ਮਾਹਮੂ ਜੋਈਆਂ ਕਾਨੂੰਗੋ ਹਲਕਾ ਅਧੀਨ ਪੈਂਦੇ 44 ਪਿੰਡਾਂ ਦੇ ਸਮੁੱਚੇ ਕੰਮਾਂ ਨੂੰ ਜਲਾਲਾਬਾਦ ਤਹਿਸੀਲ ਨਾਲ ਪੱਕੇ ਤੌਰ ’ਤੇ ਬਰਕਰਾਰ ਰੱਖਣ ਦੀ ਮੰਗ ਲਈ ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਸ਼ੁਰੂ ਕੀਤੀ ਗਈ ਮੁਕੰਮਲ ਹੜਤਾਲ ਅੱਜ ਤੀਜੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਇਸ ਹੜਤਾਲ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਟਾਈਪਿਸਟ ਅਤੇ ਫੋਟੋ ਸਟੇਟ