸ ਸੰਚਾਲਨ: ਡਿਵਾਈਸ ਦੇ ਸੰਚਾਲਨ ਅਤੇ ਵਤੀਰੇ ਬਾਰੇ ਜਾਣਕਾਰੀ, ਜਿਵੇਂ ਕਿ ਵਿੰਡੋ ਫੋਰਗ੍ਰਾਉਂਡ ਜਾਂ ਬੈਕਗ੍ਰਾਉਂਡ ਕੀਤੀ ਗਈ ਹੈ, ਜਾਂ ਮਾਉਸ ਦੀ ਹਲਚਲ (ਜੋ ਮਨੁੱਖਾਂ ਨੂੰ ਬੋਟਸ ਤੋਂ ਵੱਖ ਕਰਨ ਵਿੱਚ ਮਦਦ ਕਰ ਸਕਦੀ ਹੈ)।
  • ਪਛਾਣਕਰਤਾ: ਵਿਲੱਖਣ ਪਛਾਣਕਰਤਾ, ਡਿਵਾਈਸ ID, ਅਤੇ ਦੂਜੇ ਪਛਾਣਕਰਤਾ, ਜਿਵੇਂ ਕਿ ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਗੇਮਾਂ, ਐਪਾਂ ਅਤੇ ਖਾਤਿਆਂ ਤੋਂ, ਅਤੇ ਪਰਿਵਾਰ ਡਿਵਾਈਸ ID (ਜਾਂ ਉਸੇ ਡਿਵਾਈ ਜਾਂ ਖਾਤੇ ਨਾਲ ਜੁੜੇ Facebook ਕੰਪਨੀ ਉਤਪਾਦ ਦੇ ਦੂਜੇ ਵਿਲੱਖਣ ਪਛਾਣਕਰਤਾ)।
  • ਡਿਵਾਈਸ ਦੇ ਸਿਗਨਲ: ਬਲੂਟੁੱਥ ਸਿਗਨਲ, ਅਤੇ ਨੇੜਲੇ Wi-Fi ਐਕਸੈਸ ਪੁਆਇੰਟਾਂ, ਸਿਗਨਲ ਸਟੇਸ਼ਨ, ਅਤੇ ਸੈੱਲ ਟਾਵਰਾਂ ਬਾਰੇ ਜਾਣਕਾਰੀ।
  • ਡਿਵਾਈਸ ਸੈਟਿੰਗਾਂ ਦਾ ਡੇਟਾ: ਤੁਹਾਡੇ ਵੱਲੋਂ ਚਾਲੂ ਕੀਤੀਆਂ ਡਿਵਾਈਸ ਸੈਟਿੰਗਾਂ, ਜਿਵੇਂ ਕਿ ਤੁਹਾਡੇ GPS ਸਥਾਨ, ਕੈਮਰਾ ਜਾਂ ਫੋਟੋਆਂ ਦੀ ਐਕਸੈਸ, ਰਾਹੀਂ ਤੁਹਾਡੇ ਵੱਲੋਂ ਦਿੱਤੀ ਮਨਜ਼ੂਰੀ ਨਾਲ ਸਾਨੂੰ ਪ੍ਰਾਪਤ ਹੋਈ ਜਾਣਕਾਰੀ।
  • ਨੈੱਟਵਰਕ ਅਤੇ ਕਨੈਕਸ਼ਨ: ਤੁਹਾਡੇ ਮੋਬਾਈਲ ਆਪਰੇਟਰ ਜਾਂ ISP ਦਾ ਨਾਂ, ਭਾਸ਼ਾ, ਸਮਾਂ ਜ਼ੋਨ, ਮੋਬਾਈਲ ਫ਼ੋਨ ਨੰਬਰ, IP ਪਤਾ, ਕਨੈਕਸ਼ਨ ਸਪੀਡ ਵਰਗੀ ਜਾਣਕਾਰੀ, ਅਤੇ ਕੁਝ ਸਥਿਤੀਆਂ ਵਿੱਚ, ਨੇੜਲੇ ਹੋਰ ਡਿਵਾਈਸਾਂ ਜਾਂ ਤੁਹਾਡੇ ਨੈੱਟਵਰਕ ਦੀ ਜਾਣਕਾਰੀ, ਤਾਂ ਜੋ ਅਸੀਂ ਤੁਹਾਡੇ ਫ਼ੋਨ ਤੋਂ ਤੁਹਾਡੇ TV ਵਿੱਚ ਕਿਸੇ ਵੀਡੀਓ ਨੂੰ ਸਟ੍ਰੀਮ ਕਰਨ ਵਿੱਚ ਤੁਹਾਡੀ ਮਦਦ ਕਰਨ ਵਰਗੀਆਂ ਚੀਜ਼ਾਂ ਕਰ ਸਕੀਏ।
  • ਕੂਕੀ ਡੇਟਾ: ਕੂਕੀ ID ਅਤੇ ਸੈਟਿੰਗਾਂ ਸਮੇਤ, ਤੁਹਾਡੇ ਡਿਵਾਈਸ 'ਤੇ ਸਟੋਰ ਕੀਤੇ ਕੂਕੀਜ਼ ਤੋਂ ਡੇਟਾ। ਅਸੀਂ Facebook ਕੂਕੀਜ਼ ਨੀਤੀ ਅਤੇ Instagram ਕੂਕੀਜ਼ ਨੀਤੀ ਵਿੱਚ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ ਇਸ ਬਾਰੇ ਹੋਰ ਜਾਣੋ।
ਸਹਿਭਾਗੀਆਂ ਤੋਂ ਜਾਣਕਾਰੀ।
ਇਸ਼ਤਿਹਾਰਸਾਜ਼, ਐਪ ਡਿਵੈਲਪਰ ਅਤੇ ਪ੍ਰਕਾਸ਼ਕ ਸਾਡੇ ਸੋਸ਼ਲ ਪਲੱਗਇਨ (ਜਿਵੇਂ ਕਿ ਪਸੰਦ ਕਰੋ ਬਟਨ), Facebook ਲੌਗਇਨ, ਸਾਡੇ API ਅਤੇ SDK, ਜਾਂ Facebook ਪਿਕਸਲ ਸਮੇਤ ਉਨ੍ਹਾਂ ਵੱਲੋਂ ਵਰਤੇ ਜਾਂਦੇ Facebook ਵਪਾਰਕ ਟੂਲਸ ਰਾਹੀਂ ਸਾਨੂੰ ਜਾਣਕਾਰੀ ਭੇਜ ਸਕਦੇ ਹਨ। ਤੁਹਾਡੀ ਡਿਵਾਈਸ, ਤੁਹਾਡੇ ਵੱਲੋਂ ਦੇਖੀਆਂ ਵੈੱਬਸਾਈਟਾਂ, ਤੁਹਾਡੇ ਵੱਲੋਂ ਕੀਤੀਆਂ ਖ਼ਰੀਦਾਂ, ਤੁਹਾਡੇ ਵੱਲੋਂ ਦੇਖੇ ਇਸ਼ਤਿਹਾਰ, ਅਤੇ ਤੁਸੀਂ ਉਨ੍ਹਾਂ ਦੀਆਂ ਸੇਵਾਵਾਂ ਕਿਵੇਂ ਵਰਤਦੇ ਹੋ ਸੰਬੰਧੀ ਜਾਣਕਾਰੀ ਸਮੇਤ-ਇਹ ਸਹਿਭਾਗੀ Facebook ਤੋਂ ਬਾਹਰ ਦੀਆਂ ਤੁਹਾਡੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ—ਭਾਵੇਂ ਤੁਹਾਡਾ ਕੋਈ Facebook ਖਾਤਾ ਹੋਵੇ ਜਾਂ ਨਹੀਂ, ਜਾਂ ਤੁਸੀਂ Facebook ਵਿੱਚ ਲੌਗ ਇਨ ਹੋਵੋ ਜਾਂ ਨਹੀਂ। ਉਦਾਹਰਣ ਲਈ, ਇੱਕ ਗੇਮ ਡਿਵੈਲਪਰ ਇਹ ਦੱਸਣ ਲਈ ਸਾਡੀ API ਦੀ ਵਰਤੋਂ ਕਰ ਸਕਦਾ ਹੈ ਕਿ ਤੁਸੀਂ ਕਿਹੜੀਆਂ ਗੇਮਾਂ ਖੇਡਦੇ ਹੋ, ਜਾਂ ਕੋਈ ਵਪਾਰ ਉਸਦੇ ਸਟੋਰ ਵਿੱਚ ਤੁਹਾਡੇ ਵੱਲੋਂ ਕੀਤੀ ਖ਼ਰੀਦ ਬਾਰੇ ਸਾਨੂੰ ਦੱਸ ਸਕਦਾ ਹੈ। ਅਸੀਂ ਤੁਹਾਡੀਆਂ ਆਨਲਾਈਨ ਅਤੇ ਆਫਲਾਈਨ ਕਾਰਵਾਈਆਂ ਅਤੇ ਤੀਜੇ ਪੱਖ ਦੇ ਡੇਟਾ ਪ੍ਰਦਾਤਿਆਂ ਤੋਂ ਕੀਤੀਆਂ ਖ਼ਰੀਦਦਾਰੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜਿੰਨ੍ਹਾਂ ਕੋਲ ਤੁਹਾਡੀ ਜਾਣਕਾਰੀ ਨੂੰ ਸਾਨੂੰ ਪ੍ਰਦਾਨ ਕਰਨ ਦੇ ਅਧਿਕਾਰ ਹੁੰਦੇ ਹਨ।

ਜਦੋਂ ਤੁਸੀਂ ਸਹਿਭਾਗੀਆਂ ਜਾਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਤੀਜੇ ਪੱਖਾਂ ਦੇ ਰਾਹੀਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਜਾਂ ਵਰਤਦੇ ਹੋ ਤਾਂ ਉਹ ਤੁਹਾਡਾ ਡੇਟਾ ਪ੍ਰਾਪਤ ਕਰਦੇ ਹਨ। ਸਾਨੂੰ ਕਿਸੇ ਵੀ ਡੇਟਾ ਨੂੰ ਪ੍ਰਦਾਨ ਕਰਨ ਤੋਂ ਪਹਿਲਾਂ ਆਪਣੇ ਹਰੇਕ ਸਹਿਭਾਗੀਆਂ ਵੱਲੋਂ ਤੁਹਾਡੇ ਡੇਟਾ ਨੂੰ ਇਕੱਤਰ ਕਰਨ, ਵਰਤਣ ਅਤੇ ਸਾਂਝਾ ਕਰਨ ਲਈ ਕਾਨੂੰਨੀ ਅਧਿਕਾਰ ਪ੍ਰਾਪਤ ਕਰਨ ਦੀ ਲੋੜ ਹੈ। ਅਸੀਂ ਕਿਸ ਕਿਸਮਾਂ ਦੇ ਸਹਿਭਾਗੀਆਂ ਤੋਂ ਡੇਟਾ ਪ੍ਰਾਪਤ ਕਰਦੇ ਹਾਂ ਇਸ ਬਾਰੇ ਹੋਰ ਜਾਣੋ

ਅਸੀਂ Facebook ਵਪਾਰਕ ਟੂਲਸ ਦੇ ਸੰਬੰਧ ਵਿੱਚ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ, ਇਸ ਬਾਰੇ ਹੋਰ ਜਾਣਨ ਲਈ Facebook ਕੂਕੀਜ਼ ਨੀਤੀ ਅਤੇ Instagram ਕੂਕੀਜ਼ ਨੀਤੀ ਦੀ ਸਮੀਖਿਆ ਕਰੋ।

ਅਸੀਂ ਇਸ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ?

