ਪੱਤਰ ਪ੍ਰੇਰਕ ਮਾਨਸਾ, 7 ਨਵੰਬਰ ਜ਼ਿਲ੍ਹਾ ਅਧਿਕਾਰੀ ਸਾਰਾ ਦਿਨ ਦਫ਼ਤਰਾਂ ਵਿੱਚ ਬੈਠੇ ਰਹੇ ਤੇ ਕਰਮਚਾਰੀ ਬਾਹਰ ਦਰੀਆਂ ‘ਤੇ ਬੈਠੇ ਰਹੇ। ਦਫ਼ਤਰਾਂ ਵਿਚ ਬੈਠਣ ਦੇ ਬਾਵਜੂਦ ਅਧਿਕਾਰੀ ਫਾਈਲਾਂ ਨਹੀਂ ਕੱਢ ਸਕੇ, ਜਦੋਂਕਿ ਕਰਮਚਾਰੀ ਹਕੂਮਤ ਵਿਰੁੱਧ ਆਪਣੀ ਭੜਾਸ ਕੱਢਦੇ ਰਹੇ। ਸੈਂਕੜੇ ਲੋਕਾਂ ਦੇ ਕੰਮ-ਕਾਰ ਅੱਜ ਹਫ਼ਤੇ ਦਾ ਪਹਿਲਾ ਦਿਨ ਹੋਣ ਦੇ ਬਾਵਜੂਦ ਫ਼ਸੇ ਰਹੇ। ਲੋਕ ਆਪਣੀਆਂ ਪ੍ਰੇਸ਼ਾਨੀਆਂ ਲੈ ਕੇ ਅਫ਼ਸਰਾਂ ਕੋਲ ਜਾਂਦੇ ਸਨ,