ਮਾਲਵਾ ਪੱਟੀ ਵਿਚ ਇਸ ਵਾਰ ਤੂੜੀ ਦੇ ਰੇਟ ਕਾਫ਼ੀ ਥੱਲੇ ਆਉਣ ਕਾਰਨ ਕਿਸਾਨਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਰੁਝਾਨ ਪਹਿਲਾਂ ਨਾਲੋਂ ਵੀ ਵਧ ਰਿਹਾ ਹੈ, ਜਿਸ ਕਾਰਨ ਵਾਤਾਵਰਨ ਵਿਚ ਅਚਾਨਕ ਪ੍ਰਦੂਸ਼ਣ ਪੈਦਾ ਹੋਣ ਲੱਗ ਪਿਆ ਹੈ। ਇਸ ਪ੍ਰਦੂਸ਼ਣ ਕਾਰਨ ਨੱਕ, ਕੰਨ, ਗਲੇ, ਚਮੜੀ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਅਸਮਾਨੀ ਚੜ੍ਹੀ ਘਸਮੈਲੀ ਧੂੜ ਨੇ ਬੱਚਿਆਂ-ਬੁੱਢਿਆਂ ਤੋਂ ਲੈ ਕੇ ਸਭ ਨੂੰ ਜ਼ੁਕਾਮ, ਖ਼ਾਸੀ, ਖਾਰਸ਼ ਅਤੇ ਅੱਖਾਂ ਦੀ ਜਲਣ ਦੇ ਮਰੀਜ਼ ਬਣਾ ਦਿੱਤਾ