ਅਸੀਂ ਹੇਠਾਂ ਦਿੱਤੇ ਅਨੁਸਾਰ ਅਤੇ Facebook ਉਤਪਾਦਾਂ ਅਤੇ Facebook ਦੀਆਂ ਸ਼ਰਤਾਂ ਅਤੇ Instagram ਦੀਆਂ ਸ਼ਰਤਾਂ ਵਿੱਚ ਦੱਸੀਆਂ ਗਈਆਂ ਸੰਬੰਧਿਤ ਸੇਵਾਵਾਂ ਨੂੰ ਪ੍ਰਦਾਨ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਸਾਡੇ ਕੋਲ ਮੌਜੂਦ ਜਾਣਕਾਰੀ (ਤੁਹਾਡੇ ਵੱਲੋਂ ਕੀਤੀਆਂ ਪਸੰਦਾਂ ਦੇ ਅਧੀਨ) ਦੀ ਵਰਤੋਂ ਕਰਦੇ ਹਾਂ। ਜਾਣੋ ਕਿ ਕਿਵੇਂ ਕਰਨਾ ਹੈ:
ਸਾਡੇ ਉਤਪਾਦਾਂ ਨੂੰ ਪ੍ਰਦਾਨ ਕਰੋ, ਵਿਅਕਤੀਗਤ ਬਣਾਓ ਅਤੇ ਸੁਧਾਰੋ।
ਅਸੀਂ ਆਪਣੇ ਉਤਪਾਦਾਂ ਨੂੰ ਡਿਲਿਵਰ ਕਰਨ ਲਈ ਉਸ ਜਾਣਕਾਰੀ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਸਾਡੇ ਉਤਪਾਦਾਂ ਦੀਆਂ ਜਾਂ ਇਨ੍ਹਾਂ ਤੋਂ ਬਾਹਰਲੀਆਂ ਵਿਸ਼ੇਸ਼ਤਾਵਾਂ ਅਤੇ ਸਮੱਗਰੀ (ਤੁਹਾਡੀ ਖ਼ਬਰਾਂ ਫੀਡ, Instagram ਫੀਡ, Instagram ਕਹਾਣੀਆਂ ਅਤੇ ਇਸ਼ਤਿਹਾਰਾਂ ਸਮੇਤ) ਨੂੰ ਵਿਅਕਤੀਗਤ ਬਣਾਉਣਾ ਅਤੇ ਤੁਹਾਡੇ ਲਈ ਸੁਝਾਅ ਦੇਣਾ ਸ਼ਾਮਲ ਹੈ (ਜਿਵੇਂ ਕਿ ਉਹ ਸੰਗਠਨ ਜਾਂ ਉਹ ਇਵੈਂਟਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋਵੇ ਜਾਂ ਉਹ ਵਿਸ਼ੇ ਜਿਨ੍ਹਾਂ ਦਾ ਤੁਸੀਂ ਅਨੁਸਰਣ ਕਰਨਾ ਚਾਹੋਗੇ)। ਜੋ ਤੁਹਾਡੇ ਲਈ ਵਿਲੱਖਣ ਅਤੇ ਸੰਬੰਧਿਤ ਹਨ ਉਨ੍ਹਾਂ ਉਤਪਾਦਾਂ ਨੂੰ ਵਿਅਕਤੀਗਤ ਬਣਾਉਣ ਲਈ, ਅਸੀਂ ਤੁਹਾਡੇ ਅਤੇ ਹੋਰਾਂ ਤੋਂ ਸਾਡੇ ਵੱਲੋਂ ਇਕੱਤਰ ਕੀਤੇ ਡੇਟਾ (ਪ੍ਰਦਾਨ ਕਰਨ ਲਈ ਤੁਹਾਡੇ ਵੱਲੋਂ ਚੁਣੇ ਜਾਂਦੇ ਕਿਸੇ ਵੀ ਵਿਸ਼ੇਸ਼ ਸੁਰੱਖਿਆ ਵਾਲੇ ਡੇਟਾ ਸਮੇਤ) ਅਤੇ ਜਾਣਨ 'ਤੇ ਅਧਾਰਿਤ ਤੁਹਾਡੇ ਕਨੈਕਸ਼ਨਾਂ, ਪਸੰਦਾਂ, ਦਿਲਚਸਪੀਆਂ ਅਤੇ ਗਤੀਵਿਧੀਆਂ ਦੀ ਵਰਤੋਂ ਕਰਦੇ ਹਾਂ; ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਅਤੇ ਉਨ੍ਹਾਂ ਦੇ ਨਾਲ ਮੇਲ-ਜੋਲ ਕਿਵੇਂ ਕਰਦੇ ਹੋ; ਅਤੇ ਸਾਡੇ ਉਤਪਾਦਾਂ 'ਤੇ ਅਤੇ ਉਨ੍ਹਾਂ ਤੋਂ ਇਲਾਵਾ ਉਹ ਲੋਕ, ਸਥਾਨ, ਜਾਂ ਚੀਜ਼ਾਂ ਜਿਨ੍ਹਾਂ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੈ। ਅਸੀਂ Facebook ਉਤਪਾਦਾਂ ਵਿੱਚ ਵਿਸ਼ੇਸ਼ਤਾਵਾਂ, ਸਮੱਗਰੀ ਅਤੇ ਸਿਫ਼ਾਰਿਸ਼ਾਂ ਸਮੇਤ ਤੁਹਾਡੇ facebook ਅਤੇ Instagram ਤਜਰਬੇ ਨੂੰ ਵਿਅਕਤੀਗਤ ਬਣਾਉਣ ਲਈ ਤੁਹਾਡੇ ਬਾਰੇ ਜਾਣਕਾਰੀ ਦੀ ਕਿਵੇਂ ਵਰਤੋਂ ਕਰਦੇ ਹਾਂ, ਇਸ ਬਾਰੇ ਹੋਰ ਜਾਣੋ; ਤੁਸੀਂ ਇਸ ਬਾਰੇ ਵੀ ਜਾਣ ਸਕਦੇ ਹੋ ਕਿ ਅਸੀਂ ਤੁਹਾਡੇ ਵੱਲੋਂ ਦੇਖੇ ਜਾਂਦੇ ਇਸ਼ਤਿਹਾਰਾਂ ਨੂੰ ਕਿਵੇਂ ਚੁਣਦੇ ਹਾਂ।
  • Facebook ਉਤਪਾਦਾਂ ਅਤੇ ਡਿਵਾਈਸਾਂ ਵਿਚਲੀ ਜਾਣਕਾਰੀ: ਅਸੀਂ ਤੁਹਾਡੇ ਵੱਲੋਂ ਵਰਤੇ ਜਾਂਦੇ ਸਾਰੇ Facebook ਉਤਪਾਦਾਂ, ਜਦੋਂ ਵੀ ਤੁਸੀਂ ਉਨ੍ਹਾਂ ਦੀ ਵਰਤੋਂ ਕਰਦੇ ਹੋ, 'ਤੇ ਵਧੇਰੇ ਵਿਉਂਤਿਆ ਅਤੇ ਅਨੁਕੂਲ ਤਜਰਬਾ ਪ੍ਰਦਾਨ ਕਰਨ ਲਈ ਵੱਖ-ਵੱਖ Facebook ਉਤਪਾਦਾਂ ਅਤੇ ਡਿਵਾਈਸਾਂ' ਤੇ ਤੁਹਾਡੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਨੂੰ ਜੋੜਦੇ ਹਾਂ। ਉਦਾਹਰਨ ਲਈ, ਅਸੀਂ ਸੁਝਾਅ ਦੇ ਸਕਦੇ ਹਾਂ ਕਿ ਤੁਸੀਂ Facebook ਵਿੱਚ ਕਿਸੇ ਅਜਿਹੇ ਸੰਗਠਨ ਵਿੱਚ ਸ਼ਾਮਲ ਹੋਵੋ ਜਿਸ ਵਿੱਚ ਉਹ ਲੋਕ ਸ਼ਾਮਲ ਹੋਣ ਜਿਨ੍ਹਾਂ ਦਾ ਤੁਸੀਂ Instagram 'ਤੇ ਅਨੁਸਰਣ ਕਰਦੇ ਹੋ ਜਾਂ Messenger ਦੀ ਵਰਤੋਂ ਕਰਕੇ ਜਿਨ੍ਹਾਂ ਨਾਲ ਵਾਰਤਾਲਾਪ ਕਰਦੇ ਹੋ। ਅਸੀਂ ਤੁਹਾਡੇ ਵੱਖਰੇ ਉਤਪਾਦ 'ਤੇ ਇੱਕ ਖਾਤੇ ਲਈ ਸਾਈਨ ਅਪ ਕਰਨ ਵੇਲੇ ਇੱਕ Facebook ਉਤਪਾਦ ਤੋਂ ਆਪਣੀ ਰਜਿਸਟ੍ਰੇਸ਼ਨ ਜਾਣਕਾਰੀ (ਜਿਵੇਂ ਕਿ ਤੁਹਾਡਾ ਫ਼ੋਨ ਨੰਬਰ) ਨੂੰ ਸਵੈ-ਚਲਿਤ ਤੌਰ 'ਤੇ ਭਰ ਕੇ, ਤੁਹਾਡੇ ਤਜਰਬੇ ਨੂੰ ਵਧੇਰੇ ਸਹਿਜ ਬਣਾ ਸਕਦੇ ਹਾਂ।
  • ਸਥਾਨ-ਸਬੰਧੀ ਜਾਣਕਾਰੀ: ਅਸੀਂ ਤੁਹਾਡੇ ਅਤੇ ਹੋਰਾਂ ਲਈ ਇਸ਼ਤਿਹਾਰਾਂ ਸਮੇਤ ਆਪਣੇ ਉਤਪਾਦਾਂ ਨੂੰ ਪ੍ਰਦਾਨ ਕਰਨ, ਵਿਅਕਤੀਗਤ ਅਤੇ ਬਿਹਤਰ ਬਣਾਉਣ ਲਈ ਸਥਾਨ ਸੰਬੰਧੀ ਜਾਣਕਾਰੀ - ਜਿਵੇਂ ਕਿ ਤੁਹਾਡਾ ਮੌਜੂਦਾ ਸਥਾਨ, ਜਿੱਥੇ ਤੁਸੀਂ ਰਹਿੰਦੇ ਹੋ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਅਤੇ ਤੁਹਾਡੇ ਨਜ਼ਦੀਕੀ ਵਪਾਰਾਂ ਅਤੇ ਲੋਕਾਂ - ਦੀ ਵਰਤੋਂ ਕਰਦੇ ਹਾਂ। ਸਥਾਨ ਸੰਬੰਧੀ ਜਾਣਕਾਰੀ ਪ੍ਰਮੁੱਖ ਡਿਵਾਈਸ ਸਥਾਨ (ਜੇਕਰ ਤੁਸੀਂ ਇਸ ਨੂੰ ਇਕੱਤਰ ਕਰਨ ਦੀ ਸਾਨੂੰ ਇਜਾਜ਼ਤ ਦਿੱਤੀ ਹੈ), IP ਪਤਿਆਂ ਅਤੇ Facebook ਉਤਪਾਦਾਂ ਦੀ ਤੁਹਾਡੀ ਅਤੇ ਦੂਜਿਆਂ ਦੀ ਵਰਤੋਂ ਤੋਂ ਇਕੱਠੀ ਹੋਈ ਜਾਣਕਾਰੀ (ਜਿਵੇਂ ਕਿ ਚੈੱਕ-ਇਨ ਜਾਂ ਤੁਹਾਡੇ ਵੱਲੋਂ ਸ਼ਾਮਲ ਹੋਣ ਵਾਲੇ ਪ੍ਰੋਗਰਾਮ) ਵਰਗੀਆਂ ਚੀਜ਼ਾਂ 'ਤੇ ਅਧਾਰਿਤ ਹੋ ਸਕਦੀ ਹੈ।
  • ਉਤਪਾਦ ਅਤੇ ਵਿਕਾਸ: ਸਰਵੇਖਣ ਅਤੇ ਰਿਸਰਚ ਦਾ ਸੰਚਾਲਨ ਕਰਕੇ ਅਤੇ ਨਵੇਂ ਉਤਪਾਦਾਂ ਅਤੇ ਵਿਸ਼ੇਸ਼ਤਾਵਾਂ ਦੀ ਜਾਂਚ ਅਤੇ ਸਮੱਸਿਆ ਦਾ ਹੱਲ ਕਰਕੇ ਅਸੀਂ ਆਪਣੇ ਉਤਪਾਦਾਂ ਦਾ ਵਿਕਾਸ ਕਰਨ, ਉਨ੍ਹਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਲਈ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਕਰਦੇ ਹਾਂ।
  • ਚਿਹਰਾ ਪਛਾਣ: ਜੇਕਰ ਤੁਸੀਂ ਇਸ ਨੂੰ ਚਾਲੂ ਕੀਤਾ ਹੈ, ਤਾਂ ਅਸੀਂ ਫੋਟੋਆਂ, ਵੀਡੀਓ ਅਤੇ ਕੈਮਰਾ ਅਨੁਭਵਾਂ ਵਿੱਚ ਤੁਹਾਡੀ ਪਛਾਣ ਕਰਨ ਲਈ ਚਿਹਰਾ ਪਛਾਣ ਤਕਨੀਕ ਦੀ ਵਰਤੋਂ ਕਰਦੇ ਹਾਂ। ਸਾਡੇ ਵੱਲੋਂ ਬਣਾਏ ਗਏ ਚਿਹਹਾ ਪਛਾਣ ਵਾਲੇ ਟੈਮਪਲੇਟ ਤੁਹਾਡੇ ਦੇਸ਼ ਕਨੂੰਨ ਦੇ ਅਧੀਨ ਵਿਸ਼ੇਸ਼ ਸੁਰੱਖਿਆ ਵਾਲੇ ਡੇਟਾ ਦਾ ਗਠਨ ਕਰ ਸਕਦੇ ਹਨ। Facebook ਸੈਟਿੰਗਾਂ ਵਿੱਚ ਇਸ ਬਾਰੇ ਹੋਰ ਜਾਣੋ ਕਿ ਅਸੀਂ ਚਿਹਰਾ ਪਛਾਣ ਤਕਨੀਕ ਦੀ ਕਿਵੇਂ ਵਰਤੋਂ ਕਰਦੇ ਹਾਂ, ਜਾਂ ਇਸ ਤਕਨੀਕ ਦੀ ਸਾਡੀ ਵਰਤੋਂ ਨੂੰ ਕਿਵੇਂ ਨਿਯੰਤਰਣ ਕਰਦੇ ਹਾਂ। ਜੇਕਰ ਅਸੀਂ ਤੁਹਾਡੇ Instagram ਅਨੁਭਵ ਲਈ ਚਿਹਰਾ ਪਛਾਣ ਵਾਲੀ ਤਕਨੀਕ ਪੇਸ਼ ਕਰਦੇ ਹਾਂ, ਤਾਂ ਅਸੀਂ ਤੁਹਾਨੂੰ ਪਹਿਲਾਂ ਸੂਚਿਤ ਕਰਾਂਗੇ ਅਤੇ ਤੁਹਾਡਾ ਇਸ 'ਤੇ ਇਹ ਨਿਯੰਤਰਣ ਹੋਵੇਗਾ ਕਿ, ਕੀ ਅਸੀਂ ਤੁਹਾਡੇ ਲਈ ਇਸ ਤਕਨੀਕ ਦੀ ਵਰਤੋਂ ਕਰੀਏ ।
  • ਇਸ਼ਤਿਹਾਰ ਅਤੇ ਹੋਰ ਪ੍ਰਯੋਜਿਤ ਸਮੱਗਰੀ: ਅਸੀਂ ਸਾਡੇ ਵੱਲੋਂ ਤੁਹਾਨੂੰ ਦਿਖਾਏ ਇਸ਼ਤਿਹਾਰਾਂ, ਪੇਸ਼ਕਸ਼ਾਂ ਅਤੇ ਹੋਰ ਪ੍ਰਯੋਜਿਤ ਸਮੱਗਰੀ ਨੂੰ ਚੁਣਨ ਅਤੇ ਵਿਅਕਤੀ ਬਣਾਉਣ ਲਈ ਸਾਡੇ ਕੋਲ ਮੌਜੂਦ ਤੁਹਾਡੇ ਬਾਰੇ ਉਹ ਜਾਣਕਾਰੀ ਪ੍ਰਾਪਤ ਕਰਦੇ ਹਾਂ - ਜਿਸ ਵਿੱਚ ਤੁਹਾਡੀ ਦਿਲਚਸਪੀਆਂ, ਕਾਰਵਾਈਆਂ ਅਤੇ ਕਨੈਕਸ਼ਨਾਂ ਬਾਰੇ ਜਾਣਕਾਰੀ ਸ਼ਾਮਲ ਹੈ। Facebook ਸੈਟਿੰਗਾਂ ਅਤੇ Instagram ਸੈਟਿੰਗਾਂ ਵਿੱਚ ਤੁਹਾਡੇ ਲਈ ਇਸ਼ਤਿਹਾਰ ਅਤੇ ਹੋਰ ਪ੍ਰਯੋਜਿਤ ਸਮੱਗਰੀ ਦੀ ਚੋਣ ਕਰਨ ਲਈ ਅਸੀਂ ਸਾਡੇ ਵੱਲੋਂ ਵਰਤੇ ਗਏ ਡੇਟਾ 'ਤੇ ਇਸ਼ਤਿਹਾਰਾਂ ਅਤੇ ਤੁਹਾਡੀਆਂ ਪਸੰਦਾਂ ਨੂੰ ਕਿਵੇਂ ਚੁਣਦੇ ਹਾਂ ਅਤੇ ਕਿਵੇਂ ਵਿਅਕਤੀਗਤ ਬਣਾਉਂਦੇ ਹਾਂ ਬਾਰੇ ਹੋਰ ਜਾਣੋ।
ਮਾਪ, ਵਿਸ਼ਲੇਸ਼ਣ ਅਤੇ ਹੋਰ ਵਪਾਰ ਸੇਵਾਵਾਂ ਪ੍ਰਦਾਨ ਕਰੋ।
ਅਸੀਂ ਇਸ਼ਤਿਹਾਰਸਾਜ਼ਾਂ ਦੇ ਇਸ਼ਤਿਹਾਰ ਅਤੇ ਹੋਰ ਸਹਿਭਾਗੀਆਂ ਦੀਆਂ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਅਤੇ ਵਿਤਰਣ ਨੂੰ ਮਾਪਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਾਡੇ ਕੋਲ ਮੌਜੂਦ ਜਾਣਕਾਰੀ (ਜਿਸ ਵਿੱਚ ਸਾਡੇ ਉਤਪਾਤਾਂ ਤੋਂ ਬਾਹਰਲੀ ਗਤੀਵਿਧੀ ਸ਼ਾਮਲ ਹੈ, ਜਿਵੇਂ ਕਿ ਤੁਹਾਡੇ ਵੱਲੋਂ ਦੇਖੀਆਂ ਗਈਆਂ ਵੈੱਬਸਾਈਟਾਂ ਅਤੇ ਇਸ਼ਤਿਹਾਰ) ਦੀ ਵਰਤੋਂ ਕਰਦੇ ਹਾਂ, ਅਤੇ ਉਨ੍ਹਾਂ ਲੋਕਾਂ ਦੀਆਂ ਕਿਸਮਾਂ ਨੂੰ ਸਮਝਦੇ ਹਾਂ ਜੋ ਉਨ੍ਹਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ ਅਤੇ ਲੋਕ ਉਨ੍ਹਾਂ ਦੀਆਂ ਵੈੱਬਸਾਈਟਾਂ, ਐਪਾਂ, ਅਤੇ ਸੇਵਵਾਂ ਨਾਲ ਕਿਵੇਂ ਜੁੜਦੇ ਹਨ। ਇਨ੍ਹਾਂ ਸਹਿਭਾਗੀਆਂ ਨਾਲ ਅਸੀਂ ਜਾਣਕਾਰੀ ਕਿਵੇਂ ਸਾਂਝੀ ਕਰਦੇ ਹਾਂ, ਇਸ ਬਾਰੇ ਜਾਣੋ
ਸੁਰੱਖਿਆ, ਅਖੰਡਤਾ ਅਤੇ ਸੁਰੱਖਿਆ ਦਾ ਪ੍ਰਚਾਰ ਕਰੋ।
ਅਸੀਂ ਖਾਤਿਆਂ ਅਤੇ ਗਤੀਵਿਧੀ ਦੀ ਪੁਸ਼ਟੀ ਕਰਨ, ਹਾਨੀਕਾਰਕ ਵਤੀਰੇ ਦਾ ਮੁਕਾਬਲਾ ਕਰਨ, ਸਪੈਮ ਅਤੇ ਮਾੜੇ ਅਨੁਭਵਾਂ ਤਾ ਪਤਾ ਲਗਾਉਣ ਅਤੇ ਉਨ੍ਹਾਂ ਤੋਂ ਬਚਾਉਣ ਅਤੇ ਸਾਡੇ ਉਤਪਾਦਾਂ ਦੀ ਇਕਸਾਰਤਾ ਨੂੰ ਬਰਕਰਾਰ ਰੱਖਣਾ ਅਤੇ Facebook ਉਤਪਾਦਾਂ 'ਤੇ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਉਤਪਾਦਾਂ 'ਤੇ ਬਚਾਓ ਅਤੇ ਸੁਰੱਖਿਆ ਦਾ ਪ੍ਰਚਾਰ ਕਰਨ ਲਈ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਸੰਦੇਹਜਨਕ ਗਤੀਵਿਧੀ ਜਾਂ ਸਾਡੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾਵਾਂ ਦੀ ਛਾਣ-ਬੀਣ ਕਰਨ, ਜਾਂ ਜਦੋਂ ਕਿਸੇ ਵਿਅਕਤੀ ਨੂੰ ਮਦਦ ਦੀ ਲੋੜ ਹੁੰਦੀ ਹੈ ਉਸਦਾ ਪਤਾ ਲਗਾਉਣ ਲਈ ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਹੋਰ ਜਾਣਨ ਲਈ, Facebook ਸੁਰੱਖਿਆ ਮਦਦ ਕੇਂਦਰ ਅਤੇ Instagram ਸੁਰੱਖਿਆ ਨੁਕਤੇ 'ਤੇ ਜਾਓ।
ਤੁਹਾਡੇ ਨਾਲ ਵਾਰਤਾਲਾਪ ਕਰਨਾ।
ਅਸੀਂ ਆਪਣੇ ਉਤਪਾਦਾਂ ਬਾਰੇ ਤੁਹਾਨੂੰ ਮਾਰਕੀਟਿੰਗ ਵਾਰਤਾਲਾਪਾਂ ਭੇਜਣ ਅਤੇ ਤੁਹਾਡੇ ਨਾਲ ਵਾਰਤਾਲਾਪ ਕਰਨ, ਅਤੇ ਸਾਡੀਆਂ ਨੀਤੀਆਂ ਅਤੇ ਸ਼ਰਤਾਂ ਬਾਰੇ ਤੁਹਾਨੂੰ ਦੱਸਣ ਲਈ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਉਦੋਂ ਅਸੀਂ ਤੁਹਾਨੂੰ ਜਵਾਬ ਦੇਣ ਲਈ ਤੁਹਾਡੀ ਜਾਣਕਾਰੀ ਦੀ ਵੀ ਵਰਤੋਂ ਕਰਦੇ ਹਾਂ।
ਸਮਾਜਿਕ ਚੰਗਿਆਈ ਲਈ ਰਿਸਰਚ ਕਰੋ ਅਤੇ ਨਵੀਨਤਾ ਲਿਆਓ।
ਅਸੀਂ ਆਮ ਸਮਾਜਿਕ ਭਲਾਈ, ਤਕਨੀਕੀ ਵਿਕਾਸ, ਜਨਤਕ ਦਿਲਚਸਪੀ, ਸਿਹਤ ਅਤੇ ਤੰਦਰੁਸਤੀ ਦੇ ਵਿਸ਼ਿਆਂ 'ਤੇ ਰਿਸਰਚ ਕਰਨ ਅਤੇ ਪਰਿਵਰਤਨ ਲਿਆਉਣ ਲਈ ਸਾਡੇ ਕੋਲ ਮੌਜੂਦ ਜਾਣਕਾਰੀ (ਉਨ੍ਹਾਂ ਸਹਿਭਾਗੀਆਂ ਤੋਂ ਰਿਸਰਚ ਸਮੇਤ ਜਿੰਨ੍ਹਾਂ ਨੂੰ ਅਸੀਂ ਸਹਿਯੋਗ ਦਿੰਦੇ ਹਾਂ)ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਰਾਹਤ ਕਾਰਜਾਂ ਵਿੱਚ ਸਹਾਇਤਾ ਕਰਨ ਲਈ ਸੰਕਟ ਦੇ ਦੌਰਾਨ ਪਰਵਾਸ ਸ਼ੈਲੀਆਂ ਬਾਰੇ ਆਪਣੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਦੇ ਹਾਂ। ਸਾਡੇ ਰਿਸਰਚ ਪ੍ਰੋਗਰਾਮਾਂ ਬਾਰੇ ਹੋਰ ਜਾਣੋ

