ਫਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫਲਾਂ ਦੀ ਦੁਕਾਨ
ਰਲੇ ਮਿਲੇ ਫਲ
ਖਾਣ ਲਈ ਫਲ
ਫਲਾਂ ਦੀ ਟੋਕਰੀ, ਚਿੱਤਰਕਾਰ: Balthasar van der Ast

ਬਨਸਪਤੀ ਵਿਗਿਆਨ ਵਿੱਚ ਫਲ ਫੁੱਲਾਂ ਵਾਲੇ ਪੌਦਿਆਂ ਦਾ ਇੱਕ ਅੰਗ ਹੁੰਦਾ ਹੈ। ਇਹ ਪੌਦੇ ਫਲਾਂ ਦੇ ਜਰੀਏ ਆਪਣੇ ਬੀਜਾਂ ਨੂੰ ਖਿਲਾਰਦੇ ਹਨ ਅਤੇ ਜਿਆਦਾਤਰ ਫਲ ਮਨੁੱਖਾਂ ਦੁਆਰਾ ਖਾਏ ਵੀ ਜਾਂਦੇ ਹਨ। ਅਸਲ ਵਿਚ, ਇਨਸਾਨ ਅਤੇ ਬਹੁਤ ਸਾਰੇ ਜਾਨਵਰ ਭੋਜਨ ਦੇ ਇੱਕ ਸਰੋਤ ਦੇ ਤੌਰ ਤੇ ਫਲ 'ਤੇ ਨਿਰਭਰ ਹੋ ਗਏ ਹਨ। ਆਮ ਭਾਸ਼ਾ ਦੀ ਵਰਤੋ ਵਿੱਚ," ਫਲ" ਆਮ ਤੌਰ ਤੇ ਅਜਿਹੇ ਸੇਬ, ਸੰਤਰੇ, ਅੰਗੂਰ , ਸਟ੍ਰਾਬੇਰੀ , ਕੇਲੇ , ਅਤੇ ਨਿਬੂ ਦੇ ਤੌਰ ਤੇ, ਕੱਚੇ ਮਿੱਠੇ ਜਾ ਖਟਾਈ ਤੇ ਖਾਣ ਵਾਲੇ ਹਨ| ਦੂਜੇ ਪਾਸੇ, ਬਨਸਪਤੀ ਵਿਗਿਆਨ" ਵਿੱਚ ਮੱਕੀ, ਕਣਕ ਅਨਾਜ , ਅਤੇ ਟਮਾਟਰ ਫਲ ਤਾ ਹਨ ਪਰ ਇਹਨਾ ਨੂੰ ਫਲ ਨਹੀ ਕਿਹਾ ਜਾਂਦਾ ਹੈ| ਫ਼ਲ ਵਿੱਚ ਫਾਈਬਰ, ਪਾਣੀ, ਵਿਟਾਮਿਨ C ਅਤੇ ਸ਼ੱਕਰ ਆਮ ਤੌਰ 'ਤੇ ਹੁੰਦੇ ਹਨ| ਫਲ ਦੇ ਨਿਯਮਤ ਸੇਵਨ ਨਾਲ ਕੈੰਸਰ ਦਾ ਜੋਖਮ ਘੱਟ ਹੁੰਦਾ ਹੈ| ਕਾਰਡੀਓਵੈਸਕੁਲਰ ਰੋਗ (ਖਾਸ ਕਰਕੇ ਕੋਰੋਨਰੀ ਦਿਲ ਦੀ ਬੀਮਾਰੀ), ਸਟਰੋਕ, ਅਲਜ਼ਾਈਮਰ ਰੋਗ, ਮੋਤੀਆ ਵਰਗੇ ਰੋਗ ਫਲ ਦਾ ਸੇਵਨ ਕਰਨ ਨਾਲ ਘੱਟ ਹੁੰਦੇ ਹਨ| ਫ਼ਲਾ ਵਿੱਚ ਪੋਟਾਸ਼ੀਅਮ ਦੀ ਕਾਫੀ ਮਾਤਰਾ ਸ਼ਾਮਲ ਹੁੰਦੀ ਹੈ| ਫਲ ਭਾਰ (ਮੋਟਾਪਾ) ਘੱਟ ਕਰਨ ਵਿੱਚ ਵੀ ਲਾਭਦਾਇਕ ਹੁੰਦੇ ਹਨ| ਫਲ ਕੈਲੋਰੀ ਵਿੱਚ ਬਹੁਤ ਘੱਟ ਹਨ| [੧]

ਬਨਸਪਤੀ ਫਲ ਅਤੇ ਸਬਜੀਆਂ[ਸੋਧੋ]

ਫਲ ਅਤੇ ਸਬਜੀ ਦਾ ਫਰਕ ਦਰਸਾਉਣ ਲਈ ਵੈੱਨ ਚਿੱਤਰ

ਪੌਦੇ ਤੋਂ ਮਿਲਣ ਵਾਲੇ ਕਿਸੇ ਵੀ ਮਿੱਠੇ ਸਵਾਦ ਵਾਲੇ, ਖ਼ਾਸ ਤੌਰ ਤੇ ਬੀਜਾਂ ਵਾਲੇ ਉਤਪਾਦਾਂ ਨੂੰ ਫਲ ਕਹਿ ਲਿਆ ਜਾਂਦਾ ਹੈ; ਕੋਈ ਵੀ ਫਿੱਕਾ ਜਾਂ ਘੱਟ ਮਿੱਠਾ ਉਤਪਾਦ ਸਬਜੀ ਦੇ ਖਾਤੇ ਗਿਣ ਲਿਆ ਜਾਂਦਾ ਹੈ; ਅਤੇ ਕੋਈ ਵੀ ਸਖਤ, ਥਿੰਦਾ ਅਤੇ ਗਿਰੀ ਵਾਲਾ ਉਤਪਾਦ ਸੁੱਕਾ ਮੇਵਾ ਮੰਨਿਆ ਜਾਂਦਾ ਹੈ।[੨]

ਹਵਾਲੇ[ਸੋਧੋ]

  1. Lewis, Robert A. (January 1, 2002). CRC Dictionary of Agricultural Sciences. CRC Press. ISBN 0-8493-2327-4. 
  2. For a Supreme Court of the United States ruling on the matter, see Nix v. Hedden.

Gurpreet Kaur Cheema (ਗੱਲ-ਬਾਤ) ੦੬:੩੭, ੧੨ ਦਸੰਬਰ ੨੦੧੪ (UTC)