Iraq Crisis: 5 Punjabis returned back home safely
ਇਰਾਕ 'ਚ ਫਸੇ ਸੈਂਕੜੇ
ਪੰਜਾਬੀਆਂ ਵਿੱਚੋਂ ਸ਼ਨੀਵਾਰ ਰਾਤ 5 ਪੰਜਾਬੀ ਨੌਜਵਾਨ ਭਾਰਤ ਵਾਪਸ ਪਰਤ ਆਏ ਨੇ
.. ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵਤਨ ਵਾਪਸ ਆਏ ਨੌਜਵਾਨਾਂ ਨੂੰ ਲੈਣ ਲਈ
ਦਿੱਲੀ ਹਵਾਈ ਅੱਡੇ ਗਏ
... ਇਰਾਕ ਤੋਂ ਵਾਪਸ ਆਏ 5 ਲੋਕਾਂ 'ਚ ਲੁਧਿਆਣਾ ਤੋਂ ਹਰਿੰਦਰ ਸਿੰਘ, ਪਟਿਆਲਾ ਤੋਂ ਅਮਰਜੀਤ ਅਤੇ ਹਰਜਿੰਦਰ ਸਿੰਘ, ਗੁਰਦਾਸਪੁਰ ਤੋਂ ਦਵਿੰਦਰਜੀਤ ਸਿੰਘ ਅਤੇ ਰਾਜ ਕੁਮਾਰ ਦੀ ਵਤਨ ਵਾਪਸੀ ਹੋਈ ਹੈ... ਭਗਵੰਤ ਮਾਨ ਮੁਤਾਬਕ ਨੌਜਵਾਨ ਕਾਫੀ ਸਹਿਮੇ ਹੋਏ ਸੀ, ਅਤੇ ਆਪਣੇ ਆਪ 'ਤੇ ਯਕੀਨ ਨਹੀਂ ਕਰ ਪਾ ਰਹੇ ਸੀ ਕਿ ਉਹ ਸਹੀ-ਸਲਾਮਤ ਆਪਣੇ ਭਾਰਤ ਵਾਪਸ ਆ ਗਏ ਨੇ
.. .ਭਾਰਤ ਵਾਪਸ ਪਹੁੰਚੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦਾ ਮਾਹੌਲ ਹੈ... ਅਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਇਰਾਕ 'ਚ ਬਾਕੀ ਬਚੇ ਲੋਕ ਵੀ ਜਲਦੀ ਸੁਰੱਖਿਆਤ ਭਾਰਤ ਵਾਪਸ ਆ ਜਾਣ...