ਇਹ ਜਾਣਕਾਰੀ ਕਿਵੇਂ ਸਾਂਝੀ ਕੀਤੀ ਜਾਂਦੀ ਹੈ?

ਤੁਹਾਡੇ ਜਾਣਕਾਰੀ ਲੋਕਾਂ ਨਾਲ ਹੇਠਾਂ ਦਿੱਤੇ ਤਰੀਕਿਆਂ ਨਾਲ ਸਾਂਝੀ ਕੀਤੀ ਜਾਂਦੀ ਹੈ:

Facebook ਉਤਪਾਦਾਂ 'ਤੇ ਸਾਂਝਾ ਕਰਨਾ
ਉਹ ਲੋਕ ਅਤੇ ਖਾਤੇ ਜਿਨ੍ਹਾਂ ਨਾਲ ਤੁਸੀਂ ਸਾਂਝਾ ਕਰਦੇ ਹੋ ਅਤੇ ਵਾਰਤਾਲਾਪ ਕਰਦੇ ਹੋ
ਜਦੋਂ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਕੇ ਸਾਂਝਾ ਕਰਦੇ ਹੋ ਅਤੇ ਵਾਰਤਾਲਾਪ ਕਰਦੇ ਹੋ, ਉਦੋਂ ਤੁਸੀਂ ਚੀਜ਼ਾਂ ਨੂੰ ਸਾਂਝਾ ਕਰਨ ਲਈ ਦਰਸ਼ਕ ਚੁਣਦੇ ਹੋ। ਉਦਾਹਰਣ ਲਈ, ਜਦੋਂ ਤੁਸੀਂ Facebook 'ਤੇ ਪੋਸਟ ਕਰਦੇ ਹੋ, ਉਦੋਂ ਤੁਸੀਂ ਉਸ ਪੋਸਟ ਲਈ ਦਰਸ਼ਕ ਚੁਣਦੇ ਹੋ, ਜਿਵੇਂ ਕਿ ਸੰਗਠਨ, ਤੁਹਾਡੇ ਸਾਰੇ ਦੋਸਤ, ਜਨਤਕ, ਜਾਂ ਲੋਕਾਂ ਦੀ ਅਨੁਕੂਲ ਬਣਾਈ ਸੂਚੀ। ਇਸੇ ਤਰ੍ਹਾਂ, ਜਦੋਂ ਤੁਸੀਂ ਲੋਕਾਂ ਵਪਾਰਾਂ ਨਾਲ ਵਾਰਤਾਲਾਪ ਕਰਨ ਲਈ Messenger ਜਾਂ Instagram ਦੀ ਵਰਤੋਂ ਕਰਦੇ ਹੋ, ਉਦੋਂ ਉਹ ਲੋਕ ਅਤੇ ਵਪਾਰ ਤੁਹਾਡੇ ਵੱਲੋਂ ਭੇਜੀ ਜਾਂਦੀ ਸਮੱਗਰੀ ਦੇਖ ਸਕਦੇ ਹਨ। ਇਸ਼ਤਿਹਾਰਾਂ ਅਤੇ ਪ੍ਰਯੋਜਿਤ ਸਮੱਗਰੀ ਸਮੇਤ, ਤੁਹਾਡਾ ਨੈੱਟਵਰਕ ਤੁਹਾਡੇ ਵੱਲੋਂ ਸਾਡੇ ਉਤਪਾਦਾਂ 'ਤੇ ਕੀਤੀਆਂ ਕਾਰਵਾਈਆਂ ਨੂੰ ਵੀ ਦੇਖ ਸਕਦਾ ਹੈ। ਅਸੀਂ ਉਹਨਾਂ ਹੋਰ ਦੂਜੇ ਖਾਤਿਆਂ ਨੂੰ ਵੀ ਦਿਖਾਉਂਦੇ ਹਾਂ ਕਿ ਉਨ੍ਹਾਂ ਦੀਆਂ Facebook ਜਾਂ Instagram ਕਹਾਣੀਆਂ ਕਿੰਨ੍ਹਾਂ ਨੇ ਦੇਖੀਆਂ ਹਨ।

