ਚਰਨਜੀਤ ਸਿੰਘ ਢਿੱਲੋਂ ਜਗਰਾਉਂ, 25 ਜਨਵਰੀ ਇਥੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਜਾਰੀ ਹੈ। ਰਣਧੀਰ ਸਿੰਘ ਬੱਸੀਆਂ, ਹਰਚੰਦ ਸਿੰਘ ਢੋਲਣ, ਅਵਤਾਰ ਗਿੱਲ, ਜਸਵੰਤ ਚੂਹੜਚੱਕ, ਕੰਵਲਜੀਤ ਖੰਨਾ ਅਤੇ ਅਸ਼ੋਕ ਭੰਡਾਰੀ ਨੇ ਆਖਿਆ ਕਿ ਗਣਤੰਤਰ ਦਿਵਸ 'ਤੇ ਦੁਨੀਆਂ ਭਰ ਦੇ ਲੋਕ ਪਹਿਲੀ ਵਾਰ ਕਿਸੇ ਲੋਕਤੰਤਰ ਦੇਸ਼ ਦੀ ਰਾਜਧਾਨੀ 'ਚ ਤਿੰਨ ਲੱਖ ਟਰੈਕਟਰਾਂ ਦੀ ਪਰੇਡ ਦੇਖਣਗੇ। ਇਹ ਅਲੋਕਾਰੀ ਵਰਤਾਰਾ ਦੇਸ਼ ਦੇ ਕਿਰਤੀ ਲੋਕਾਂ ਦੀ ਮਹੀਨਿਆਂ ਬੱਧੀ ਹਿੰਮਤ ਅਤੇ ਮਿਹਨਤ ਦਾ ਸਿੱਟਾ ਹੈ।