ਜਨਤਕ ਜਾਣਕਾਰੀ ਸਾਡੇ ਉਤਪਾਦ 'ਤੇ ਜਾਂ ਇਸਤੋਂ ਬਾਹਰ ਕਿਸੇ ਵੀ ਵਿਅਕਤੀ ਵੱਲੋਂ ਦੇਖੀ ਜਾ ਸਕਦੀ ਹੈ, ਭਾਵੇਂ ਉਸਦੇ ਕੋਲ ਖਾਤਾ ਹੋਵੇ ਜਾਂ ਨਹੀਂ। ਇਸ ਵਿੱਚ ਤੁਹਾਡਾ Instagram ਉਪਭੋਗਤਾ ਨਾਂ; ਕੋਈ ਵੀ ਜਾਣਕਾਰੀ ਜੋ ਤੁਸੀਂ ਜਨਤਕ ਦਰਸ਼ਕਾਂ ਨਾਲ ਸਾਂਝੀ ਕਰਦੇ ਹੋ; Facebook 'ਤੇ ਤੁਹਾਡੀ ਜਨਤਕ ਪ੍ਰੋਫ਼ਾਈਲ ਵਿੱਚ ਜਾਣਕਾਰੀ; ਅਤੇ Facebook ਪੰਨੇ, ਜਨਤਕ Instagram ਖਾਤੇ ਜਾਂ Facebook Marketplace ਵਰਗੇ ਕੋਈ ਹੋਰ ਜਨਤਕ ਫੋਰਮ 'ਤੇ ਤੁਹਾਡੇ ਵੱਲੋਂ ਸਾਂਝੀ ਕੀਤੀ ਸਮੱਗਰੀ ਸ਼ਾਮਲ ਹੈ। Facebook ਅਤੇ Instagram ਦੀ ਵਰਤੋਂ ਕਰਦੇ ਹੋਏ ਤੁਸੀਂ ਅਤੇ ਹੋਰ ਲੋਕ, ਅਤੇ ਅਸੀਂ ਹੋਰ Facebook ਕੰਪਨੀ ਉਤਪਾਦਾਂ, ਖੋਜ ਨਤੀਜਿਆਂ ਵਿੱਚ, ਜਾਂ ਟੂਲਸ ਅਤੇ API ਰਾਹੀਂ, ਸਾਡੇ ਉਤਪਾਦਾਂ 'ਤੇ ਜਾਂ ਇਸ ਤੋਂ ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਜਨਤਕ ਜਾਣਕਾਰੀ ਦੀ ਐਕਸੈਸ ਦੇ ਸਕਦੇ ਹਾਂ ਜਾਂ ਉਨ੍ਹਾਂ ਨੂੰ ਇਹ ਜਾਣਕਾਰੀ ਭੇਜ ਸਕਦੇ ਹਾਂ। ਜਨਤਕ ਜਾਣਕਾਰੀ ਤੀਜੀ ਧਿਰ ਦੀਆਂ ਸੇਵਾਵਾਂ ਜਿਵੇਂ ਕਿ ਖੋਜ ਇੰਜਣ, API ਅਤੇ TV ਵਰਗੇ ਆਫ਼ਲਾਈਨ ਮੀਡੀਆ ਅਤੇ ਸਾਡੇ ਉਤਪਾਦਾਂ ਨਾਲ ਜੁੜੀਆਂ ਐਪਾਂ, ਵੈੱਬਸਾਈਟਾਂ ਅਤੇ ਹੋਰ ਸੇਵਾਵਾਂ ਰਾਹੀਂ ਦੇਖੀ, ਐਕਸੈਸ ਕੀਤੀ, ਮੁੜ ਸਾਂਝੀ ਕੀਤੀ ਜਾਂ ਡਾਉਨਲੋਡ ਕੀਤੀ ਜਾ ਸਕਦੀ ਹੈ।

ਕਿਹੜੀ ਜਾਣਕਾਰੀ ਜਨਤਕ ਹੈ ਅਤੇ Facebook ਅਤੇ Instagram 'ਤੇ ਤੁਹਾਡੀ ਦਿਖਣਯੋਗਤਾ ਕਿਵੇਂ ਨਿਯੰਤਰਣ ਕਰਨੀ ਹੈ, ਇਸ ਬਾਰੇ ਹੋਰ ਜਾਣੋ।
ਤੁਹਾਡੇ ਬਾਰੇ ਹੋਰਾਂ ਵੱਲੋ ਸਾਂਝੀ ਜਾਂ ਮੁੜ ਸਾਂਝੀ ਕੀਤੀ ਜਾਣ ਵਾਲੀ ਸਮੱਗਰੀ
ਤੁਹਾਨੂੰ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਸੀਂ ਸਾਂਝਾ ਕਰਨ ਲਈ ਕਿਸਨੂੰ ਚੁਣਦੇ ਹੈ, ਕਿਉਂਕਿ ਜੋ ਲੋਕ ਸਾਡੇ ਉਤਪਾਦਾਂ' ਤੇ ਤੁਹਾਡੀ ਗਤੀਵਿਧੀ ਦੇਖ ਸਕਦੇ ਹਨ, ਉਹ ਇਸ ਨੂੰ ਸਾਡੇ ਉਤਪਾਦਾਂ 'ਤੇ ਅਤੇ ਇਸ ਤੋਂ ਬਾਹਰ ਹੋਰਾਂ ਨਾਲ ਸਾਂਝਾ ਕਰਨਾ ਚੁਣ ਸਕਦੇ ਹਨ, ਜਿਸ ਵਿੱਚ ਤੁਹਾਡੇ ਵੱਲੋਂ ਸਾਂਝਾ ਕੀਤੇ ਦਰਸ਼ਕ ਤੋਂ ਬਾਹਰ ਦੇ ਲੋਕ ਅਤੇ ਵਪਾਰ ਸ਼ਾਮਲ ਹਨ। ਉਦਾਹਰਣ ਲਈ, ਜਦੋਂ ਤੁਸੀਂ ਕੋਈ ਪੋਸਟ ਸਾਂਝੀ ਕਰਦੇ ਹੋ ਜਾਂ ਵਿਸ਼ੇਸ਼ ਦੋਸਤਾਂ ਜਾਂ ਖਾਤਿਆਂ ਨੂੰ ਕੋਈ ਸੁਨੇਹਾ ਭੇਜਦੇ ਹੋ, ਤਾਂ ਉਹ ਵਿਅਕਤੀਗਤ ਰੂਪ ਵਿੱਚ ਜਾਂ Facebook Spaces ਵਰਗੇ ਆਭਾਸੀ ਵਾਸਤਵਿਕ ਅਨੁਭਵ ਵਿੱਚ, ਸਾਡੇ ਉਤਪਾਦਾਂ ਵਿਚਾਲੇ ਜਾਂ ਉਨ੍ਹਾਂ ਤੋਂ ਬਾਹਰ ਹੋਰਾਂ ਨਾਲ ਉਸ ਸਮੱਗਰੀ ਨੂੰ ਡਾਉਨਲੋਡ ਕਰ, ਸਕ੍ਰੀਨਸ਼ਾਟ ਲੈ ਜਾਂ ਮੁੜ ਸਾਂਝਾ ਕਰ ਸਕਦੇ ਹਨ। ਨਾਲ ਹੀ, ਜਦੋਂ ਤੁਸੀਂ ਕਿਸੇ ਹੋਰ ਵਿਅਕਤੀ ਦੀ ਪੋਸਟ 'ਤੇ ਟਿੱਪਣੀ ਕਰਦੇ ਹੋ ਜਾਂ ਉਨ੍ਹਾਂ ਦੀ ਸਮੱਗਰੀ 'ਤੇ ਪ੍ਰਤੀਕਿਰਿਆ ਦਿੰਦੇ ਹੋ, ਤਾਂ ਤੁਹਾਡੀ ਟਿੱਪਣੀ ਜਾਂ ਪ੍ਰਤੀਕਿਰਿਆ ਕਿਸੇ ਹੋਰ ਵਿਅਕਤੀ ਨੂੰ ਵੀ ਦਿਖਾਈ ਦਿੰਦੀ ਹੈ ਜੋ ਦੂਜੇ ਵਿਅਕਤੀ ਦੀ ਸਮੱਗਰੀ ਨੂੰ ਦੇਖ ਸਕਦਾ ਹੈ, ਅਤੇ ਉਹ ਵਿਅਕਤੀ ਬਾਅਦ ਵਿੱਚ ਦਰਸ਼ਕਾਂ ਨੂੰ ਬਦਲ ਸਕਦਾ ਹੈ।

ਲੋਕ ਸਾਡੇ ਉਤਪਾਦਾਂ ਨੂੰ ਉਨ੍ਹਾਂ ਵੱਲੋਂ ਚੁਣੇ ਗਏ ਦਰਸ਼ਕਾਂ ਨਾਲ ਤੁਹਾਡੇ ਬਾਰੇ ਸਮੱਗਰੀ ਬਣਾਉਣ ਅਤੇ ਸਾਂਝਾ ਕਰਨ ਲਈ ਵੀ ਵਰਤ ਸਕਦੇ ਹਨ। ਉਦਾਹਰਣ ਵਜੋਂ, ਲੋਕ ਤੁਹਾਡੀ ਕਹਾਣੀ ਵਿੱਚ ਤੁਹਾਡੀ ਅਜਿਹੀ ਫੋਟੋ ਸਾਂਝੀ ਕਰ ਸਕਦੇ ਹਨ, ਕਿਸੇ ਪੋਸਟ ਵਿੱਚ ਕਿਸੇ ਸਥਾਨ 'ਤੇ ਤੁਹਾਡਾ ਉੱਲੇਖ ਕਰ ਸਕਦੇ ਹਨ ਜਾਂ ਤੁਹਾਨੂੰ ਟੈਗ ਕਰ ਸਕਦੇ ਹਨ ਜਾਂ ਆਪਣੀਆਂ ਪੋਸਟਾਂ ਜਾਂ ਸੁਨੇਹਿਆਂ ਵਿੱਚ ਤੁਹਾਡੇ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਜੇਕਰ ਤੁਸੀਂ ਸਾਡੇ ਉਤਪਾਦਾਂ 'ਤੇ ਲੋਕਾਂ ਵੱਲੋਂ ਤੁਹਾਡੇ ਬਾਰੇ ਜੋ ਕੁਝ ਸਾਂਝਾ ਕੀਤਾ ਗਿਆ ਹੁੰਦਾ ਹੈ ਉਸਦੇ ਨਾਲ ਅਸਹਿਜ ਹੋ, ਤਾਂ ਤੁਸੀਂ ਇਹ ਜਾਣ ਸਕਦੇ ਹੋ ਕਿ ਕਿਵੇਂ ਸਮੱਗਰੀ ਦੀ ਰਿਪੋਰਟ ਕਰਨੀ ਹੈ।
ਸਾਡੇ ਉਤਪਾਦਾਂ 'ਤੇ ਤੁਹਾਡੀ ਕਿਰਿਆਸ਼ੀਲ ਸਥਿਤੀ ਜਾਂ ਮੌਜੂਦਗੀ ਬਾਰੇ ਜਾਣਕਾਰੀ।
ਤੁਹਾਡੇ ਨੈੱਟਵਰਕ ਵਿੱਚ ਲੋਕ ਸਾਡੇ ਉਤਪਾਦਾਂ 'ਤੇ ਤੁਹਾਡੀ ਕਿਰਿਆਸ਼ੀਲਤਾ ਬਾਰੇ ਦੱਸਣ ਵਾਲੇ ਸੰਕੇਤਾਂ ਨੂੰ ਦੇਖ ਸਕਦੇ ਹਨ, ਜਿਸ ਵਿੱਚ Instagram, Messenger ਜਾਂ Facebook 'ਤੇ ਵਰਤਮਾਨ ਵਿੱਚ ਤੁਹਾਡੇ ਕਿਰਿਆਸ਼ੀਲ ਹੋਣ ਦੀ ਜਾਣਕਾਰੀ, ਜਾਂ ਸਾਡੇ ਉਤਪਾਦਾਂ ਨੂੰ ਤੁਹਾਡੇ ਵੱਲੋਂ ਆਖਰੀ ਵਾਰ ਵਰਤੇ ਜਾਣ ਦਾ ਸਮਾਂ ਵੀ ਸ਼ਾਮਲ ਹੁੰਦਾ ਹੈ।
ਸਾਡੇ ਉਤਪਾਦਾਂ 'ਤੇ ਜਾਂ ਉਨ੍ਹਾਂ ਨੂੰ ਵਰਤਣ ਵਾਲੀਆਂ ਐਪਾਂ, ਵੈੱਬਸਾਈਟਾਂ ਅਤੇ ਤੀਜੀ ਧਿਰ ਇੰਟੀਗ੍ਰੇਸ਼ਨ।
ਜਦੋਂ ਤੁਸੀਂ ਅਜਿਹੀਆਂ ਤੀਜੀ ਧਿਰ ਦੀਆਂ ਐਪਾਂ, ਵੈੱਬਸਾਈਟਾਂ ਜਾਂ ਹੋਰ ਸੇਵਾਵਾਂ ਦੀ ਵਰਤੋਂ ਕਰਨਾ ਚੁਣਦੇ ਹੋ ਜੋ ਸਾਡੇ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ ਜਾਂ ਉਨ੍ਹਾਂ ਨਾਲ ਇੰਟੀਗ੍ਰੇਟ ਹੋਈਆਂ ਹਨ , ਤਾਂ ਉਹ ਤੁਹਾਡੇ ਵੱਲੋਂ ਪੋਸਟ ਜਾਂ ਸਾਂਝੀਆਂ ਕੀਤੀਆਂ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ। ਉਦਾਹਰਣ ਲਈ, ਜਦੋਂ ਤੁਸੀਂ ਆਪਣੇ Facebook ਦੋਸਤਾਂ ਨਾਲ ਕਿਸੇ ਗੇਮ ਨੂੰ ਖੇਡਦੇ ਹੋ ਜਾਂ Facebook ਟਿੱਪਣੀ ਜਾਂ ਕਿਸੇ ਵੈੱਬਸਾਈਟ 'ਤੇ ਸਾਂਝਾ ਕਰੋ ਬਟਨ ਦੀ ਵਰਤੋਂ ਕਰਦੇ ਹੋ, ਤਾਂ ਗੇਮ ਡਿਵੈਲਪਰ ਜਾਂ ਵੈੱਬਸਾਈਟ ਗੇਮ ਵਿੱਚ ਤੁਹਾਡੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ ਜਾਂ Facebook 'ਤੇ ਉਸ ਵੈੱਬਸਾਈਟ ਤੋਂ ਤੁਹਾਡੇ ਵੱਲੋਂ ਸਾਂਝੀ ਕੀਤੀ ਕੋਈ ਟਿੱਪਣੀ ਜਾਂ ਲਿੰਕ ਪ੍ਰਾਪਤ ਕਰ ਸਕਦੀ ਹੈ। ਨਾਲ ਹੀ, ਜਦੋਂ ਤੁਸੀਂ ਅਜਿਹੀਆਂ ਤੀਜੀ ਧਿਰ ਦੀਆਂ ਸੇਵਾਵਾਂ ਨੂੰ ਡਾਉਨਲੋਡ ਕਰਦੇ ਹੋ ਜਾਂ ਉਨ੍ਹਾਂ ਦੀ ਵਰਤੋਂ ਕਰਦੇ ਹੋ, ਤਾਂ ਉਹ Facebook 'ਤੇ ਤੁਹਾਡੀ ਜਨਤਕ ਪ੍ਰੋਫ਼ਾਈਲ, ਅਤੇ ਤੁਹਾਡੇ ਵੱਲੋਂ ਉਨ੍ਹਾਂ ਨਾਲ ਸਾਂਝੀ ਕੀਤੀ ਕੋਈ ਵੀ ਜਾਣਕਾਰੀ ਨੂੰ ਐਕਸੈਸ ਕਰ ਸਕਦੇ ਹਨ। ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਐਪਾਂ ਅਤੇ ਵੈੱਬਸਾਈਟਾਂ ਤੁਹਾਡੇ Facebook ਦੋਸਤਾਂ ਦੀਆਂ ਸੂਚੀਆਂ ਪ੍ਰਾਪਤ ਕਰ ਸਕਦੀਆਂ ਹਨ ਜੇ ਤੁਸੀਂ ਇਸ ਨੂੰ ਉਨ੍ਹਾਂ ਨਾਲ ਸਾਂਝਾ ਕਰਦੇ ਹੋ। ਪਰ ਤੁਹਾਡੇ ਦੁਆਰਾ ਵਰਤੀਆਂ ਜਾਣ ਵਾਲੀਆਂ ਐਪਾਂ ਅਤੇ ਵੈੱਬਸਾਈਟਾਂ ਤੁਹਾਡੇ Facebook ਦੋਸਤਾਂ ਬਾਰੇ, ਜਾਂ ਤੁਹਾਡੇ ਕਿਸੇ ਵੀ Instagram ਅਨੁਸਰਣਕਾਰਾਂ ਬਾਰੇ ਕੋਈ ਵੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੀਆਂ (ਹਾਲਾਂਕਿ ਤੁਹਾਡੇ ਦੋਸਤ ਅਤੇ ਅਨੁਸਰਣਕਾਰ, ਇਸ ਜਾਣਕਾਰੀ ਨੂੰ ਆਪ ਸਾਂਝਾ ਕਰਨਾ ਚੁਣ ਸਕਦੇ ਹਨ)। ਇਨ੍ਹਾਂ ਤੀਜੀ ਧਿਰ ਦੀਆਂ ਸੇਵਾਵਾਂ ਵੱਲੋਂ ਇਕੱਤਰ ਕੀਤੀ ਜਾਣਕਾਰੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਨੀਤੀਆਂ ਦੇ ਅਧੀਨ ਹਨ, ਨਾ ਕਿ ਇਸਦੇ।

Facebook ਅਤੇ Instagram ਦੇ ਮੂਲ ਸੰਸਕਰਨ ਮੁਹੱਈਆ ਕਰਨ ਵਾਲੀਆਂ ਡਿਵਾਈਸਾਂ ਅਤੇ ਓਪਰੇਟਿੰਗ ਸਿਸਟਮ (ਜਿਵੇਂ ਕਿ ਜਿੱਥੇ ਅਸੀਂ ਆਪਣੀਆਂ ਪਹਿਲੇ-ਪੱਖ ਦੀਆਂ ਐਪਾਂ ਨੂੰ ਵਿਕਸਿਤ ਨਹੀਂ ਕੀਤਾ ਹੈ) ਦੀ ਤੁਹਾਡੇ ਵੱਲੋਂ ਉਨ੍ਹਾਂ ਨਾਲ ਸਾਂਝੀ ਕਰਨ ਲਈ ਚੁਣੀ ਗਈ ਸਾਰੀ ਜਾਣਕਾਰੀ ਤੱਕ ਪਹੁੰਚ ਹੋਵੇਗੀ, ਜਿਸ ਵਿੱਚ ਤੁਹਾਡੇ ਦੋਸਤਾਂ ਵੱਲੋਂ ਤੁਹਾਡੀ ਨਾਲ ਸਾਂਝੀ ਕੀਤੀ ਜਾਣਕਾਰੀ ਸ਼ਾਮਲ ਹੈ, ਇਸ ਤਰ੍ਹਾਂ ਉਹ ਤੁਹਾਨੂੰ ਸਾਡੀ ਮੁੱਖ ਵਿਸ਼ੇਸ਼ਤਾ ਪ੍ਰਦਾਨ ਕਰ ਸਕਦੇ ਹਨ।

ਨੋਟ: ਅਸੀਂ ਦੁਰਵਿਹਾਰ ਨੂੰ ਰੋਕਣ ਵਿੱਚ ਮਦਦ ਲਈ ਡਿਵੈਲਪਰਾਂ ਦੀ ਡੇਟਾ ਐਕਸੈਸ ਨੂੰ ਹੋਰ ਵੀ ਸੀਮਿਤ ਕਰਨ ਦੀ ਪ੍ਰਕਿਰਿਆ ਕਰ ਰਹੇ ਹਾਂ। ਉਦਾਹਰਣ ਲਈ, ਜੇ ਤੁਸੀਂ 3 ਮਹੀਨਿਆਂ ਵਿੱਚ ਡਿਵੈਲਪਰਾਂ ਦੀ ਐਪ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਅਸੀਂ ਤੁਹਾਡੇ Facebook ਅਤੇ Instagram ਡੇਟਾ 'ਤੇ ਉਨ੍ਹਾਂ ਦੀ ਐਕਸੈਸ ਨੂੰ ਹਟਾ ਦੇਵਾਂਗੇ, ਅਤੇ ਅਸੀਂ ਲੌਗਇਨ ਬਦਲ ਰਹੇ ਹਾਂ, ਤਾਂ ਜੋ ਅਗਲੇ ਸੰਸਕਰਨ ਵਿੱਚ, ਅਸੀਂ ਉਹ ਡੇਟਾ ਘਟਾਵਾਂਗੇ ਜਿਸਦੀ ਬੇਨਤੀ ਕੋਈ ਐਪ ਸਿਰਫ਼ ਨਾਂ. Instagram ਉਪਭੋਗਤਾ ਨਾਂ ਅਤੇ ਜੀਵਣੀ, ਪ੍ਰੋਫ਼ਾਈਲ ਤਸਵੀਰ ਅਤੇ ਈਮੇਲ ਪਤੇ ਨੂੰ ਸ਼ਾਮਲ ਕਰਨ ਲਈ ਐਪ ਦੀ ਸਮੀਖਿਆ ਕੀਤੇ ਬਿਨਾਂ ਕਰ ਸਕਦੀ ਹੈ। ਕਿਸੇ ਵੀ ਹੋਰ ਡੇਟਾ ਲਈ ਬੇਨਤੀ ਕਰਨ ਵਾਸਤੇ ਸਾਡੀ ਪ੍ਰਵਾਨਗੀ ਦੀ ਲੋੜ ਹੋਵੇਗੀ।
ਨਵਾਂ ਮਾਲਕ।
ਜੇਕਰ ਸਾਡੇ ਉਤਪਾਦਾਂ ਦੇ ਸਾਰੇ ਜਾਂ ਕੁਝ ਹਿੱਸੇ ਦੀ ਮਾਲਕੀ ਜਾਂ ਉਸ 'ਤੇ ਨਿਯੰਤਰਣ ਜਾਂ ਉਨ੍ਹਾਂ ਦੀਆਂ ਸੰਪੱਤੀਆਂ ਬਦਲਦੀਆਂ ਹਨ, ਤਾਂ ਅਸੀਂ ਤੁਹਾਡੀ ਜਾਣਕਾਰੀ ਨਵੇਂ ਮਾਲਕ ਨੂੰ ਟ੍ਰਾਂਸਫ਼ਰ ਕਰ ਸਕਦੇ ਹਾਂ।

ਤੀਜੀ ਧਿਰ ਦੇ ਸਹਿਭਾਗੀਆਂ ਨਾਲ ਸਾਂਝਾ ਕਰਨਾ
ਅਸੀਂ ਸਾਡੇ ਉਤਪਾਦਾਂ ਨੂੰ ਪ੍ਰਦਾਨ ਕਰਨ ਜਾਂ ਉਨ੍ਹਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਨ ਵਾਲੇ ਜਾਂ ਆਪਣੇ ਵਪਾਰਾਂ ਨੂੰ ਵਧਾਉਣ ਵਿੱਚ Facebook ਵਪਾਰਕ ਟੂਲਸ ਦੀ ਵਰਤੋਂ ਕਰਨ ਵਾਲੇ ਤੀਜੀ ਧਿਰ ਦੇ ਸਹਿਭਾਗੀਆਂ ਨਾਲ ਕੰਮ ਕਰਦੇ ਹਾਂ, ਜੋ ਕਿ ਸਾਡੀਆਂ ਕੰਪਨੀਆਂ ਨੂੰ ਚਲਾਉਣਾ ਅਤੇ ਦੁਨੀਆ ਭਰ ਵਿੱਚ ਲੋਕਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰਨਾ ਸੌਖਾ ਬਣਾਉਂਦਾ ਹੈ। ਅਸੀਂ ਤੁਹਾਡੀ ਕਿਸੇ ਵੀ ਜਾਣਕਾਰੀ ਨੂੰ ਨਹੀਂ ਵੇਚਦੇ ਅਤੇ ਨਾ ਹੀ ਕਦੇ ਵੇਚਾਂਗੇ। ਅਸੀਂ ਇਸ ਗੱਲ 'ਤੇ ਸਖਤ ਪਾਬੰਦੀਆਂ ਵੀ ਲਗਾਉਂਦੇ ਹਾਂ ਕਿ ਸਾਡੇ ਸਹਿਭਾਗੀ ਸਾਡੇ ਵੱਲੋਂ ਪ੍ਰਦਾਨ ਕੀਤੇ ਗਏ ਡੇਟਾ ਨੂੰ ਕਿਵੇਂ ਵਰਤ ਅਤੇ ਜ਼ਾਹਰ ਕਰ ਸਕਦੇ ਹਨ। ਇਹ ਤੀਜੀਆਂ ਧਿਰਾਂ ਦੀਆਂ ਉਹ ਕਿਸਮਾਂ ਹਨ ਜਿਨ੍ਹਾਂ ਨਾਲ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ:
ਉਹ ਸਹਿਭਾਗੀ ਜੋ ਸਾਡੀਆਂ ਵਿਸ਼ਲੇਸ਼ਣ ਸੇਵਾਵਾਂ ਦੀ ਵਰਤੋਂ ਕਰਦੇ ਹਨ।
ਅਸੀਂ ਸਮੁੱਚੇ ਅੰਕੜੇ ਅਤੇ ਅੰਤਰਦ੍ਰਿਸ਼ਟੀਆਂ ਪ੍ਰਦਾਨ ਕਰਦੇ ਹਾਂ ਜੋ ਲੋਕਾਂ ਅਤੇ ਵਪਾਰਾਂ ਨੂੰ ਇਹ ਸਮਝਾਉਣ ਵਿੱਚ ਮਦਦ ਕਰਦੇ ਹਨ ਕਿ ਲੋਕ Facebook ਉਤਪਾਦਾਂ 'ਤੇ ਜਾਂ ਇਸ ਤੋਂ ਬਾਹਰ ਆਪਣੀਆਂ ਪੋਸਟਾਂ, ਸੂਚੀਆਂ, ਪੰਨੇ, ਵੀਡੀਓਜ਼ ਅਤੇ ਹੋਰ ਸਮੱਗਰੀ ਦੇ ਨਾਲ ਕਿਵੇਂ ਜੁੜ ਰਹੇ ਹਨ। ਉਦਾਹਰਣ ਲਈ, ਪੰਨਾ ਪ੍ਰਬੰਧਕ ਅਤੇ Instagram ਵਪਾਰ ਪ੍ਰੋਫ਼ਾਈਲਾਂ ਉਨ੍ਹਾਂ ਲੋਕਾਂ ਜਾਂ ਖਾਤਿਆਂ ਦੀ ਗਿਣਤੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨੇ ਆਪਣੀਆਂ ਪੋਸਟਾਂ ਦੇ ਨਾਲ-ਨਾਲ ਉਨ੍ਹਾਂ ਦੇ ਪੰਨੇ ਜਾਂ ਖਾਤੇ ਬਾਰੇ ਉਨ੍ਹਾਂ ਨੂੰ ਸਮਝਾਉਣ ਜਾਂ ਉਨ੍ਹਾਂ ਨਾਲ ਜੋੜਨ ਵਿੱਚ ਮਦਦ ਕਰਨ ਵਾਲੀ ਸਮੁੱਚੀ ਆਬਾਦੀ ਅਤੇ ਹੋਰ ਜਾਣਕਾਰੀ ਨੂੰ ਦੇਖਿਆ ਹੁੰਦਾ ਹੈ, ਉਨ੍ਹਾਂ 'ਤੇ ਪ੍ਰਤੀਕਿਰਿਆ ਦਿੱਤੀ ਜਾਂ ਟਿੱਪਣੀ ਕੀਤੀ ਹੁੰਦੀ ਹੈ।
ਇਸ਼ਤਿਹਾਰਸਾਜ।
ਅਸੀਂ ਇਸ਼ਤਿਹਾਰਸਾਜਾਂ ਨੂੰ ਇਨ੍ਹਾਂ ਦੇ ਸੰਬੰਧ ਵਿੱਚ ਰਿਪੋਰਟਾਂ ਪ੍ਰਦਾਨ ਕਰਦੇ ਹਾਂ ਕਿ ਉਨ੍ਹਾਂ ਦੇ ਇਸ਼ਤਿਹਾਰਾਂ ਨੂੰ ਕਿਹੜੇ ਕਿਸਮ ਦੇ ਲੋਕ ਦੇਖ ਰਹੇ ਹਨ ਅਤੇ ਉਨ੍ਹਾਂ ਦੇ ਇਸ਼ਤਿਹਾਰ ਕਿੰਨਾ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਅਸੀਂ ਉਹ ਜਾਣਕਾਰੀ ਸਾਂਝੀ ਨਹੀਂ ਕਰਦੇ ਜੋ ਤੁਹਾਡੀ ਨਿੱਜੀ ਤੌਰ 'ਤੇ ਪਛਾਣ ਕਰਦੀ ਹੈ (ਜਾਣਕਾਰੀ ਵਿੱਚ ਤੁਹਾਡਾ ਨਾਂ ਜਾਂ ਤੁਹਾਡਾ ਈਮੇਲ ਪਤਾ ਸ਼ਾਮਲ ਹੈ ਜਿਸਦੇ ਨਾਲ ਤੁਹਾਨੂੰ ਸੰਪਰਕ ਕੀਤਾ ਜਾ ਸਕੇ ਜਾਂ ਇਸਦੀ ਪਛਾਣ ਕੀਤੀ ਜਾ ਸਕੇ ਕਿ ਤੁਸੀਂ ਕੌਣ ਹੋ) ਜਦ ਤੱਕ ਕਿ ਤੁਸੀਂ ਸਾਨੂੰ ਇਜਾਜ਼ਤ ਨਾ ਦਿਓ। ਉਦਾਹਰਣ ਲਈ, ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਦਰਸ਼ਕਾਂ ਬਾਰੇ ਚੰਗੀ ਤਰ੍ਹਾਂ ਸਮਝਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਆਮ ਜਨ ਅੰਕੜੇ ਅਤੇ ਦਿਲਚਸਪੀ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੇ ਹਾਂ (ਉਦਾਹਰਣ ਲਈ, 25 ਤੋਂ 34 ਸਾਲ ਦੀ ਉਮਰ ਵਾਲੀਆਂ ਔਰਤਾਂ ਵੱਲੋਂ ਕੋਈ ਇਸ਼ਤਿਹਾਰ ਦੇਖਿਆ ਸੀ ਜੋ ਮੈਡ੍ਰਿਡ ਵਿੱਚ ਰਹਿੰਦੀਆਂ ਹਨ ਅਤੇ ਸਾਫ਼ਟਵੇਅਰ ਇੰਜਨੀਅਰਿੰਗ ਨੂੰ ਪਸੰਦ ਕਰਦੀਆਂ ਹਨ)। ਅਸੀਂ ਇਹ ਵੀ ਪੁਸ਼ਟੀ ਕਰਦੇ ਹਾਂ ਕਿ ਕਿਹੜੇ Facebook ਇਸ਼ਤਿਹਾਰ ਖ਼ਰੀਦਦਾਰੀ ਕਰਨ ਜਾਂ ਕਿਸੇ ਇਸ਼ਤਿਹਾਰਸਾਜ ਨਾਲ ਕੋਈ ਕਾਰਵਾਈ ਕਰਨ ਲਈ ਤੁਹਾਨੂੰ ਉਕਸਾਉਂਦੇ ਹਨ।
ਮਾਪ ਸਹਿਭਾਗੀ।
ਅਸੀਂ ਉਨ੍ਹਾਂ ਕੰਪਨੀਆਂ ਨਾਲ ਤੁਹਾਡੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਸਾਡੇ ਸਹਿਭਾਗੀਆਂ ਨੂੰ ਵਿਸ਼ਲੇਸ਼ਣ ਅਤੇ ਮਾਪ ਸੰਬੰਧੀ ਰਿਪੋਰਟਾਂ ਪ੍ਰਦਾਨ ਕਰਨ ਲਈ ਇਕੱਤਰ ਕਰਦੀਆਂ ਹਨ।
ਸਾਡੇ ਉਤਪਾਦਾਂ ਵਿੱਚ ਸਾਮਾਨ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੇ ਸਹਿਭਾਗੀ।
ਜਦੋਂ ਤੁਸੀਂ ਪ੍ਰੀਮੀਅਮ ਸਮੱਗਰੀ ਪ੍ਰਾਪਤ ਕਰਨ ਲਈ ਗਾਹਕ ਬਣਦੇ ਹੋ, ਜਾਂ ਸਾਡੇ ਉਤਪਾਦਾਂ ਵਿੱਚ ਕਿਸੇ ਵਿਕ੍ਰੇਤਾ ਤੋਂ ਕੁਝ ਖਰੀਦਦੇ ਹੋ, ਤਾਂ ਸਮੱਗਰੀ ਰਚਨਾਕਾਰ ਜਾਂ ਵਿਕ੍ਰੇਤਾ ਤੁਹਾਡੀ ਜਨਤਕ ਜਾਣਕਾਰੀ ਅਤੇ ਤੁਹਾਡੇ ਵੱਲੋਂ ਉਨ੍ਹਾਂ ਨਾਲ ਸਾਂਝੀ ਕੀਤੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ, ਨਾਲ ਹੀ ਲੈਣ-ਦੇਣ ਨੂੰ ਪੂਰਾ ਕਰਨ ਲਈ ਲੋੜੀਂਦੀ ਜਾਣਕਾਰੀ ਵੀ, ਜਿਸ ਵਿੱਚ ਸ਼ਿਪਿੰਗ ਅਤੇ ਸੰਪਰਕ ਦੇ ਵੇਰਵੇ ਸ਼ਾਮਲ ਹਨ।
ਵਿਕ੍ਰੇਤਾ ਅਤੇ ਸੇਵਾ ਪ੍ਰਦਾਤਾ।
ਅਸੀਂ ਉਨ੍ਹਾਂ ਵਿਕ੍ਰੇਤਾਵਾਂ ਅਤੇ ਸੇਵਾ ਪ੍ਰਦਾਤਿਆਂ ਨੂੰ ਜਾਣਕਾਰੀ ਅਤੇ ਸਮੱਗਰੀ ਮੁਹੱਈਆ ਕਰਦੇ ਹਾਂ ਜੋ ਸਾਡੇ ਵਪਾਰ ਦਾ ਸਮਰਥਨ ਕਰਦੇ ਹਨ, ਜਿਵੇਂ ਕਿ ਤਕਨੀਕੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ, ਵਿਸ਼ਲੇਸ਼ਣ ਕਰਨਾ ਕਿ ਸਾਡੇ ਉਤਪਾਦ ਕਿਵੇਂ ਵਰਤੇ ਜਾਂਦੇ ਹਨ, ਗਾਹਕ ਸੇਵਾ ਪ੍ਰਦਾਨ ਕਰਨਾ, ਭੁਗਤਾਨਾਂ ਦੀ ਸਹੂਲਤ ਦੇਣਾ ਜਾਂ ਸਰਵੇਖਣ ਕਰਵਾਉਣਾ।
ਖੋਜਕਰਤਾ ਅਤੇ ਵਿੱਦਿਅਕ।
ਅਸੀਂ ਰਿਸਰਚ ਕਰਨ ਵਾਲੇ ਸਹਿਭਾਗੀਆਂ ਅਤੇ ਵਿੱਦਿਅਕਾਂ ਨੂੰ ਰਿਸਰਚ ਕਰਾਉਣ ਲਈ ਜਾਣਕਾਰੀ ਅਤੇ ਸਮੱਗਰੀ ਪ੍ਰਦਾਨ ਕਰਦੇ ਹਾਂ ਜੋ ਸਾਡੇ ਵਪਾਰ ਜਾਂ ਉਦੇਸ਼ ਦਾ ਸਮਰਥਨ ਕਰਨ ਵਾਲੀ ਵਿਦਵਤਾ ਅਤੇ ਕਾਢ ਨੂੰ ਅੱਗੇ ਵਧਾਉਂਦੇ ਹਨ, ਅਤੇ ਆਮ ਸਮਾਜਕ ਭਲਾਈ, ਤਕਨੀਕੀ ਵਿਕਾਸ, ਜਨ ਹਿੱਤ,ਸਿਹਤ ਅਤੇ ਤੰਦਰੁਸਤੀ ਦੇ ਵਿਸ਼ਿਆਂ 'ਤੇ ਖੋਜ ਅਤੇ ਕਾਢ ਨੂੰ ਵਧਾਉਂਦੇ ਹਨ।
ਕਨੂੰਨ ਲਾਗੂ ਕਰਨ ਅਧਿਕਾਰੀ ਜਾਂ ਕਨੂੰਨੀ ਗੁਜਾਰਿਸ਼ਾਂ।
ਅਸੀਂ ਕਨੂੰਨ ਲਾਗੂ ਕਰਨ ਅਧਿਕਾਰੀ ਨਾਲ ਜਾਂ ਕਨੂੰਨੀ ਗੁਜਾਰਿਸ਼ਾਂ ਦੇ ਜਵਾਬ ਵਿੱਚ ਹੇਠਾਂ ਦਰਸਾਏ ਹਾਲਤਾਂ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ।
Facebook ਸੈਟਿੰਗਾਂ ਅਤੇ Instagram ਸੈਟਿੰਗਾਂ ਵਿੱਚ ਇਸ ਬਾਰੇ ਹੋਰ ਜਾਣੋ ਕਿ ਤੁਸੀਂ ਆਪਣੇ ਬਾਰੇ ਜਾਣਕਾਰੀ ਨੂੰ ਕਿਵੇਂ ਨਿਯੰਤਰਤ ਕਰ ਸਕਦੇ ਹੋ ਜੋ ਤੁਸੀਂ ਜਾਂ ਹੋਰ ਤੀਜੀ ਧਿਰ ਦੇ ਸਹਿਭਾਗੀਆਂ ਦੇ ਨਾਲ ਸਾਂਝਾ ਕਰਦੇ ਹਨ।

Facebook ਕੰਪਨੀਆਂ ਮਿਲ ਕੇ ਕੰਮ ਕਿਵੇਂ ਕਰਦੀਆਂ ਹਨ?

Facebook ਅਤੇ Instagram ਤੁਹਾਡੇ ਵੱਲੋਂ ਵਰਤੇ ਜਾਂਦੇ ਸਾਰੇ Facebook ਕੰਪਨੀ ਉਤਪਾਦਾਂ ਵਿਚਾਲੇ ਨਵੀਨਤਮ, ਢੁਕਵਾਂ, ਅਨੁਕੂਲ ਅਤੇ ਸੁਰੱਖਿਅਤ ਤਜਰਬਾ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚੇ, ਸਿਸਟਮ ਅਤੇ ਤਕਨਾਲੋਜੀ ਨੂੰ ਦੂਜੀਆਂ Facebook ਕੰਪਨੀਆਂ (ਜਿਸ ਵਿੱਚ WhatsApp ਅਤੇ Oculus ਸ਼ਾਮਲ ਹੈ) ਨਾਲ ਸਾਂਝਾ ਕਰਦੇ ਹਨ। ਅਸੀਂ ਲਾਗੂ ਕਨੂੰਨ ਵੱਲੋਂ ਦਿੱਤੀ ਗਈ ਇਜਾਜ਼ਤ ਅਨੁਸਾਰ ਅਤੇ ਉਨ੍ਹਾਂ ਦੀਆਂ ਸ਼ਰਤਾਂ ਅਤੇ ਨੀਤੀਆਂ ਦੇ ਮੁਤਾਬਕ ਇਹਨਾਂ ਉਦੇਸ਼ਾਂ ਲਈ Facebook ਕੰਪਨੀਆਂ ਲਈ ਤੁਹਾਡੇ ਬਾਰੇ ਜਾਣਕਾਰੀ ਦੀ ਪ੍ਰਕਿਰਿਆ ਵੀ ਕਰਦੇ ਹਾਂ। ਉਦਾਹਰਣ ਲਈ, ਅਸੀਂ ਇਸਦੇ ਸਰਵਰਾਂ 'ਤੇ ਸਪੈਮ ਭੇਜਣ ਵਾਲੇ ਖਾਤਿਆਂ ਬਾਰੇ WhatsApp ਤੋਂ ਜਾਣਕਾਰੀ ਦੀ ਪ੍ਰਕਿਰਿਆ ਕਰਦੇ ਹਾਂ ਤਾਂ ਜੋ ਅਸੀਂ Facebook, Instagram ਜਾਂ Messenger 'ਤੇ ਉਹਨਾਂ ਖਾਤਿਆਂ ਦੇ ਵਿਰੁੱਧ ਉਚਿਤ ਕਾਰਵਾਈ ਕਰ ਸਕੀਏ। ਅਸੀਂ ਇਹ ਸਮਝਣ ਲਈ ਵੀ ਕੰਮ ਕਰਦੇ ਹਾਂ ਕਿ ਲੋਕ Facebook ਕੰਪਨੀ ਦੇ ਉਤਪਾਦਾਂ ਨਾਲ ਕਿਵੇਂ ਕੰਮ ਕਰਦੇ ਹਨ ਅਤੇ ਉਨ੍ਹਾਂ ਨਾਲ ਕਿਵੇਂ ਜੁੜਦੇ ਹਨ, ਜਿਵੇਂ ਕਿ ਵੱਖੋ-ਵੱਖਰੇ Facebook ਕੰਪਨੀ ਉਤਪਾਦਾਂ ਦੇ ਵਿਲੱਖਣ ਉਪਭੋਗਤਾਵਾਂ ਦੀ ਗਿਣਤੀ ਨੂੰ ਸਮਝਣਾ।

ਮੈਂ ਆਪਣੇ ਬਾਰੇ ਜਾਣਕਾਰੀ ਨੂੰ ਕਿਵੇਂ ਪ੍ਰਬੰਧਿਤ ਕਰ ਜਾਂ ਮਿਟਾ ਸਕਦਾ/ਸਕਦੀ ਹਾਂ?

ਅਸੀਂ ਤੁਹਾਨੂੰ ਤੁਹਾਡੇ ਡੇਟਾ ਨੂੰ ਐਕਸੈਸ ਕਰਨ, ਸੋਧਣ, ਪੋਰਟ ਕਰਨ ਅਤੇ ਮਿਟਾਉਣ ਦੀ ਸਮਰੱਥਾ ਦਿੰਦੇ ਹਾਂ। ਤੁਹਾਡੀਆਂ Facebook ਸੈਟਿੰਗਾਂ ਅਤੇ Instagram ਸੈਟਿੰਗਾਂ ਵਿੱਚ ਹੋਰ ਜਾਣੋ।

ਅਸੀਂ ਉਦੋਂ ਤੱਕ ਡੇਟਾ ਸਟੋਰ ਕਰਦੇ ਹਾਂ ਜਦੋਂ ਤੱਕ ਸਾਡੀਆਂ ਸੇਵਾਵਾਂ ਅਤੇ Facebook ਉਤਪਾਦਾਂ ਨੂੰ ਪ੍ਰਦਾਨ ਕਰਨ ਲਈ ਇਸਦੀਂ ਲੋੜ ਨਾ ਹੋਵੇ, ਜਾਂ ਜਦੋਂ ਤਕ ਤੁਹਾਡਾ ਖਾਤਾ ਮਿਟਾਇਆ ਨਹੀਂ ਜਾਵੇ - ਜੋ ਵੀ ਪਹਿਲਾਂ ਹੁੰਦਾ ਹੈ। ਇਹ ਕੇਸ-ਦਰ-ਕੇਸ ਨਿਰਧਾਰਿਤ ਹੁੰਦਾ ਹੈ ਜੋ ਡੇਟਾ ਦੀ ਕਿਸਮ, ਇਹ ਕਿਉਂ ਇਕੱਤਰ ਕੀਤਾ ਜਾਂਦਾ ਹੈ ਅਤੇ ਪ੍ਰਕਿਰਿਆ-ਅਧੀਨ ਹੁੰਦਾ ਹੈ, ਅਤੇ ਸੰਬੰਧਿਤ ਕਾਨੂੰਨੀ ਜਾਂ ਕਿਰਿਆਸ਼ੀਲ ਬਰਕਰਾਰੀ ਲੋੜਾਂ ਵਰਗੀਆਂ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਉਦਾਹਰਣ ਲਈ, ਜਦੋਂ ਤੁਸੀਂ Facebook 'ਤੇ ਕਿਸੇ ਚੀਜ਼ ਖੋਜ ਕਰਦੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਖੋਜ ਇਤਹਾਸ ਦੇ ਅੰਦਰੋਂ ਉਸ ਸਵਾਲ ਨੂੰ ਐਕਸੈਸ ਕਰ ਅਤੇ ਮਿਟਾ ਸਕਦੇ ਹੋ, ਪਰ 6 ਮਹੀਨਿਆਂ ਤੋਂ ਬਾਅਦ ਉਸ ਖੋਜ ਦੇ ਲੌਗ ਨੂੰ ਮਿਟਾਇਆ ਜਾਂਦਾ ਹੈ। ਜੇਕਰ ਤੁਸੀਂ ਖਾਤਾ ਪ੍ਰਮਾਣਿਤ ਉਦੇਸ਼ਾਂ ਲਈ ਤੁਹਾਡੀ ਸਰਕਾਰ ਵੱਲੋਂ ਜਾਰੀ ਕੀਤੀ ID ਦੀ ਕਾਪੀ ਜਮ੍ਹਾਂ ਕਰਦੇ ਹੋ, ਤਾਂ ਅਸੀਂ ਇਸ ਕਾਪੀ ਨੂੰ 30 ਦਿਨਾਂ ਦੇ ਬਾਅਦ ਮਿਟਾ ਦਿੰਦੇ ਹਾਂ। ਤੁਹਾਡੇ ਵੱਲੋਂ ਸਾਂਝੀ ਕੀਤੀ ਸਮੱਗਰੀ ਅਤੇ ਸੋਸ਼ਲ ਪਲੱਗਇਨ ਰਾਹੀਂ ਹਾਸਲ ਕੀਤੇ ਕੂਕੀ ਡੇਟਾ ਨੂੰ ਮਿਟਾਉਣ ਬਾਰੇ ਹੋਰ ਜਾਣੋ।

ਜਦੋਂ ਤੁਸੀਂ ਆਪਣੇ ਖਾਤੇ ਨੂੰ ਮਿਟਾਉਂਦੇ ਹੋ, ਉਦੋਂ ਅਸੀਂ ਤੁਹਾਡੇ ਵੱਲੋਂ ਪੋਸਟ ਕੀਤੀਆਂ ਚੀਜ਼ਾਂ ਨੂੰ ਮਿਟਾ ਦਿੰਦੇ ਹਾਂ, ਜਿਵੇਂ ਕਿ ਤੁਹਾਡੀਆਂ ਫੋਟੋਆਂ ਅਤੇ ਸਥਿਤੀ ਅਪਡੇਟ, ਅਤੇ ਤੁਸੀਂ ਬਾਅਦ ਵਿੱਚ ਉਸ ਜਾਣਕਾਰੀ ਨੂੰ ਪੁਨਰ ਸਥਾਪਤ ਨਹੀਂ ਕਰ ਸਕੋਗੇ। ਤੁਹਾਡੇ ਬਾਰੇ ਦੂਜਿਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਤੁਹਾਡੇ ਖਾਤੇ ਦਾ ਹਿੱਸਾ ਨਹੀਂ ਹੈ ਅਤੇ ਉਸਨੂੰ ਨਹੀਂ ਮਿਟਾਇਆ ਜਾਵੇਗਾ। ਜੇਕਰ ਤੁਸੀਂ ਆਪਣਾ ਖਾਤਾ ਨਹੀਂ ਮਿਟਾਉਣਾ ਚਾਹੁੰਦੇ ਹੋ, ਪਰ ਅਸਥਾਈ ਤੌਰ 'ਤੇ ਉਤਪਾਦਾਂ ਦੀ ਵਰਤੋਂ ਕਰਨਾ ਬੰਦ ਕਰ ਦੇਣੀ ਚਾਹੁੰਦੇ ਹੋ, ਤਾਂ ਤੁਸੀਂ ਇਸ ਦੀ ਥਾਂ ਆਪਣੇ ਖਾਤੇ ਨੂੰ ਅਕਿਰਿਆਸ਼ੀਲ ਬਣਾ ਸਕਦੇ ਹੋ। ਕਿਸੇ ਵੀ ਸਮੇਂ ਆਪਣੇ ਖਾਤੇ ਨੂੰ ਮਿਟਾਉਣ ਲਈ, ਕਿਰਪਾ ਕਰਕੇ Facebook ਸੈਟਿੰਗਾਂ ਅਤੇ Instagram ਸੈਟਿੰਗਾਂ 'ਤੇ ਜਾਓ।

ਅਸੀਂ ਕਨੂੰਨੀ ਗੁਜਾਰਿਸ਼ਾਂ ਦਾ ਜਵਾਬ ਕਿਵੇਂ ਦਿੰਦੇ ਹਾਂ ਜਾਂ ਨੁਕਸਾਨ ਤੋਂ ਕਿਵੇਂ ਬਚਾਉਂਦੇ ਹਾਂ?

ਅਸੀਂ ਤੁਹਾਡੀ ਜਾਣਕਾਰੀ ਨੂੰ ਰੈਗੂਲੇਟਰਾਂ, ਕਨੂੰਨ ਲਾਗੂ ਕਰਨ ਵਾਲਿਆਂ ਜਾਂ ਹੋਰਾਂ ਨਾਲ ਵਰਤਦੇ, ਸੁਰੱਖਿਅਤ ਰੱਖਦੇ ਹਾਂ ਅਤੇ ਸਾਂਝਾ ਕਰਦੇ ਹਾਂ:
  • ਕਨੂੰਨੀ ਬੇਨਤੀ (ਜਿਵੇਂ ਕਿ ਤਲਾਸ਼ੀ ਦਾ ਵਾਰੰਟ, ਕੋਰਟ ਦਾ ਆਦੇਸ਼ ਜਾਂ ਸੰਮਨ) ਦੇ ਜਵਾਬ ਵਿੱਚ ਜੇਕਰ ਸਾਨੂੰ ਚੰਗੀ ਤਰ੍ਹਾਂ ਭਰੋਸਾ ਹੈ ਕਿ ਕਨੂੰਨ ਨੂੰ ਸਾਡੇ ਵੱਲੋਂ ਅਜਿਹਾ ਕੀਤੇ ਜਾਣ ਦੀ ਲੋੜ ਹੈ। ਇਸ ਵਿੱਚ ਸੰਯੁਕਤ ਰਾਜ ਤੋਂ ਬਾਹਰ ਦੇ ਅਧਿਕਾਰ ਖੇਤਰਾਂ ਤੋਂ ਕਾਨੂੰਨੀ ਬੇਨਤੀਆਂ ਦਾ ਜਵਾਬ ਦੇਣਾ ਸ਼ਾਮਲ ਹੋ ਸਕਦਾ ਹੈ ਜਦੋਂ ਸਾਨੂੰ ਚੰਗੀ ਤਰ੍ਹਾਂ ਭਰੋਸਾ ਹੁੰਦਾ ਹੈ ਕਿ ਉਸ ਅਧਿਕਾਰ ਖੇਤਰ ਵਿੱਚ ਕਨੂੰਨ ਨੂੰ ਜਵਾਬ ਲੋੜੀਂਦਾ ਹੈ, ਉਸ ਅਧਿਕਾਰ ਖੇਤਰ ਵਿੱਚ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਮਾਨਕਾਂ ਦੇ ਅਨੁਕੂਲ ਹੈ।
  • ਜਦੋਂ ਸਾਨੂੰ ਚੰਗੀ ਤਰ੍ਹਾਂ ਭਰੋਸਾ ਹੋਵੇ, ਤਾਂ ਇਹ ਜ਼ਰੂਰੀ ਹੈ: ਧੋਖਾਧੜੀ, ਉਤਪਾਦਾਂ ਦੀ ਅਣਅਧਿਕਾਰਤ ਵਰਤੋਂ, ਸਾਡੇ ਨਿਯਮਾਂ ਜਾਂ ਨੀਤੀਆਂ ਦੀ ਉਲੰਘਣਾ ਜਾਂ ਕਿਸੇ ਹੋਰ ਨੁਕਸਾਨਦੇਹ ਜਾਂ ਗ਼ੈਰ-ਕਨੂੰਨੀ ਗਤੀਵਿਧੀ ਨੂੰ ਖੋਜਣਾ, ਰੋਕਣਾ ਅਤੇ ਪਤਾ ਕਰਨਾ; ਆਪਣੇ ਆਪ (ਸਾਡੇ ਅਧਿਕਾਰਾਂ, ਸੰਪੱਤੀਆਂ ਜਾਂ ਉਤਪਾਦਾਂ ਸਮੇਤ), ਤੁਹਾਡੀ ਜਾਂ ਹੋਰਾਂ ਦੀ ਰੱਖਿਆ ਕਰਨ ਲਈ, ਜਾਂਚਾਂ ਜਾਂ ਨਿਯਾਮਕ ਪੁੱਛ-ਗਿੱਛਾਂ ਦੇ ਹਿੱਸੇ ਸਮੇਤ; ਜਾਂ ਮੌਤ ਜਾਂ ਅਸੰਭਵ ਸਰੀਰਕ ਨੁਕਸਾਨ ਨੂੰ ਰੋਕਣ ਲਈ। ਉਦਾਹਰਣ ਲਈ, ਜੇ ਸੰਬੰਧਤ ਹੋਵੇ, ਤਾਂ ਅਸੀਂ ਸਾਡੇ ਉਤਪਾਦਾਂ 'ਤੇ ਅਤੇ ਉਨ੍ਹਾਂ ਤੋਂ ਬਾਹਰ ਧੋਖਾਧੜੀ, ਦੁਰਵਿਹਾਰ ਅਤੇ ਹੋਰ ਨੁਕਸਾਨਦੇਹ ਗਤੀਵਿਧੀਆਂ ਨੂੰ ਰੋਕਣ ਲਈ ਤੁਹਾਡੇ ਖਾਤੇ ਦੀ ਭਰੋਸੇਯੋਗਤਾ ਬਾਰੇ ਤੀਜੇ ਪੱਖ ਦੇ ਸਹਿਭਾਗੀਆਂ ਨੂੰ ਜਾਣਕਾਰੀ ਪ੍ਰਦਾਨ ਕਰਦੇ ਹਾਂ ਅਤੇ ਉਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਸਾਡੇ ਵੱਲੋਂ ਤੁਹਾਡੇ ਬਾਰੇ ਪ੍ਰਾਪਤ ਕੀਤੀ ਜਾਣ ਵਾਲੀ ਜਾਣਕਾਰੀ (Facebook ਰਾਹੀਂ ਕੀਤੀ ਖ਼ਰੀਦ ਨਾਲ ਸੰਬੰਧਤ ਵਿੱਤੀ ਲੈਣ-ਦੇਣ ਸੰਬੰਧੀ ਡੇਟਾ ਸਮੇਤ) ਨੂੰ ਇੱਕ ਲੰਮੀ ਮਿਆਦ ਲਈ ਐਕਸੈਸ ਕੀਤਾ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜਦੋਂ ਇਹ ਕਾਨੂੰਨੀ ਬੇਨਤੀ ਜਾਂ ਜ਼ਿੰਮੇਵਾਰੀ ਦੇ ਅਧੀਨ ਹੁੰਦੀ ਹੈ, ਸਰਕਾਰੀ ਜਾਂਚ ਜਾਂ ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਸੰਭਵ ਉਲੰਘਣਾ ਦੀਆਂ ਜਾਂਚਾਂ, ਜਾਂ ਕਿਸੇ ਹੋਰ ਚੀਜ਼ ਨੂੰ ਨੁਕਸਾਨ ਤੋਂ ਬਚਾਉਣ ਲਈ ਹੁੰਦੀ ਹੈ। ਅਸੀਂ ਵਾਰ-ਵਾਰ ਦੁਰਵਿਹਾਰ ਜਾਂ ਮਿਆਦ ਸਬੰਧੀ ਹੋਰ ਉਲੰਘਣਾਵਾਂ ਨੂੰ ਰੋਕਣ ਲਈ ਘੱਟ ਤੋਂ ਘੱਟ ਇੱਕ ਸਾਲ ਲਈ ਸ਼ਰਤਾਂ ਦੀਆਂ ਉਲੰਘਣਾਵਾਂ ਕਰਕੇ ਅਸਮਰਥਿਤ ਖਾਤਿਆਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਅਸੀਂ ਸਾਡੀਆਂ ਗਲੋਬਲ ਸੇਵਾਵਾਂ ਦੇ ਹਿੱਸੇ ਵੱਜੋਂ ਡੇਟਾ ਦਾ ਕਿਵੇਂ ਸੰਚਾਲਨ ਅਤੇ ਟ੍ਰਾਂਸਫ਼ਰ ਕਰਦੇ ਹਾਂ?

ਅਸੀਂ ਵਿਸ਼ਵ ਵਿਆਪੀ ਤੌਰ 'ਤੇ, Facebook ਕੰਪਨੀਆਂ ਦੇ ਅੰਦਰ, ਅਤੇ ਬਾਹਰੀ ਤੌਰ 'ਤੇ ਦੋਹਾਂ ਤਰੀਕਿਆਂ ਨਾਲ ਆਪਣੇ ਸਹਿਭਾਗੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਅਤੇ ਦੁਨੀਆ ਭਰ ਵਿੱਚ ਜਿੰਨ੍ਹਾਂ ਨਾਲ ਤੁਸੀਂ ਇਸ ਨੀਤੀ ਦੇ ਅਨੁਸਾਰ ਕਨੈਕਟ ਅਤੇ ਸਾਂਝਾ ਕਰਦੇ ਹੋ। ਉਦਾਹਰਣ ਲਈ, ਤੁਹਾਡੀ ਜਾਣਕਾਰੀ ਨੂੰ ਸੰਯੁਕਤ ਰਾਜ ਜਾਂ ਉਸ ਤੋਂ ਬਾਹਰ ਉਨ੍ਹਾਂ ਦੂਜੇ ਦੇਸ਼ਾਂ ਵਿੱਚ ਟ੍ਰਾਂਸਫਰ ਜਾਂ ਸੰਚਾਰਿਤ ਕੀਤਾ ਜਾ ਸਕਦਾ ਹੈ, ਜਾਂ ਸਟੋਰ ਕੀਤਾ ਜਾ ਸਕਦਾ ਹੈ ਅਤੇ ਉਸ 'ਤੇ ਪ੍ਰਕਿਰਿਆ ਕੀਤੀ ਜਾ ਸਕਦੀ ਹੈ, ਜਿੱਥੇ ਤੁਸੀਂ ਇਸ ਨੀਤੀ ਵਿੱਚ ਵਰਣਿਤ ਉਦੇਸ਼ਾਂ ਲਈ ਰਹਿੰਦੇ ਹੋ। ਇਹ ਡੇਟਾ ਟ੍ਰਾਂਸਫਰ Facebook ਦੀਆਂ ਸ਼ਰਤਾਂ ਅਤੇ Instagram ਦੀਆਂ ਸ਼ਰਤਾਂ ਵਿੱਚ ਦਿੱਤੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅਤੇ ਵਿਸ਼ਵ ਪੱਧਰ 'ਤੇ ਚਲਾਉਣ ਅਤੇ ਸਾਡੇ ਉਤਪਾਦਾਂ ਨੂੰ ਤੁਹਾਨੂੰ ਪ੍ਰਦਾਨ ਕਰਨ ਲਈ ਜ਼ਰੂਰੀ ਹਨ। ਅਸੀਂ ਸਟੈਂਡਰਡ ਇਕਰਾਰਨਾਮੇ ਦੇ ਨਿਯਮਾਂ ਦੀ ਵਰਤੋਂ ਕਰਦੇ ਹਾਂ, ਲਾਗੂ ਹੋਣ ਦੇ ਤੌਰ 'ਤੇ ਕੁਝ ਦੇਸ਼ਾਂ ਲਈ ਯੂਰਪੀਅਨ ਕਮਿਸ਼ਨ ਦੇ ਢੁੱਕਵੇਂ ਫੈਸਲਿਆਂ 'ਤੇ ਨਿਰਭਰ ਕਰਦੇ ਹਾਂ ਅਤੇ ਸੰਯੁਕਤ ਰਾਜ ਅਤੇ ਦੂਜੇ ਦੇਸ਼ਾਂ ਨੂੰ ਇਹਨਾਂ ਡੇਟਾ ਟ੍ਰਾਂਸਫਰਾਂ ਲਈ ਤੁਹਾਡੀ ਸਹਿਮਤੀ ਪ੍ਰਾਪਤ ਕਰਦੇ ਹਾਂ।

ਅਸੀਂ ਇਸ ਨੀਤੀ ਵਿੱਚ ਬਦਲਾਵਾਂ ਬਾਰੇ ਤੁਹਾਨੂੰ ਕਿਵੇਂ ਸੂਚਿਤ ਕਰਾਂਗੇ?

ਅਸੀਂ ਇਸ ਨੀਤੀ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਤੁਹਾਨੂੰ ਸੂਚਿਤ ਕਰਾਂਗੇ ਅਤੇ ਤੁਹਾਡੇ ਵੱਲੋਂ ਸਾਡੇ ਉਤਪਾਦਾਂ ਦੀ ਵਰਤੋਂ ਕਰਨਾ ਜਾਰੀ ਰੱਖਣ ਤੋਂ ਪਹਿਲਾਂ ਤੁਹਾਨੂੰ ਸੋਧੀ ਨੀਤੀ ਦੀ ਸਮੀਖਿਆ ਕਰਨਾ ਦਾ ਮੌਕਾ ਦਿਆਂਗੇ।

ਸਵਾਲਾਂ ਲਈ Facebook ਨਾਲ ਕਿਵੇਂ ਸੰਪਰਕ ਕਰਨਾ ਹੈ

ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਗੋਪਨੀਯਤਾ Facebook 'ਤੇ ਅਤੇ Instagram 'ਤੇ ਕਿਵੇਂ ਕੰਮ ਕਰਦੀ ਹੈ। ਜੇਕਰ ਤੁਹਾਡੇ ਕੋਲ ਇਸ ਨੀਤੀ ਬਾਰੇ ਸਵਾਲ ਹਨ, ਤਾਂ ਤੁਸੀਂ ਹੇਠਾਂ ਦੱਸੇ ਅਨੁਸਾਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ TrustArc ਰਾਹੀਂ ਸਾਡੀਆਂ ਨੀਤੀਆਂ ਅਤੇ ਅਮਲਾਂ ਦੇ ਸੰਬੰਧ ਵਿੱਚ ਸਾਡੇ ਨਾਲ ਹੋਏ ਤੁਹਾਡੇ ਕਿਸੇ ਵੀ ਵਿਵਾਦ ਦਾ ਹੱਲ ਕਰ ਸਕਦੇ ਹਾਂ। ਤੁਸੀਂ ਇਸਦੀ ਵੈੱਬਸਾਈਟ ਰਾਹੀਂ TrustArc ਨਾਲ ਸੰਪਰਕ ਕਰ ਸਕਦੇ ਹੋ।
ਸਾਡੇ ਨਾਲ ਸੰਪਰਕ ਕਰੋ
ਤੁਸੀਂ ਸਾਡੇ ਨਾਲ ਆਨਲਾਈਨ ਜਾਂ ਇੱਥੇ ਈਮੇਲ ਦੁਆਰਾ ਸੰਪਰਕ ਕਰ ਸਕਦੇ ਹੋ:
Facebook, Inc.
ਧਿਆਨ ਦਿਓ: Privacy Operations
1601 Willow Road
Menlo Park, CA 94025


ਪਿਛਲੇ ਸੰਸ਼ੋਧਨ ਦੀ ਮਿਤੀ: 19, ਅਪ੍ਰੈਲ 2018